ਪਲਾਟ ਵੇਚਣ ਦੇ ਨਾਂ ’ਤੇ ਕੀਤਾ ਗੁੰਮਰਾਹ, ਕੰਸਟਰੱਕਸ਼ਨ ਕੰਪਨੀ ’ਤੇ ਲੱਗਾ ਜੁਰਮਾਨਾ

01/20/2019 12:08:53 AM

ਰਾਏਪੁਰ-ਕੰਸਟਰੱਕਸ਼ਨ ਕੰਪਨੀ ਵਲੋਂ ਜ਼ਮੀਨ ਵੇਚਣ ਦੇ ਨਾਂ ’ਤੇ ਗੁੰਮਰਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲਾ ਖਪਤਕਾਰ ਫੋਰਮ ਨੇ ਇਸ ਮਾਮਲੇ ’ਤੇ ਫੈਸਲਾ ਸੁਣਾਉਂਦਿਆਂ ਕੰਪਨੀ ’ਤੇ 10 ਲੱਖ 12 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਹੈ।

ਕੀ ਹੈ ਮਾਮਲਾ
ਰਾਮ ਕੋਠਾਰੇ ਨਿਵਾਸੀ ਆਦਰਸ਼ ਨਗਰ ਨੇ ਤਨੂ ਕੰਸਟਰੱਕਸ਼ਨ ਦੇਵਤਨੂ ਚੱਕਰਵਰਤੀ ਪੰਡਰੀ ਰਾਏਪੁਰ ਦੇ ਖਿਲਾਫ ਕੇਸ ਦਰਜ ਕਰਵਾਇਆ ਸੀ। ਇਸ ਵਿਚ ਕੰਸਟਰੱਕਸ਼ਨ ਕੰਪਨੀ ਵੱਲੋਂ 1000 ਵਰਗ ਫੁੱਟ ਦਾ ਪਲਾਟ 500 ਰੁਪਏ ਵਰਗ ਫੁੱਟ ਦੀ ਦਰ ਨਾਲ ਵੇਚਣ ਦੀ ਗੱਲ ਕਹੀ ਗਈ। ਇਕ ਲੱਖ ਰੁਪਏ ਬੁਕਿੰਗ ਰਾਸ਼ੀ ਦੇਣ ਤੋਂ ਬਾਅਦ ਬਚੇ 4 ਲੱਖ ਰੁਪਏ ਨੂੰ 15,000 ਰੁਪਏ ਪ੍ਰਤੀ ਮਹੀਨਾ ਦੀਆਂ 27 ਕਿਸ਼ਤਾਂ ਵਿਚ ਤੇ 28ਵੇਂ ਮਹੀਨੇ 10,000 ਰੁਪਏ ਦੀ ਰਾਸ਼ੀ ਅਦਾ ਕਰਨ ਦੀ ਗੱਲ ਕਹੀ ਗਈ ਸੀ। ਰਾਮ ਕੋਠਾਰੇ ਨੇ 1000 ਵਰਗ ਫੁੱਟ ਪਲਾਟ ਨੂੰ 5 ਲੱਖ ਵਿਚ ਖਰੀਦਣ ਦਾ ਸੌਦਾ ਕੀਤਾ। ਸ਼ਰਤ ਮੁਤਾਬਕ ਵਿਕਰੇਤਾ ਸਮੇਂ ’ਤੇ ਸਾਰਾ ਭੁਗਤਾਨ ਕਰ ਦਿੰਦਾ ਹੈ ਤਾਂ 48 ਮਹੀਨਿਆਂ ਬਾਅਦ ਉਹ ਕਦੇ ਵੀ ਪਲਾਟ ਨੂੰ ਵਾਪਸ ਤਨੂ ਕੰਸਟਰੱਕਸ਼ਨ ਨੂੰ 1000 ਰੁਪਏ ਵਰਗ ਫੁੱਟ ਦੇ ਹਿਸਾਬ ਨਾਲ ਵੇਚ ਸਕਦਾ ਹੈ। ਜਦੋਂ ਰਾਮ ਕੋਠਾਰੇ ਵਲੋਂ ਨਿਯਮ ਅਤੇ ਸ਼ਰਤਾਂ ਅਨੁਸਾਰ ਤਨੂ ਕੰਸਟਰੱਕਸ਼ਨ ਨੂੰ ਜ਼ਮੀਨ ਵਾਪਸ ਕਰਨੀ ਚਾਹੀ ਤਾਂ ਉਹ ਟਾਲ-ਮਟੋਲ ਕਰਨ ਲੱਗਾ। ਪ੍ਰੇਸ਼ਾਨ ਹੋ ਕੇ ਰਾਮ ਕੋਠਾਰੇ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।

ਇਹ ਕਿਹਾ ਫੋਰਮ ਨੇ

ਫੋਰਮ ਨੇ ਫੈਸਲਾ ਸੁਣਾਉਂਦਿਆਂ ਸਬੰਧਤ ਪਲਾਟ ਨੂੰ ਦੁਬਾਰਾ ਵਾਪਸ ਲੈਂਦਿਆਂ 10 ਲੱਖ ਰੁਪਏ 9 ਫ਼ੀਸਦੀ ਵਿਆਜ ਸਮੇਤ, 10,000 ਰੁਪਏ ਮਾਨਸਿਕ ਪ੍ਰੇਸ਼ਾਨੀ ਅਤੇ ਅਦਾਲਤੀ ਖ਼ਰਚੇ ਦੇ ਰੂਪ ਵਿਚ 2,000 ਰੁਪਏ ਵਾਪਸ ਮੋੜਨ ਦਾ ਹੁਕਮ ਦਿੱਤਾ ਹੈ।


Related News