187 ਰੁਪਏ ਦੀ ਆਈਸਕ੍ਰੀਮ ਡਿਲਿਵਰ ਨਾ ਕਰਨਾ Swiggy ਨੂੰ ਪਿਆ ਭਾਰੀ, ਲੱਗਾ 5 ਹਜ਼ਾਰ ਰੁਪਏ ਜੁਰਮਾਨਾ

Monday, Apr 29, 2024 - 06:06 PM (IST)

187 ਰੁਪਏ ਦੀ ਆਈਸਕ੍ਰੀਮ ਡਿਲਿਵਰ ਨਾ ਕਰਨਾ Swiggy ਨੂੰ ਪਿਆ ਭਾਰੀ, ਲੱਗਾ 5 ਹਜ਼ਾਰ ਰੁਪਏ ਜੁਰਮਾਨਾ

ਨਵੀਂ ਦਿੱਲੀ- ਫੂਡ ਡਿਲਿਵਰੀ ਪਲੇਟਫਾਰਮ ਸਵਿਗੀ ਨੂੰ ਆਈਸਕ੍ਰੀਮ ਦੀ ਡਿਲਵਰੀ ਨਾ ਕਰਨ 'ਤੇ 5 ਹਜ਼ਾਰ ਰੁਪਏ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ ਕੰਜਿਊਮਰ ਕੋਰਟ ਨੇ ਸਵਿਗੀ ਨੂੰ ਆਰਡਰ ਦਿੱਤਾ ਹੈ ਕਿ ਉਹ 3 ਹਜ਼ਾਰ ਰੁਪਏ ਜੁਰਮਾਨਾ ਅਤੇ 2 ਹਜ਼ਾਰ ਰੁਪਏ ਕਾਨੂੰਨੀ ਫ਼ੀਸ ਵਜੋਂ ਗਾਹਕ ਨੂੰ ਵਾਪਸ ਕਰਨ। ਮੀਡੀਆ ਰਿਪੋਰਟਸ ਅਨੁਸਾਰ ਬੁੰਡਲ ਤਕਨਾਲੋਜੀ ਵਾਲੀ ਮਲਕੀਅਤ ਵਾਲੇ ਐਪ ਸਵਿਗੀ ਨੂੰ  ਬੈਂਗਲੁਰੂ ਸਥਿਤ ਕੰਜਿਊਮਰ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਉਹ ਗਾਹਕ ਨੂੰ ਆਈਸਕ੍ਰੀਮ ਦੀ ਕੀਮਤ 187 ਰੁਪਏ ਵੀ ਰਿਫੰਡ ਕਰੇ। 

ਦਰਅਸਲ ਗਾਹਕ ਨੇ ਜਨਵਰੀ 2023 'ਚ ਸਵਿਗੀ ਐਪ ਦਾ ਇਸਤੇਮਾਲ ਕਰਦੇ ਹੋਏ ਇਕ ਆਈਸਕ੍ਰੀਮ ਦਾ ਆਰਡਰ ਦਿੱਤਾ। ਇਸ ਆਈਸਕ੍ਰੀਮ ਦਾ ਨਾਂ Nutty Death By Chocolate ਸੀ ਅਤੇ ਇਸ ਦੀ ਕੀਮਤ 187 ਰੁਪਏ ਦੱਸੀ ਹੈ। ਗਾਹਕ ਨੇ ਦੱਸਿਆ ਕਿ ਉਸ ਨੂੰ ਆਈਸਕ੍ਰੀਮ ਡਿਲਿਵਰ ਨਹੀਂ ਹੋਈ ਅਤੇ ਐਪ 'ਤੇ ਡਿਲਿਵਰਡ ਦਾ ਸਟੇਟਸ ਆਉਣ ਲੱਗਾ। ਸ਼ਿਕਾਇਤ ਅਨੁਸਾਰ ਡਿਲਿਵਰੀ ਏਜੰਟ ਨੇ ਆਈਸਕ੍ਰੀਮ ਦੁਕਾਨ ਤੋਂ ਆਈਸਕ੍ਰੀਮ ਲਈ ਪਰ ਉਸ ਨੂੰ ਡਿਲਿਵਰ ਨਹੀਂ ਕੀਤਾ। ਹਾਲਾਂਕਿ ਐਪ 'ਤੇ ਬਿਨਾਂ ਡਿਲਿਵਰੀ ਕੀਤੇ ਡਿਲਿਵਰਡ ਦਾ ਸਟੇਟਸ ਆਉਣ ਲੱਗਾ। ਇਸ ਮਾਮਲੇ ਨੂੰ ਸ਼ਿਕਾਇਤਕਰਤਾ ਨੇ ਸਵਿਗੀ ਨਾਲ ਸ਼ੇਅਰ ਕੀਤਾ ਅਤੇ ਐਪ ਨੇ ਇਸ 'ਤੇ ਕੋਈ ਰਿਫੰਡ ਪ੍ਰੋਵਾਈਡ ਨਹੀਂ ਕਰਵਾਇਆ। ਇਸ ਤੋਂ ਬਾਅਦ ਸ਼ਿਕਾਇਤਕਰਤਾ ਕੰਜਿਊਮਰ ਕੋਰਟ ਪਹੁੰਚੀ। ਸਵਿਗੀ ਨੇ ਦੱਸਿਆ ਕਿ ਇਹ ਸਿਰਫ਼ ਗਾਹਕ ਅਤੇ ਰੈਸਟੋਰੈਂਟ ਦਰਮਿਆਨ ਦਾ ਮਾਮਲਾ ਹੈ। ਨਾਲ ਹੀ ਉਸ ਦੇ ਡਿਲਿਵਰੀ ਏਜੰਟ ਦੀ ਗਲਤੀ 'ਤੇ ਸਵਿਗੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ। ਕੰਪਨੀ ਨੇ ਕਿਹਾ ਕਿ ਉਹ ਇਸ ਦੀ ਜਾਂਚ ਨਹੀਂ ਕਰ ਸਕਦੇ ਹਨ ਕਿ ਆਰਡਰ ਡਿਲਿਵਰ ਹੋਇਆ ਹੈ ਜਾਂ ਨਹੀਂ, ਖਾਸ ਕਰ ਕੇ ਉਦੋਂ ਜਦੋਂ ਐਪ 'ਤੇ ਡਿਲਿਵਰੀ ਸਟੇਟਸ ਦਿਖਾਇਆ ਹੈ। ਕੰਜਿਊਮਰ ਕੋਰਟ ਨੇ ਕਿਹਾ ਕਿ ਸਵਿਗੀ ਖ਼ਿਲਾਫ਼ ਸੇਵਾ 'ਚ ਕਮੀ ਅਤੇ ਅਣਉੱਚਿਤ ਵਪਾਰ ਪ੍ਰਥਾਵਾਂ ਦੇ ਦੋਸ਼ ਸਾਬਤ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News