ਇਮੀਗ੍ਰੇਸ਼ਨ ਕੰਪਨੀ ''ਤੇ ਵੱਡੀ ਕਾਰਵਾਈ, ਕਰੋੜਾਂ ਰੁਪਏ ਦਾ ਕੈਸ਼ ਬਰਾਮਦ

Saturday, May 18, 2024 - 02:08 PM (IST)

ਇਮੀਗ੍ਰੇਸ਼ਨ ਕੰਪਨੀ ''ਤੇ ਵੱਡੀ ਕਾਰਵਾਈ, ਕਰੋੜਾਂ ਰੁਪਏ ਦਾ ਕੈਸ਼ ਬਰਾਮਦ

ਮੋਹਾਲੀ (ਪਰਦੀਪ) : ਸੰਦੀਪ ਗਰਗ, ਆਈ . ਪੀ. ਐੱਸ, ਸੀਨੀਅਰ ਪੁਲਸ ਕਪਤਾਨ ਜ਼ਿਲ੍ਹਾ ਐੱਸ.ਏ.ਐੱਸ ਨਗਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਮਨਪ੍ਰੀਤ ਸਿੰਘ, ਪੀ. ਪੀ. ਐੱਸ ਪੁਲਸ ਕਪਤਾਨ (ਦਿਹਾਤੀ) ਅਤੇ ਸਿਮਰਨਜੀਤ ਸਿੰਘ ਪੀ. ਪੀ. ਐੱਸ, ਉਪ ਕਪਤਾਨ ਪੁਲਸ ਸਬ ਡਵੀਜਨ ਜ਼ੀਰਕਪੁਰ ਦੀ ਨਿਗਰਾਨੀ ਹੇਠ ਇੰਸ. ਜਸਕੰਵਲ ਸਿੰਘ ਸੇਖੋਂ, ਮੁੱਖ ਅਫਸਰ ਥਾਣਾ ਜੀਰਕਪੁਰ ਦੀ ਅਗਵਾਈ ਵਿਚ ਥਾਣੇਦਾਰ ਕੁਲਦੀਪ ਸਿੰਘ ਸਮੇਤ ਪੁਲਸ ਪਾਰਟੀ ਦੇ ਪਟਿਆਲਾ ਚੌਂਕ ਜ਼ੀਰਕਪੁਰ ਵਿਖੇ ਮੌਜੂਦ ਸੀ ਤਾ ਮੁਖਬਰ ਖਾਸ ਨੇ ਹਾਜ਼ਰ ਆ ਕੇ ਇਤਲਾਹ ਦਿੱਤੀ ਕਿ ਦੋਸ਼ੀਆਨ ਬਿਨਾਂ ਲਾਇਸੈਂਸ ਤੋਂ ਟਰੈਵਲ/ਕੰਸਲਟੈਂਸੀ/ ਟਿਕਟਿੰਗ ਏਜੰਸੀ ਸੰਨੀ ਇੰਨਕਲੇਵ ਨੇੜੇ ਬਿਗ ਬਾਜ਼ਾਰ ਜ਼ੀਰਕਪੁਰ ਵਿਖੇ ਵੀਜ਼ਾ ਕੰਸਲਟੈਂਸੀ ਦਾ ਦਫਤਰ ਬਣਾ ਕੇ ਕੰਮ ਕਰ ਰਹੇ ਹਨ। ਜਿਨ੍ਹਾਂ ਪਾਸੋਂ ਕਾਫੀ ਮਾਤਰਾ ਵਿਚ ਪਾਸਪੋਰਟ/ਵੀਜ਼ੇ ਬਰਾਮਦ ਹੋ ਸਕਦੇ ਹਨ। ਜੋ ਦੋਸ਼ੀਆਂ ਖ਼ਿਲਾਫ ਮੁ ਨੰ. 181 ਮਿਤੀ 16.5.2024 ਅ/ਧ 420, 120 ਬੀ ਹਿ. ਦੰ 24 ਇਮੀਗ੍ਰੇਸ਼ਨ ਐਕਟ ਥਾਣਾ ਦਰਜ ਰਜਿਸਟਰ ਕਰਕੇ ਦੋਸ਼ੀਆਂ ਉਕਤਾਨ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਡੇਰਾਬਸੀ ਵਿਖੇ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਉਨ੍ਹਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਣੀ ਹੈ ਜਿਸ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਵਾਨਾ ਹੈ।

ਇਹ ਵੀ ਪੜ੍ਹੋ : ਪਟਿਆਲਾ : ਡਿਗਰੀ ਹੋਣ ਦੀ ਖੁਸ਼ੀ 'ਚ ਰੇਸ ਲਗਾ ਰਹੇ ਮੁੰਡੇ-ਕੁੜੀਆਂ ਨਾਲ ਵਾਪਰਿਆ ਹਾਦਸਾ, 4 ਦੀ ਮੌਤ

ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ, ਪਰਮਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀਆਨ 65 ਸੰਨੀ ਇਨਕਲੇਵ ਨੇੜੇ ਬਿਗ ਬਾਜ਼ਾਰ ਜ਼ੀਰਕਪੁਰ ਥਾਣਾ ਜ਼ੀਰਕਪੁਰ ਜ਼ਿਲ੍ਹਾ ਐੱਸ. ਏ. ਐਸ ਨਗਰ, ਵਿਜੇ ਪੁੱਤਰ ਬਲਬੀਰ ਸਿੰਘ ਵਾਸੀ 79 ਵਾਰਡ ਨੰਬਰ 14 ਪੁਰਾਣੀ ਸਰਹਿੰਦ ਮੰਡੀ ਫਤਹਿਗੜ੍ਹ ਸਾਹਿਬ ਥਾਣਾ ਗੋਬਿੰਦਗੜ ਜ਼ਿਲ੍ਹਾ ਫਤਿਹਗੜ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਪਾਸੋਂ 2 ਕਰੋੜ 96 ਲੱਖ ਰੁਪਏ ਕੈਸ਼ (ਭਾਰਤੀ ਕਰੰਸੀ ਨੋਟ), 1 ਲੈਪਟੋਪ, 2 ਪਾਸਪੋਰਟ ਦੀਆ ਕਾਪੀ ਸਕੈਨ ਬਰਾਮਦ ਕੀਤਾ ਹੈ। 


author

Gurminder Singh

Content Editor

Related News