ਹੁਣ ਰੇਲ ਟਿਕਟ ਬੁੱਕ ਕਰਨਾ ਹੋਇਆ ਹੋਰ ਸੌਖਾ, ਰੇਲਵੇ ਮੰਤਰਾਲਾ ਨੇ ਸ਼ੁਰੂ ਕੀਤਾ UTS APP

Friday, Jul 19, 2019 - 06:51 PM (IST)

ਹੁਣ ਰੇਲ ਟਿਕਟ ਬੁੱਕ ਕਰਨਾ ਹੋਇਆ ਹੋਰ ਸੌਖਾ, ਰੇਲਵੇ ਮੰਤਰਾਲਾ ਨੇ ਸ਼ੁਰੂ ਕੀਤਾ UTS APP

ਨਵੀਂ ਦਿੱਲੀ— ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨੇ ਭਾਰਤੀ ਰੇਲ ਦੇ ਯੂ.ਟੀ.ਐੱਸ. ਐੱਪ (UTS APP) ਦੀ ਸੇਵਾ ਨੂੰ ਪੂਰੇ ਦੇਸ਼ 'ਚ ਲਾਂਚ ਕਰ ਦਿੱਤਾ ਹੈ। ਯੂ.ਟੀ.ਐੱਸ. ਐੱਪ ਦੇ ਜ਼ਰੀਏ ਤੁਸੀਂ ਪੂਰੇ ਦੇਸ਼ 'ਚ ਕੀਤੇ ਵੀ  5 ਕਿਲੋਮੀਟਰ ਦੇ ਦਾਇਰੇ 'ਚ ਆਪਣੇ ਮੋਬਾਇਲ ਨਾਲ ਹੀ ਗੈਰ ਰਿਜ਼ਰਵ ਭਾਵ ਜਨਰਲ ਟਿਕਟ, ਪਲੇਟਫਾਰਮ ਟਿਕਟ ਤਕ ਬੁੱਕ ਕਰ ਸਕਦੇ ਹਨ। ਇਸ ਐਪ ਦੇ ਸ਼ੁਰੂ ਹੋਣ ਟਿਕਟ ਖਿੜਕੀਆਂ 'ਤੇ ਲੱਗਣ ਵਾਲੀਂ ਲੰਬੀ ਲਾਈਨ ਘੱਟ ਹੋ ਜਾਵੇਗੀ ਤੇ ਰੇਲ ਯਾਤਰੀਆਂ ਨੂੰ ਬਿਨਾਂ ਭਾਜੜ ਦੇ ਆਸਾਨੀ ਨਾਲ ਟਿਕਟ ਮਿਲ ਜਾਵੇਗੀ।

ਇੰਝ ਕਰਦਾ ਹੈ ਕੰਮ UTS APP
UTS APP ਨਾਲ ਟਿਕਟ ਬੁੱਕ ਕਰਨ ਲਈ ਤੁਹਾਨੂੰ ਆਪਣੇ ਸਮਾਰਟਫੋਨ 'ਚ ਗੂਗਲ ਪਲੇਅ ਸਟੋਰ ਤੋਂ UTS APP ਡਾਊਨਲੋਡ ਕਰਨਾ ਹੋਵੇਗਾ। ਐੱਪ ਡਾਉਨਲੋਡ ਹੋਣ 'ਤੇ ਤੁਹਾਨੂੰ ਆਪਣਾ ਮੋਬਾਇਲ ਨੰਬਰ ਇਸ ਦੇ ਨਾਲ ਹੀ ਰਜਿਸਟਰਡ ਕਰਨਾ ਹੋਵੇਗਾ। ਹੁਣ ਤੁਹਾਨੂੰ ਟਿਕਟ ਬੁੱਕ ਕਰਨ ਲਈ ਉਸ ਸਟੇਸ਼ਨ ਦਾ ਨਾਂ ਜਿਥੋਂ ਯਾਤਰਾ ਸ਼ੁਰੂ ਕਰ ਰਹੇ ਹੋ ਅਤੇ ਜਿਥੇ ਜਾਣਾ ਹੈ, ਉਸ ਸਟੇਸ਼ਨ ਦਾ ਨਾਂ ਭਰਨਾ ਹੋਵੇਗਾ। ਸਟੇਸ਼ਨ ਦਾ ਨਾਂ ਪਾਉਣ ਤੋਂ ਬਾਅਦ ਤੁਹਾਡੇ ਸਾਹਮਣੇ ਟਿਕਟ ਦੀ ਕੀਮਤ ਆਵੇਗੀ ਅਤੇ ਪੇਮੈਂਟ ਦਾ ਆਪਸ਼ਨ ਆਵੇਗਾ। ਇਸ ਦੇ ਲਈ ਤੁਸੀਂ ਡਿਜੀਟਲ ਪੇਮੈਂਟ ਵਰਗੇ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਜਾਂ ਰੇਲਵੇ ਵਾਲੇਟ ਰਾਹੀਂ ਪੇਮੈਂਟ ਕਰ ਸਕਦੇ ਹੋ।

ਪੇਪਰਲੈਸ ਤੇ ਪੇਪਰ ਮੋਡ 'ਚ ਟਿਕਟ ਬੁੱਕ ਕਰ ਸਕਦੇ ਹੋ
ਭਾਰਤੀ ਰੇਲਵੇ ਮੁਤਾਬਕ ਤੁਸੀਂ ਪੇਪਰਲੈਸ ਤੇ ਪੇਪਰ ਮੋਡ 'ਚ ਟਿਕਟ ਬੁੱਕ ਕਰ ਸਕਦੇ ਹੋ। ਪੇਪਰਲੈਸ ਟਿਕਟ ਜੇਕਰ ਤੁਸੀਂ ਬੁੱਕ ਕਰਦੇ ਹੋ ਤਾਂ ਇਹ ਐਪ ਤੁਹਾਡਾ ਮੌਜੂਦਾ ਲੋਕੇਸ਼ਨ ਚੈਕ ਕਰੇਗੀ। ਜੇਕਰ ਤੁਸੀਂ ਟਰੇਨ ਦੇ ਅੰਦਰ ਅਤੇ ਰੇਲਵੇ ਪ੍ਰਿਮਾਇਸੇਜ 'ਚ ਨਹੀਂ ਹੋਏ ਤਾਂ ਤੁਹਾਡਾ ਟਿਕਟ ਬੁੱਕ ਹੋ ਜਾਵੇਗਾ। ਇਸ ਤੋਂ ਬਾਅਦ ਤੁਸੀਂ ਬਿਨਾਂ ਹਾਰਡ ਕਾਪੀ ਲਏ ਰੇਲਵੇ ਸਟੇਸ਼ਨ 'ਤੇ ਜਾ ਸਕਦੇ ਹੋ। ਉਥੇ ਹੀ ਪੇਪਰਲੈਸ ਟਿਕਟ ਬੁੱਕ ਕਰਦੇ ਹੋ ਤਾਂ ਤੁਹਾਨੂੰ ਟਿਕਟ ਦੀ ਡਿਟੇਲ ਫੋਨ 'ਤੇ ਹੀ ਮਿਲ ਜਾਵੇਗੀ।


author

Inder Prajapati

Content Editor

Related News