Mcdonalds ''ਚ ਹੁਣ ਮਿਲੇਗੀ wooden cutlery, ਸਿੰਗਲ-ਯੂਜ਼ ਪਲਾਸਟਿਕ ਹੋਵੇਗਾ ਬੰਦ

09/26/2019 5:38:18 PM

ਨਵੀਂ ਦਿੱਲੀ — ਦੇਸ਼ 'ਚ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਬੰਦ ਕਰਨ ਲਈ ਪ੍ਰਮੁੱਖ ਕੰਪਨੀਆਂ ਅੱਗੇ ਆ ਰਹੀਆਂ ਹਨ। ਦਰਅਸਲ ਦੁਨੀਆ ਦੀ ਸਭ ਤੋਂ ਵੱਡੀ ਫਾਸਟ-ਫੂਡ ਰੈਸਟੋਰੈਂਟ ਚੇਨ 'Mcdonalds' 'ਚ ਵੀ ਹੁਣ ਤੁਹਾਨੂੰ ਪਲਾਸਟਿਕ ਦੇ ਕੱਪ, ਪਲੇਟ ਅਤੇ ਚਮਚੇ ਨਹੀਂ ਮਿਲਣਗੇ। ਪੱਛਮੀ ਅਤੇ ਦੱਖਣੀ ਭਾਰਤ 'ਚ ਮੈਕਡੋਨਲਡ ਦੇ 300 ਆਊਟਲੈੱਟ ਚਲਾਉਣ ਵਾਲੀ ਵੈਸਟਲਾਈਫ ਡਵੈਲਪਮੈਂਟ ਲਿਮਟਿਡ ਨੇ ਕਿਹਾ ਹੈ ਕਿ ਉਹ ਸਿੰਗਲ ਯੂਜ਼ ਪਲਾਸਟਿਕ ਦੀ ਬਜਾਏ ਈਕੋ-ਫ੍ਰੈਂਡਲੀ ਬਾਇਓਡੀਗ੍ਰੇਡਏਬਲ ਵਿਕਲਪਾਂ ਨੂੰ ਅਪਣਾ ਰਹੀ ਹੈ। 

PunjabKesari

ਮਿਲਣਗੇ ਲੱਕੜ ਦੇ ਚਮਚੇ ਤੇ ਛੁਰੀਆਂ

ਪੱਛਮੀ ਅਤੇ ਦੱਖਣੀ ਭਾਰਤ 'ਚ ਮੈਕਡਨੋਲਡ ਦੇ ਆਊਟਲੈੱਟਸ 'ਚ ਹੁਣ ਤੁਹਾਨੂੰ ਵੁਡਨ ਕਟਲਰੀ ਮਿਲੇਗੀ। ਇਸ 'ਚ ਚਮਚੇ, ਛੁਰੀ, ਫੋਕ ਅਤੇ ਸਟਰਰ ਸ਼ਾਮਲ ਹੋਵੇਗਾ। ਫਾਸਟਫੂਡ ਚੇਨ ਨੇ ਪਲਾਸਟਿਕ ਕਪ ਦੇ ਬਦਲੇ ਪੇਪਰ ਕੱਪ ਦਾ ਇਸਤੇਮਾਲ ਨੀ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਗਰਮ ਅਤੇ ਠੰਡੇ ਤਰਲ ਲਈ ਬਾਇਓਡੀਗ੍ਰੇਡਏਬਲ ਢੱਕਣ ਵੀ ਪੇਸ਼ ਕੀਤੇ ਹਨ। ਕੰਪਨੀ ਦਾ ਕਹਿਣਾ ਹੈ ਕਿ ਉਸਨੇ ਕੋਰਨ ਸਟਾਰਚ ਨਾਲ ਬਣੇ ਸਟ੍ਰਾ ਦਾ ਇਸਤੇਮਾਲ ਸ਼ੁਰੂ ਕੀਤਾ ਹੈ ਅਤੇ ਜਲਦੀ ਹੀ ਇਸ ਦੀ ਥਾਂ ਪੇਪਰ ਸਟ੍ਰਾ ਦਾ ਇਸਤੇਮਾਲ ਸ਼ੁਰੂ ਕੀਤਾ ਜਾਵੇਗਾ।

ਕੀ ਹੁੰਦਾ ਹੈ ਸਿੰਗਲ-ਯੂਜ਼ ਪਲਾਸਟਿਕ

ਬੀਤੀ 15 ਅਗਸਤ ਨੂੰ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ 'ਚ ਭਾਰਤ ਨੂੰ ਪਲਾਸਟਿਕ ਪ੍ਰਦੂਸ਼ਣ ਤੋਂ ਮੁਕਤ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ 2 ਅਕਤਬੂਰ ਤੋਂ ਸਿੰਗਲ ਯੂਜ਼ ਪਲਾਸਟਿਕ 'ਤੇ ਬੈਨ ਲਗਾਉਣ ਦੇ ਸੰਕੇਤ ਦਿੱਤੇ ਸਨ। ਸਿਰਫ ਇਕ ਵਾਰ ਇਸਤੇਮਾਲ ਹੋ ਸਕਣ ਵਾਲੇ ਪਲਾਸਟਿਕ ਨੂੰ ਹੀ ਸਿੰਗਲ-ਯੂਜ਼ ਪਲਾਸਟਿਕ ਕਿਹਾ ਜਾਂਦਾ ਹੈ। ਰੋਜ਼ਾਨਾ ਦੀ ਜ਼ਿੰਦਗੀ 'ਚ ਕਈ ਅਜਿਹੇ ਪਲਾਸਟਿਕ ਉਤਪਾਦ ਹਨ ਜਿਨ੍ਹਾਂ ਨੂੰ ਅਸੀਂ ਇਕ ਵਾਰ ਇਸਤੇਮਾਲ ਕਰਨ ਤੋਂ ਬਾਅਦ ਸੁੱਟ ਦਿੰਦੇ ਹਾਂ। ਇਨ੍ਹਾਂ ਨੂੰ ਡਿਸਪੋਜ਼ਏਬਲ ਪਲਾਸਟਿਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਪਲਾਸਟਿਕ ਇਸਤੇਮਾਲ ਹੋਣ ਤੋਂ ਬਾਅਦ ਕੂੜੇ ਦਾ ਰੂਪ ਧਾਰ ਲੈਂਦਾ ਹੈ ਜਿਸ ਨੂੰ ਕਈ ਸਾਲਾਂ ਤੱਕ ਖਤਮ ਨਹੀਂ ਕੀਤਾ ਜਾ ਸਕਦਾ। ਇਸ ਕਾਰਨ ਪ੍ਰਦੂਸ਼ਣ ਵਧਦਾ ਹੈ। ਸਿੰਗਲ ਯੂਜ਼ ਪਲਾਸਟਿਕ ਉਤਪਾਦਾਂ 'ਚ ਪਲਾਸਟਿਕ ਬੈਗ, ਪਲਾਸਟਿਕ ਦੀਆਂ ਬੋਤਲਾਂ, ਸਟ੍ਰਾ, ਕੱਪ, ਪਲੇਟਸ, ਫੂਡ ਪੈਕੇਜਿੰਗ 'ਚ ਇਸਤੇਮਾਲ ਹੋਣ ਵਾਲੇ ਪਲਾਸਟਿਕ, ਗਿਫਟ ਰੈਪਰਸ ਅਤੇ ਕੌਫੀ ਦੇ ਕੱਪ ਆਦਿ ਸ਼ਾਮਲ ਹਨ।
 


Related News