ਕੇਂਦਰੀ ਜੇਲ੍ਹ ''ਚ ਬੰਦ ਹਵਾਲਾਤੀ ਦਾ ਕਾਰਾ, ਜੇਲ੍ਹ ਵਾਰਡਰ ਨਾਲ ਗਾਲੀ ਗਲੋਚ ਕਰ ਪਾੜੀ ਵਰਦੀ, ਉਤਾਰੀ ਪੱਗ

05/10/2024 3:01:08 PM

ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਖੁੱਲਰ, ਪਰਮਜੀਤ) - ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਬੰਦ ਇਕ ਹਵਾਲਾਤੀ 'ਤੇ ਵਾਰਡਨ ਸੁਖਰਾਜ ਸਿੰਘ ਨਾਲ ਡਿਊਟੀ ਦੌਰਾਨ ਕੁੱਟਮਾਰ ਕਰਨ, ਉਸ ਦੀ ਵਰਦੀ ਪਾੜਨ, ਉਸ ਦੀ ਪੱਗ ਉਤਾਰਨ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਲੱਗੇ ਹਨ। ਇਨ੍ਹਾਂ ਦੋਸ਼ਾਂ ਦੇ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਹਵਾਲਾਤੀ ਮਰਕਸ ਮਸੀਹ ਖ਼ਿਲਾਫ਼ ਆਈ.ਪੀ.ਸੀ ਅਤੇ ਪਰੀਜਨਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ - 5 ਮਹੀਨੇ ਪਹਿਲਾਂ ਹੋਏ ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਕੁੜੀ ਨੇ ਕੀਤੀ ਖੁਦਕੁਸ਼ੀ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਏ.ਐੱਸ.ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਨੇ ਪੁਲਸ ਨੂੰ ਭੇਜੀ ਲਿਖਤੀ ਸੂਚਨਾ ਵਿਚ ਦੱਸਿਆ ਹੈ ਕਿ ਵਾਰਡਰ ਸੁਖਰਾਜ ਸਿੰਘ ਦੀ ਡਿਊਟੀ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਪੁਰਾਣੀ ਬੈਰਕ ਨੰ. 1 ਤੋਂ 6 ਤੱਕ ਸੀ। ਸ਼ਾਮ ਨੂੰ ਬੰਦੀ ਕਰਦੇ ਸਮੇਂ ਕੁਝ ਹਵਾਲਾਤੀ ਪੁਰਾਣੀ ਬੈਰਕ ਨੰ. 3 ਦੇ ਬਾਹਰ ਖੜ੍ਹੇ ਹੋਏ ਸਨ। ਜਦ ਵਾਰਡਰ ਵੱਲੋਂ ਉਨ੍ਹਾਂ ਬੰਦੀਆ ਨੂੰ ਬੰਦੀ ਕਰਵਾਉਣ ਲਈ ਕਿਹਾ ਗਿਆ ਤਾਂ ਹਵਾਲਾਤੀ ਮਰਕਸ ਨੇ ਵਾਰਡਰ ਸੁਖਰਾਜ ਸਿੰਘ ਨਾਲ ਕਥਿਤ ਰੂਪ ਵਿਚ ਗਾਲੀ-ਗਲੋਚ ਕੀਤੀ ਅਤੇ ਉਸ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ - ਰੈਪਰ ਨਸੀਬ ਨੇ ਦਿਲਜੀਤ ਦੋਸਾਂਝ 'ਤੇ ਸਾਧਿਆ ਨਿਸ਼ਾਨਾ, ਦਿਲਜੀਤ ਨੇ ਇੰਝ ਦਿੱਤਾ ਜਵਾਬ

ਇਸ ਦੌਰਾਨ ਹਵਾਲਾਤੀ ਨੇ ਵਾਰਡਰ ਸੁਖਰਾਜ ਸਿੰਘ ਦੀ ਵਰਦੀ ਪਾੜ ਦਿੱਤੀ ਅਤੇ ਉਸ ਦੀ ਪੱਗ ਵੀ ਲਾਹ ਦਿੱਤੀ। ਜੇਲ੍ਹ ਪ੍ਰਸ਼ਾਸਨ ਅਨੁਸਾਰ ਜੇਲ੍ਹ ਵਿਚ ਬੰਦ ਹਵਾਲਾਤੀ ਮਰਕਸ ਮਸੀਹ ਨੇ ਸੁਖਰਾਜ ਸਿੰਘ ਨਾਲ ਲੜਾਈ-ਝਗੜਾ ਅਤੇ ਧੱਕਾ-ਮੁੱਕੀ ਕਰਦੇ ਉਸ ਦੀ ਵਰਦੀ ਨੂੰ ਹੱਥ ਪਾ ਕੇ ਜੇਲ੍ਹ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਉਸ ਦੀ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ ਹੈ।

ਇਹ ਵੀ ਪੜ੍ਹੋ - ਗਿਰਾਵਟ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਵੱਡਾ ਬਦਲਾਅ, ਜਾਣੋ ਅੱਜ ਦਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News