ਅਵਤਾਰ ਸਫਰੀ ਦਾ ਨਵਾਂ ਸਿੰਗਲ ਟਰੈਕ ‘ਕਾਰ ਤੇ ਨਾਰ ’ ਰਿਲੀਜ਼

Monday, Apr 22, 2024 - 11:23 AM (IST)

ਅਵਤਾਰ ਸਫਰੀ ਦਾ ਨਵਾਂ ਸਿੰਗਲ ਟਰੈਕ ‘ਕਾਰ ਤੇ ਨਾਰ ’ ਰਿਲੀਜ਼

ਜਲੰਧਰ (ਸੋਮ)- ਅਨੇਕਾਂ ਹੀ ਸਿੰਗਲ ਟਰੈਕਾਂ ਨਾਲ ਚਰਚਾ ’ਚ ਆਏ ਗਾਇਕ ਅਵਤਾਰ ਸਫਰੀ ਦਾ ਨਵਾਂ ਸਿੰਗਲ ਟਰੈਕ ‘ਕਾਰ ਤੇ ਨਾਰ’, ਜੋ ਕਿ ਉਸਤਾਦ ਬਲਵਿੰਦਰ ਸਫਰੀ ਦੇ ਅਾਸ਼ੀਰਵਾਦ ਸਦਕਾ ਆਰ. ਡੀ. ਐਕਸ. ਚੰਡੀਗੜ੍ਹ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਹੈ। 

ਜਾਣਕਾਰੀ ਦਿੰਦਿਆਂ ਅਵਤਾਰ ਸਫਰੀ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਆਦੇਸ਼ ਪਗਾਨੀਆ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਡਾ. ਬੱਲ ਸਿੱਧੂ (ਯੂ. ਕੇ.) ਨੇ ਲਿਖਿਆ ਹੈ, ਜਿਸ ਦਾ ਵੀਡੀਓ ਰਾਮ ਚੋਪੜਾ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ ਨਾਲ ਪੰਜਾਬੀ ਚੈਨਲਾਂ ’ਤੇ ਚੱਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਿੰਗਲ ਟਰੈਕ ਨੂੰ ਰਿਲੀਜ਼ ਕਰਵਾਉਣ ਵਿਚ ਸੱਤਾ ਗਿੱਲ ਕੋਰੀਆ, ਐੱਮ. ਜੀ. ਬੀ. ਦਾ ਬਹੁਤ ਵੰਡਾ ਯੋਗਦਾਨ ਦਿੱਤਾ ਹੈ।


author

sunita

Content Editor

Related News