ਸੈਂਟਰਲ ਜੇਲ੍ਹ ’ਚ ਬੰਦ ਕੈਦੀਆਂ ਨੇ ਇਕ ਬੰਦੀ ’ਤੇ ਹਮਲਾ ਕਰ ਕੀਤਾ ਲਹੂ-ਲੁਹਾਨ

05/18/2024 1:32:38 PM

ਲੁਧਿਆਣਾ (ਸਿਆਲ)- ਤਾਜਪੁਰ ਰੋਡ ਦੀ ਸੈਂਟਰਲ ਜੇਲ੍ਹ ’ਚ ਬੰਦ ਇਕ ਕੈਦੀ ’ਤੇ ਹੋਰ ਕੈਦੀਆਂ ਵਲੋਂ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜ਼ਖਮੀ ਕੈਦੀ ਦੀ ਪਛਾਣ ਸੂਰਜ ਕੁਮਾਰ ਵਜੋਂ ਹੋਈ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। 

ਇਹ ਵੀ ਪੜ੍ਹੋ - ਪੰਜਾਬ ਦੇ ਨੌਜਵਾਨ ਗੁਰਸਿਮਰਨ ਤੇ ਗਗਨਦੀਪ ਨੇ Forbes 30 List 'ਚ ਪਾਈ ਧੱਕ, ਬਾਕੀਆਂ ਲਈ ਵੀ ਬਣੇ ਮਿਸਾਲ

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਕੈਦੀ ਸੂਰਜ ਨੇ ਸਿਵਲ ਹਸਪਤਾਲ ’ਚ ਇਲਾਜ ਦੌਰਾਨ ਦੱਸਿਆ ਕਿ ਉਸ ’ਤੇ ਪੁਲਸ ਥਾਣਾ ’ਚ ਨਸ਼ਾ ਸਮੱਗਲਿੰਗ ਅਤੇ ਸਨੈਚਿੰਗ ਦੇ ਮਾਮਲੇ ਦਰਜ ਹਨ, ਜਿਸ ਕਾਰਨ ਉਹ ਲੁਧਿਆਣਾ ਦੀ ਸੈਂਟਰਲ ਜੇਲ੍ਹ ’ਚ ਬੰਦ ਹੈ। ਉਸ ਦੀ ਗਿਣਤੀ ਜੇਲ੍ਹ ਦੇ ਇਕ ਸੈੱਲ ਬਲਾਕ ਵਿਚ ਹੈ। ਉਕਤ ਸੈੱਲ ਬਲਾਕ ’ਚ ਗੈਂਗਸਟਰ ਕਿਸਮ ਦੇ ਕੈਦੀ ਵੀ ਬੰਦ ਹਨ। ਅੱਜ ਉਨ੍ਹਾਂ ਨਾਲ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ।

ਇਹ ਵੀ ਪੜ੍ਹੋ - ਫਾਜ਼ਿਲਕਾ 'ਚ ਵੱਡੀ ਵਾਰਦਾਤ: ਘਰ ਦੇ ਕਮਰੇ 'ਚ ਬੰਦ ਕਰ ਕੁੱਟ-ਕੁੱਟ ਕਤਲ ਕਰ 'ਤਾ ਵਿਅਕਤੀ, ਫੈਲੀ ਸਨਸਨੀ

ਉਸ ਨੇ ਕਿਹਾ ਕਿ ਬਾਅਦ ਦੁਪਹਿਰ ਜਦੋਂ ਮੈਂ ਬਾਥਰੂਮ ਜਾ ਰਿਹਾ ਸੀ ਤਾਂ ਉਸ ਦੇ ਸੈੱਲ ’ਚ ਬੰਦ ਹੋਰ ਕੈਦੀਆਂ ਨੇ ਟਾਈਲਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਕਾਰਨ ਉਸ ਦੇ ਮੂੰਹ ਅਤੇ ਸਿਰ ’ਚੋਂ ਖੂਨ ਨਿਕਲਣ ਲੱਗਾ। ਜ਼ਖ਼ਮੀ ਹਾਲਤ ’ਚ ਜੇਲ੍ਹ ਕਰਮਚਾਰੀਆਂ ਨੇ ਤੁਰੰਤ ਜੇਲ੍ਹ ਹਸਪਤਾਲ ਪਹੁੰਚਾਇਆ, ਜਿੱਥੇ ਮੈਡੀਕਲ ਅਫ਼ਸਰ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਓਧਰ ਜੇਲ੍ਹ ਪ੍ਰਸ਼ਾਸਨ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ।

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


rajwinder kaur

Content Editor

Related News