ਅਮਰੀਕਾ ਦੀ ਜੇਲ੍ਹ ''ਚ ਬੰਦ ਡਾ.ਧਰਮੇਸ਼ ਪਟੇਲ ਦੀ ਪਤਨੀ ਨੇ ਅਦਾਲਤ ''ਚ ਦਿੱਤੀ ਗਵਾਹੀ, ਕੀਤੀ ਭਾਵੁਕ ਅਪੀਲ
Saturday, May 04, 2024 - 02:19 PM (IST)
ਨਿਊਯਾਰਕ / ਕੈਲੀਫੋਰਨੀਆ (ਰਾਜ ਗੋਗਨਾ) - ਗੁਜਰਾਤੀ ਡਾਕਟਰ ਧਰਮੇਸ਼ ਪਟੇਲ, ਜੋ ਜਨਵਰੀ 2023 ਤੋਂ ਜੇਲ੍ਹ ਵਿੱਚ ਨਜ਼ਰਬੰਦ ਹਨ, ਉਨ੍ਹਾਂ ਦੀ ਪਤਨੀ ਨੇਹਾ ਪਟੇਲ ਨੇ ਇਸ ਮਾਮਲੇ ਵਿੱਚ ਪਹਿਲੀ ਵਾਰ ਅਦਾਲਤ ਦੇ ਸਾਹਮਣੇ ਭਾਵੁਕ ਗਵਾਹੀ ਦਿੱਤੀ ਹੈ। ਅਦਾਲਤ ਨੂੰ ਅਪਰਾਧਿਕ ਦੋਸ਼ ਹਟਾਉਣ ਦੀ ਅਪੀਲ ਦੇ ਨਾਲ ਉਸ ਨੂੰ ਰਿਹਾਅ ਕਰਨ ਦੀ ਬੇਨਤੀ ਕੀਤੀ ਹੈ। ਅਮਰੀਕਾ ਵਿੱਚ ਵਿਵਾਦਗ੍ਰਸਤ ਹੋ ਗਏ ਡਾ. ਧਰਮੇਸ਼ ਪਟੇਲ ਦੀ ਪਤਨੀ ਨੇ ਪਹਿਲੀ ਵਾਰ ਅਦਾਲਤ ਵਿੱਚ ਆਪਣੀ ਗਵਾਹੀ ਵੀਰਵਾਰ ਨੂੰ ਕੈਲੀਫੋਰਨੀਆ ਦੀ ਰੈੱਡਵੁੱਡ ਸਿਟੀ ਕੋਰਟ 'ਚ ਦਿੰਦੇ ਹੋਏ ਨੇਹਾ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਬੱਚੇ ਪਿਛਲੇ ਡੇਢ ਸਾਲ ਤੋਂ ਲਗਾਤਾਰ ਇਹੀ ਸਵਾਲ ਪੁੱਛ ਰਹੇ ਹਨ ਕਿ ਡੈਡੀ ਘਰ ਕਦੋਂ ਵਾਪਸ ਆਉਣਗੇ?
ਇਹ ਵੀ ਪੜ੍ਹੋ - ਬ੍ਰਾਜ਼ੀਲ 'ਚ ਪਏ ਭਾਰੀ ਮੀਂਹ ਨੇ ਮਚਾਈ ਤਬਾਹੀ, ਹੁਣ ਤੱਕ 37 ਲੋਕਾਂ ਦੀ ਮੌਤ, 74 ਅਜੇ ਵੀ ਲਾਪਤਾ, ਵੇਖੋ ਤਸਵੀਰਾਂ
ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋਈ ਨੇਹਾ ਪਟੇਲ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਉਹ ਅਤੇ ਉਸਦੇ ਬੱਚੇ ਜੇਲ੍ਹ ਵਿੱਚ ਬੰਦ ਧਰਮੇਸ਼ ਪਟੇਲ ਨੂੰ ਨਾ ਤਾਂ ਮਿਲੇ ਹਨ ਅਤੇ ਨਾ ਹੀ ਉਨ੍ਹਾਂ ਨਾਲ ਗੱਲ ਹੋ ਸਕੀ ਹੈ। ਪਤਨੀ ਨੇ ਇਹ ਵੀ ਕਿਹਾ ਕਿ ਉਸ ਦਾ ਪਰਿਵਾਰ ਧਰਮੇਸ਼ ਤੋਂ ਬਿਨਾਂ ਅਧੂਰਾ ਹੈ ਅਤੇ ਉਹ ਚਾਹੁੰਦੀ ਹੈ ਕਿ ਉਹ ਜਲਦੀ ਤੋਂ ਜਲਦੀ ਘਰ ਵਾਪਸ ਆਵੇ। ਜਦੋਂ ਨੇਹਾ ਪਟੇਲ ਆਪਣੀ ਗਵਾਹੀ ਦੇ ਰਹੀ ਸੀ ਤਾਂ ਉਸ ਦੇ ਪਤੀ ਡਾ. ਧਰਮੇਸ਼ ਪਟੇਲ ਵੀ ਇਸ ਮੌਕੇ ਭਾਵੁਕ ਹੋ ਗਏ। ਨੇਹਾ ਦੇ ਪਤੀ ਧਰਮੇਸ਼ ਪਟੇਲ 'ਤੇ ਜਨਵਰੀ 2023 'ਚ ਆਪਣੀ ਟੈਸਲਾ ਕਾਰ ਨਾਲ ਜਾਣਬੁੱਝ ਕੇ ਗੰਭੀਰ ਹਾਦਸਾ ਕਰਨ ਦਾ ਦੋਸ਼ ਲੱਗਾ ਹੈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਧਰਮੇਸ਼ ਪਟੇਲ ਆਪਣੀ ਪਤਨੀ ਨੇਹਾ ਅਤੇ ਦੋ ਬੱਚਿਆਂ ਨਾਲ ਯਾਤਰਾ ਕਰ ਰਹੇ ਸਨ।
ਇਹ ਵੀ ਪੜ੍ਹੋ - ਅਮਰੀਕਾ ਤੋਂ ਵੱਡੀ ਖ਼ਬਰ : 17 ਮਰੀਜ਼ਾਂ ਨੂੰ ਮਾਰਨ ਵਾਲੀ ਨਰਸ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ
ਇਸਤਗਾਸਾ ਪੱਖ ਦਾ ਦਾਅਵਾ ਹੈ ਕਿ ਧਰਮੇਸ਼ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਮਾਰਨ ਦੇ ਇਰਾਦੇ ਨਾਲ ਆਪਣੀ ਕਾਰ ਇੱਕ ਪਹਾੜੀ ਦੇ ਨਾਲ ਟੱਕਰਾ ਦਿੱਤੀ ਸੀ। ਹਾਲਾਂਕਿ ਕਾਰ ਵਿੱਚ ਸਵਾਰ ਪਰਿਵਾਰ ਦੇ ਮੈਂਬਰ ਇਸ ਹਾਦਸੇ ਵਿੱਚ ਚਮਤਕਾਰੀ ਢੰਗ ਨਾਲ ਬਚ ਗਏ ਸਨ। ਡਾਕਟਰ ਧਰਮੇਸ ਪਟੇਲ ਨੇ ਆਪਣੇ 'ਤੇ ਲਗਾਏ ਗਏ ਦੋਸ਼ਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੇ ਅਦਾਲਤ ਦੇ ਸਾਹਮਣੇ ਇਹ ਵੀ ਦਾਅਵਾ ਕੀਤਾ ਹੈ ਕਿ ਜਦੋਂ ਹਾਦਸਾ ਵਾਪਰਿਆ ਤਾਂ ਉਹ ਬਹੁਤ ਬੁਰੀ ਤਰਾਂ ਮਾਨਸਿਕ ਸਥਿਤੀ ਵਿੱਚ ਸੀ ਅਤੇ ਉਹ ਆਪਣੇ ਬੱਚਿਆਂ ਨਾਲ ਕੁਝ ਅਣਸੁਖਾਵੀਂ ਘਟਨਾ ਵਾਪਰਨ ਦੇ ਡਰ ਵਿੱਚ ਸੀ। ਧਰਮੇਸ਼ ਪਟੇਲ ਨੇ ਅਦਾਲਤ ਨੂੰ ਉਸ ਦਾ ਮਨੋਵਿਗਿਆਨਕ ਇਲਾਜ ਕਰਵਾਉਣ ਦੀ ਬੇਨਤੀ ਕੀਤੀ ਹੈ।
ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ
ਡਾਕਟਰਾਂ ਨੇ ਵੀ ਪੁਸ਼ਟੀ ਕੀਤੀ ਹੈ ਕਿ ਦੁਰਘਟਨਾ ਦੇ ਸਮੇਂ ਧਰਮੇਸ਼ ਪਟੇਲ ਡਿਪ੍ਰੈਸ਼ਨ ਵਿੱਚ ਸੀ। ਕੈਲੀਫੋਰਨੀਆ ਦੇ ਕਾਨੂੰਨ ਅਨੁਸਾਰ, ਜੇਕਰ ਕੋਈ ਦੋਸ਼ੀ ਅਦਾਲਤ ਵਿਚ ਅਪਰਾਧ ਦੇ ਸਮੇਂ ਮਾਨਸਿਕ ਤੌਰ 'ਤੇ ਠੀਕ ਨਹੀਂ ਪਾਇਆ ਜਾਂਦਾ ਹੈ, ਤਾਂ ਦੋਸ਼ੀ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਦੋ ਸਾਲਾਂ ਲਈ ਮਨੋਵਿਗਿਆਨਕ ਇਲਾਜ ਕਰਵਾਇਆ ਜਾਵੇਗਾ। ਇਸ ਇਲਾਜ ਤੋਂ ਬਾਅਦ, ਜੇ ਉਹ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ ਅਤੇ ਉਸ ਦੇ ਪਰਿਵਾਰ ਜਾਂ ਹੋਰਾਂ ਲਈ ਹੁਣ ਕੋਈ ਖ਼ਤਰਾ ਨਹੀਂ, ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਉਸ ਨੂੰ ਕੇਸ ਤੋਂ ਮੁਕਤ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਧਰਮੇਸ਼ ਪਟੇਲ ਦਾ ਲੰਘੀ 02 ਜਨਵਰੀ 2023 ਨੂੰ ਉਸ ਦੀ ਟੈਸਲਾ ਕਾਰ ਨਾਲ ਹਾਦਸਾ ਵਾਪਰਿਆ ਸੀ। ਜ਼ਖ਼ਮੀ ਹਾਲਤ ਵਿਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਅਤੇ ਬਾਅਦ ਵਿੱਚ ਉਸਨੂੰ ਗ੍ਰਿਫ਼ਤਾਰ ਕਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ - ਇੰਡੋਨੇਸ਼ੀਆ 'ਚ ਆਇਆ ਹੜ੍ਹ, ਜ਼ਮੀਨ ਖਿਸਕਣ ਕਾਰਨ 14 ਲੋਕਾਂ ਦੀ ਮੌਤ, 1000 ਤੋਂ ਵੱਧ ਘਰ ਪ੍ਰਭਾਵਿਤ
ਧਰਮੇਸ਼ ਪਟੇਲ ਹਾਦਸੇ ਤੋਂ ਬਾਅਦ ਜੇਲ੍ਹ 'ਚ ਬੰਦ ਹੈ ਅਤੇ ਹੱਤਿਆ ਦੀ ਕੋਸ਼ਿਸ਼ ਦੇ ਤਿੰਨ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਹਾਲਾਂਕਿ ਉਨ੍ਹਾਂ ਦੀ ਪਤਨੀ ਨੇਹਾ ਪਟੇਲ ਨੇ ਇਸ ਮਾਮਲੇ 'ਚ ਪਹਿਲੀ ਵਾਰ ਅਦਾਲਤ 'ਚ ਆਪਣੀ ਗਵਾਹੀ ਦਿੱਤੀ ਹੈ। ਅਦਾਲਤ ਨੂੰ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਨ੍ਹਾਂ ਦਾ ਪੂਰਾ ਪਰਿਵਾਰ ਬਿਖ਼ਰ ਗਿਆ ਹੈ ਅਤੇ ਬੱਚੇ ਵੀ ਭਾਵਨਾਤਮਕ ਤੌਰ 'ਤੇ ਬਹੁਤ ਦੁਖੀ ਹਨ। ਨੇਹਾ ਪਟੇਲ ਨੇ ਵੀ ਅਦਾਲਤ ਨੂੰ ਧਰਮੇਸ਼ ਪਟੇਲ 'ਤੇ ਲੱਗੇ ਦੋਸ਼ਾਂ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਧਰਮੇਸ਼ ਪਟੇਲ ਨੇ 02 ਜਨਵਰੀ 2023 ਨੂੰ ਜੋ ਵੀ ਕੀਤਾ, ਉਹ ਕਿਸੇ ਦੀ ਵੀ ਸਮਝ ਤੋਂ ਬਾਹਰ ਸੀ।
ਉਸ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਜੇਕਰ ਉਸ ਦੇ ਪਤੀ ਨੂੰ ਘਰ ਪਰਤਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਉਸ ਦਾ ਪਰਿਵਾਰ ਪੂਰਾ ਹੋ ਜਾਵੇਗਾ। ਨੇਹਾ ਪਟੇਲ ਨੇ ਅਦਾਲਤ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਉਸ ਦਾ ਪਰਿਵਾਰ ਭਵਿੱਖ ਵਿੱਚ ਲੋੜ ਪੈਣ 'ਤੇ ਧਰਮੇਸ਼ ਦਾ ਮਾਨਸਿਕ ਇਲਾਜ ਕਰਵਾਉਣ ਤੋਂ ਸੰਕੋਚ ਨਹੀਂ ਕਰੇਗਾ। ਇਸ ਮਾਮਲੇ ਵਿੱਚ ਅੰਤਿਮ ਬਹਿਸ 10 ਮਈ ਨੂੰ ਹੋਵੇਗੀ, ਜਿਸ ਤੋਂ ਬਾਅਦ ਅਦਾਲਤ ਫ਼ੈਸਲਾ ਕਰੇਗੀ ਕਿ ਧਰਮੇਸ਼ ਨੂੰ ਮਾਨਸਿਕ ਸਿਹਤ ਡਾਇਵਰਸ਼ਨ ਪ੍ਰੋਗਰਾਮ ਲਈ ਯੋਗ ਮੰਨਿਆ ਜਾਵੇ ਜਾਂ ਨਹੀਂ।
ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8