ਦਿੱਲੀ ''ਚ ਪਲਾਸਟਿਕ ਦਾ ਕੱਚਾ ਮਾਲ ਬਣਾਉਣ ਵਾਲੇ ਕਾਰਖ਼ਾਨੇ ''ਚ ਲੱਗੀ ਭਿਆਨਕ ਅੱਗ

05/06/2024 4:25:11 PM

ਨਵੀਂ ਦਿੱਲੀ- ਬਾਹਰੀ ਦਿੱਲੀ ਵਿਚ ਪਲਾਸਟਿਕ ਦਾ ਕੱਚਾ ਮਾਲ ਤਿਆਰ ਕਰਨ ਵਾਲੇ ਇਕ ਕਾਰਖ਼ਾਨੇ 'ਚ ਅੱਗ ਲੱਗ ਗਈ। ਰਾਹਤ ਦੀ ਗੱਲ ਇਹ ਹੈ ਕਿ ਅੱਗ ਕਾਰਨ ਕੋਈ ਜ਼ਖ਼ਮੀ ਨਹੀਂ ਹੋਇਆ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ ਫਾਇਰ ਬ੍ਰਿਗੇਡ ਸੇਵਾ ਦੇ ਇਕ ਅਧਿਕਾਰੀ ਮੁਤਾਬਕ ਸਵੇਰੇ 8 ਵਜ ਕੇ 26 ਮਿੰਟ 'ਤੇ ਬਾਹਰੀ ਦਿੱਲੀ ਦੇ ਨਰੇਲਾ ਉਦਯੋਗਿਕ ਖੇਤਰ ਵਿਚ ਦੋ ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ। 

ਦਿੱਲੀ ਫਾਇਰ ਬ੍ਰਿਗੇਡ ਸੇਵਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਭੇਜੀਆਂ ਗਈਆਂ ਹਨ ਅਤੇ ਦੁਪਹਿਰ ਇਕ ਵਜ ਕੇ 20 ਮਿੰਟ 'ਤੇ ਅੱਗ 'ਤੇ ਕਾਬੂ ਪਾਇਆ ਗਿਆ। ਇਮਾਰਤ ਵਿਚ ਰੱਖੇ ਪਲਾਸਟਿਕ ਦੇ ਸਾਮਾਨ, ਫਰਨੀਚਰ ਆਦਿ ਅੱਗ 'ਚ ਸੜ ਕੇ ਸੁਆਹ ਹੋ ਗਏ। ਅਧਿਕਾਰੀਆਂ ਮੁਤਾਬਕ ਪਹਿਲੀ ਮੰਜ਼ਿਲ 'ਤੇ ਸ਼ਾਰਟ ਸਰਕਿਟ ਕਾਰਨ ਅੱਗ ਲੱਗੀ।

ਘਟਨਾ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ ਅਤੇ ਸਥਾਨਕ ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਅੱਗ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਇਮਾਰਤ ਵਿਚ ਅੱਗ ਦੀਆਂ ਲਪਟਾਂ ਨਾਲ ਧੂੰਏਂ ਦਾ ਗੁਬਾਰ ਵਿਖਾਈ ਦੇ ਰਿਹਾ ਹੈ। ਪੁਲਸ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਉਣ ਲਈ FIR ਦਰਜ ਕਰਾਂਗੇ।


Tanu

Content Editor

Related News