ਰੂਸ ਅਤੇ ਚੀਨ ਨੇ ਦੁਵੱਲੇ ਵਪਾਰ 'ਚ ਬੰਦ ਕੀਤੀ ਡਾਲਰ ਦੀ ਵਰਤੋਂ

Tuesday, Apr 23, 2024 - 05:52 PM (IST)

ਬਿਜ਼ਨੈੱਸ ਡੈਸਕ : ਰੂਸ ਅਤੇ ਚੀਨ ਨੇ ਦੁਵੱਲੇ ਵਪਾਰ ਵਿੱਚ ਡਾਲਰ ਦੀ ਵਰਤੋਂ ਬੰਦ ਕਰ ਦਿੱਤੀ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਰੂਸ ਦੇ ਖੇਤਰੀ ਮੁਖੀਆਂ ਦੀ ਬੈਠਕ ਦੌਰਾਨ ਇਹ ਜਾਣਕਾਰੀ ਦਿੱਤੀ ਹੈ। ਲਾਵਰੋਵ ਨੇ ਕਿਹਾ ਕਿ ਦੋਵੇਂ ਦੇਸ਼ ਆਪਸੀ ਵਪਾਰ ਵਿੱਚ ਸਥਾਨਕ ਕਰੰਸੀ ਦੀ ਵਰਤੋਂ ਕਰ ਰਹੇ ਹਨ। ਪੱਛਮੀ ਦੇਸ਼ਾਂ ਵੱਲੋਂ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਵਿੱਚ ਰੁਕਾਵਟਾਂ ਪੈਦਾ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਰੂਸ ਅਤੇ ਚੀਨ ਵਿਚਾਲੇ ਆਰਥਿਕ ਸਬੰਧਾਂ ਵਿਚ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ। ਦੋਵਾਂ ਦੇਸ਼ਾਂ ਵਿਚਾਲੇ ਹੋ ਰਹੇ ਕੁੱਲ ਵਪਾਰ ਵਿਚ 90 ਫ਼ੀਸਦੀ ਵਪਾਰ ਸਥਾਨਕ ਕਰੰਸੀ ਰਾਹੀਂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ - ਹਾਂਗਕਾਂਗ, ਸਿੰਗਾਪੁਰ 'ਚ MDH ਤੇ Everest ਦੇ ਮਸਾਲਿਆਂ 'ਤੇ ਪਾਬੰਦੀ ਮਗਰੋਂ ਸਰਕਾਰ ਸਖ਼ਤ, FSSAI ਨੇ ਆਰੰਭੀ ਜਾਂਚ

ਦੋਵਾਂ ਦੇਸ਼ਾਂ ਵਿਚਾਲੇ ਊਰਜਾ ਖੇਤਰ ਤੋਂ ਇਲਾਵਾ ਰੂਸ ਦੇ ਖੇਤੀ ਉਤਪਾਦਾਂ ਦਾ ਨਿਰਯਾਤ ਚੀਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਉਦਯੋਗਿਕ ਅਤੇ ਨਿਵੇਸ਼ ਦੇ ਖੇਤਰ ਵਿੱਚ ਦੋਵਾਂ ਦੇਸ਼ਾਂ ਦੇ ਸਾਂਝੇ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸ ਆਪਸੀ ਸਹਿਯੋਗ ਦਾ ਸਿੱਧਾ ਲਾਭ ਰੂਸ ਅਤੇ ਚੀਨ ਦੀ ਤਰਜ਼ 'ਤੇ ਬਣੇ ਮਾਹੌਲ ਦੇ ਰੂਪ 'ਚ ਵੇਖਣ ਨੂੰ ਮਿਲ ਰਿਹਾ ਹੈ। ਪੱਛਮੀ ਦੇਸ਼ਾਂ ਦੁਆਰਾ ਰੂਸ 'ਤੇ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਦੇ ਵਿਚਕਾਰ ਚੀਨ ਅਤੇ ਰੂਸ ਆਪਣਾ ਸੋਨੇ ਦਾ ਭੰਡਾਰ ਵਧਾਉਣ 'ਤੇ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ - Gold Silver Price: ਅਚਾਨਕ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨਾ ਸਸਤਾ ਹੋਇਆ ਸੋਨਾ

ਚੀਨ ਦੁਨੀਆ ਵਿਚ ਸੋਨੇ ਦਾ ਸਭ ਤੋਂ ਵੱਡਾ ਉਤਪਾਦਕ ਹੈ। ਇਸ ਦੇ ਬਾਵਜੂਦ ਚੀਨ ਨੇ 2022 ਵਿਚ 67.6 ਅਰਬ ਡਾਲਰ ਦੇ ਸੋਨੇ ਦੀ ਖਰੀਦ ਕੀਤੀ ਹੈ। ਇਹ 2022 ਵਿਚ ਦੁਨੀਆ ਦੇ ਸੋਨੇ ਦੀ ਦੂਜੀ ਸਭ ਤੋਂ ਵੱਡੀ ਖਰੀਦ ਹੈ, ਜਦਕਿ ਸਵਿਟਜ਼ਰਲੈਂਡ 94.9 ਅਰਬ ਡਾਲਰ ਦੇ ਸੋਨੇ ਦੀ ਖਰੀਦ ਦੇ ਨਾਲ ਪਹਿਲੇ ਨੰਬਰ 'ਤੇ ਰਿਹਾ। ਵਰਲਡ ਗੋਲਡ ਕਾਉਂਸਿਲ ਦੇ ਅੰਕੜਿਆ ਅਨੁਸਾਨ ਰੂਸ ਨੇ 2023 ਵਿਚ 324.7 ਟਨ ਸੋਨੇ ਦਾ ਉਤਪਾਦਨ ਕੀਤਾ ਹੈ, ਜਦਕਿ ਚੀਨ 374 ਟਨ ਸੋਨੇ ਦੇ ਉਤਪਾਦਨ ਨਾਲ ਪਹਿਲੇ ਨੰਬਰ 'ਤੇ ਹੈ। ਰੂਸ ਦਾ ਟੀਚਾ ਹਰ ਸਾਲ ਸੋਨੇ ਦਾ ਉਤਪਾਦਨ ਚਾਰ ਫ਼ੀਸਦੀ ਵਧਾਉਣ ਦਾ ਵੀ ਹੈ। 

ਇਹ ਵੀ ਪੜ੍ਹੋ - ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ: Air India ਨੇ 30 ਅਪ੍ਰੈਲ ਤੱਕ ਰੱਦ ਕੀਤੀਆਂ ਉਡਾਣਾਂ

ਦਰਅਸਲ, ਪੱਛਮੀ ਦੁਨੀਆ ਦੁਆਰਾ ਰੂਸ 'ਤੇ ਲਗਾਈਆਂ ਆਰਥਿਕ ਪਾਬੰਦੀਆਂ ਦੇ ਬਾਵਜੂਦ ਰੂਸ ਦੀ ਆਰਥਿਕਤਾ 2023 ਵਿੱਚ 3.6 ਫ਼ੀਸਦੀ ਦੀ ਦਰ ਨਾਲ ਵਧੀ ਹੈ ਅਤੇ 2024 ਵਿੱਚ ਇਸ ਦੇ 2.6 ਫ਼ੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਹੈ। ਰੂਸ 2013 ਤੋਂ ਹੀ ਪੱਛਮੀ ਦੁਨੀਆ ਵੱਲੋਂ ਉਸ 'ਤੇ ਲਗਾਏ ਜਾਣ ਵਾਲੀਆਂ ਆਰਥਿਕ ਪਾਬੰਦੀਆਂ ਲਾਉਣ ਦੀ ਤਿਆਰੀ ਕਰ ਰਿਹਾ ਸੀ। ਅਜਿਹੇ 'ਚ ਜਦੋਂ ਯੂਰਪ ਨੇ ਰੂਸ 'ਤੇ ਆਰਥਿਕ ਪਾਬੰਦੀਆਂ ਲਗਾਈਆਂ ਤਾਂ ਆਪਣੀ ਕਰੰਸੀ ਰੂਬਲ ਨੂੰ ਡਿੱਗਣ ਤੋਂ ਬਚਾਉਣ ਲਈ ਉਸ ਨੇ 2022 ਵਿਚ ਇਕ ਔਂਸ ਸੋਨੇ ਦੀ ਕੀਮਤ 5 ਹਜ਼ਾਰ ਰੂਬਲ ਤੈਅ ਕਰ ਦਿੱਤੀ। ਜਿਸ ਨਾਲ ਰੂਸੀ ਮੁਦਰਾ ਵਿੱਚ ਗਿਰਾਵਟ ਰੁਕ ਗਈ।

ਇਹ ਵੀ ਪੜ੍ਹੋ - ਗਰਮੀ ਨੇ ਕੱਢੇ ਲੋਕਾਂ ਦੇ ਵੱਟ, AC ਦੀ ਵਿਕਰੀ 'ਚ ਹੋ ਸਕਦਾ ਹੈ ਜ਼ਬਰਦਸਤ ਵਾਧਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News