ਚਾਲੂ ਵਿੱਤੀ ਸਾਲ ''ਚ 20 ਲੱਖ ਇਕਾਈਆਂ ਦੇ ਉਤਪਾਦਨ ਟੀਚੇ ਤੋਂ ਚੂਕ ਸਕਦੀ ਹੈ ਮਾਰੂਤੀ : ਸ਼ਸ਼ਾਂਕ ਸ਼੍ਰੀਵਾਸਤਵ
Sunday, Dec 04, 2022 - 02:16 PM (IST)
ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਚਾਲੂ ਵਿੱਤੀ ਸਾਲ 'ਚ 20 ਲੱਖ ਇਕਾਈਆਂ ਦੇ ਉਤਪਾਦਨ ਦੇ ਟੀਚੇ ਨੂੰ ਕੁਝ ਹੱਦ ਤੱਕ ਗੁਆ ਸਕਦੀ ਹੈ। ਕੰਪਨੀ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ-ਮਾਰਕੀਟਿੰਗ ਅਤੇ ਵਿਕਰੀ ਸ਼ਸ਼ਾਂਕ ਸ਼੍ਰੀਵਾਸਤਵ ਨੇ ਇਹ ਗੱਲ ਕਹੀ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਕੰਪਨੀ ਹੁਣ ਵੀ ਆਪਣੇ ਬਕਾਇਆ ਆਰਡਰ ਨੂੰ ਲਾਗੂ ਦੇ ਰਾਹੀਂ ਇਸ ਚੁਣੌਤੀ ਨੂੰ ਪੂਰਾ ਕਰਨ ਦੀ ਉਮੀਦ ਕਰ ਰਹੀ ਹੈ। ਕੰਪਨੀ ਦੇ ਬਕਾਇਆ ਆਰਡਰ 3.75 ਲੱਖ ਇਕਾਈ ਦੇ ਹਨ।
ਇਸ ਤੋਂ ਪਹਿਲਾਂ ਇਸ ਸਾਲ ਅਗਸਤ 'ਚ ਮਾਰੂਤੀ ਸੁਜ਼ੂਕੀ ਇੰਡੀਆ ਦੇ ਚੇਅਰਮੈਨ ਆਰਸੀ ਭਾਰਗਵ ਨੇ ਕੰਪਨੀ ਦੀ 2021-22 ਦੀ ਕੰਪਨੀ ਦੀ ਸਾਲਾਨਾ ਰਿਪੋਰਟ 'ਚ ਸ਼ੇਅਰਧਾਰਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਕੰਪਨੀ ਆਪਣਾ ਉਤਪਾਦਨ ਵਧਾਏਗੀ ਅਤੇ ਚਾਲੂ ਵਿੱਤੀ ਸਾਲ 'ਚ ਸੈਮੀਕੰਲਡਰ ਦੀ ਉਪਲੱਬਧਤਾ 'ਚ ਸੁਧਾਰ ਦੇ ਨਾਲ 20 ਲੱਖ ਇਕਾਈਆਂ ਦੀ ਚੁਣੌਤੀ ਨੂੰ ਪੂਰਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਨਵੀਂ ਮੱਧ ਆਕਾਰ ਦੀ ਐੱਸ.ਯੂ.ਵੀ ਗ੍ਰੈਂਡ ਵਿਟਾਰਾ 20 ਲੱਖ ਇਕਾਈਆਂ ਦੀ ਚੁਣੌਤੀ ਤੱਕ ਪਹੁੰਚਣ 'ਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਇਹ ਪੁੱਛੇ ਜਾਣ 'ਤੇ ਕਿ ਕੀ ਕੰਪਨੀ ਟੀਚੇ ਨੂੰ ਚੁਣੌਤੀ ਦੇਣ ਦੇ ਰਾਹ 'ਤੇ ਹੈ, ਸ਼੍ਰੀਵਾਸਤਵ ਨੇ ਕਿਹਾ, "ਸਾਡੀ ਮੌਜੂਦਾ ਗਣਨਾ ਦੇ ਅਨੁਸਾਰ, ਮੈਨੂੰ ਲਗਦਾ ਹੈ ਕਿ ਅਸੀਂ ਇਸ ਅੰਕੜੇ ਤੋਂ ਕੁਝ ਪਿੱਛੇ ਰਹਾਂਗੇ।"
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਬਹੁਤ ਕੁਝ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਕੰਪਨੀ ਬਕਾਇਆ ਬੁਕਿੰਗ ਆਰਡਰਾਂ ਨੂੰ ਕਿਵੇਂ ਪੂਰਾ ਕਰਦੀ ਹੈ। ਅਜੇ ਕੰਪਨੀ ਕੋਲ ਲੰਬਿਤ ਆਰਡਰ 3.75 ਲੱਖ ਇਕਾਈ ਦੇ ਹਨ। ਸ਼੍ਰੀਵਾਸਤਵ ਨੇ ਕਿਹਾ ਕਿ ਬਹੁਤ ਕੁਝ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਇਨ੍ਹਾਂ 3.75 ਲੱਖ ਇਕਾਈਆਂ ਦੇ ਆਰਡਰ ਨੂੰ ਪੂਰਾ ਕਰਨ ਲਈ ਉਤਪਾਦਨ ਕਿੰਝ ਹੁੰਦਾ ਹੈ। 20 ਲੱਖ ਇਕਾਈਆਂ ਦੇ ਅੰਕੜੇ ਤੱਕ ਪਹੁੰਚਣ ਦੀ ਹੁਣ ਵੀ ਕੁਝ ਗੁਜਾਇਸ਼ ਹੈ। ਉਨ੍ਹਾਂ ਕਿਹਾ ਕਿ ਸੈਮੀਕੰਡਕਟਰਾਂ ਦੀ ਕਮੀ ਕਾਰਨ ਵਿੱਤੀ ਸਾਲ ਦੀ ਸ਼ੁਰੂਆਤ 'ਚ ਉਤਪਾਦਨ ਕੁਝ ਹੱਦ ਤੱਕ ਪ੍ਰਭਾਵਿਤ ਹੋਇਆ ਸੀ। ਹਾਲਾਂਕਿ ਹੁਣ ਇਸ 'ਚ ਕੁਝ ਸੁਧਾਰ ਹੋਇਆ ਹੈ।
ਕੰਪਨੀ ਨੂੰ ਨਵੀਂ ਐੱਸ.ਯੂ.ਵੀ. ਗ੍ਰੈਂਡ ਵਿਟਾਰਾ ਨੂੰ ਸਤੰਬਰ 'ਚ ਪੇਸ਼ ਕੀਤੇ ਜਾਣ ਤੋਂ ਬਾਅਦ ਤੋਂ ਹੁਣ ਤੱਕ ਇਸ ਦੀ 87,953 ਬੁਕਿੰਗ ਮਿਲੀ ਹੈ। ਇਸ 'ਚ 55,505 ਇਕਾਈਆਂ ਦੇ ਆਰਡਰ ਪੈਂਡਿੰਗ ਹਨ। ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਨਵੰਬਰ ਮਿਆਦ 'ਚ ਕੰਪਨੀ ਦੀ ਕੁੱਲ ਥੋਕ ਵਿਕਰੀ 13,11,890 ਇਕਾਈ ਰਹੀ ਹੈ। ਇੱਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ ਇਹ ਅੰਕੜਾ 10,10,674 ਇਕਾਈ ਦਾ ਰਿਹਾ ਸੀ। ਸਮੀਖਿਆ ਅਧੀਨ ਮਿਆਦ ਦੇ ਦੌਰਾਨ ਕੰਪਨੀ ਨੇ ਘਰੇਲੂ ਬਾਜ਼ਾਰ 'ਚ 11,39,072 ਵਾਹਨ ਵੇਚੇ, ਜਦੋਂ ਕਿ ਕੰਪਨੀ ਨੇ ਇੱਕ ਸਾਲ ਪਹਿਲਾਂ ਇਸੇ ਮਿਆਦ 'ਚ ਘਰੇਲੂ ਬਾਜ਼ਾਰ 'ਚ ਕੰਪਨੀ 'ਚ 8,63,032 ਵਾਹਨ ਵੇਚੇ ਸਨ।