ਲੋਕਾਂ ਦੀ ਥਾਲੀ ''ਚੋਂ ਗਾਇਬ ਹੋਈਆਂ ਸਬਜ਼ੀਆਂ

Sunday, Aug 12, 2018 - 11:01 PM (IST)

ਲੋਕਾਂ ਦੀ ਥਾਲੀ ''ਚੋਂ ਗਾਇਬ ਹੋਈਆਂ ਸਬਜ਼ੀਆਂ

ਸੋਲਨ— ਸੂਬੇ 'ਚ ਬਾਹਰੀ ਸੂਬਿਆਂ ਤੋਂ ਸਪਲਾਈ ਘੱਟ ਹੋਣ ਨਾਲ ਸਬਜ਼ੀਆਂ ਦੇ ਰੇਟ 'ਚ ਭਾਰੀ ਵਾਧਾ ਹੋਇਆ ਹੈ। ਮਟਰ ਸਮੇਤ ਕਈ ਸਬਜ਼ੀਆਂ ਆਮ ਆਦਮੀ ਦੀ ਥਾਲੀ 'ਚੋਂ ਗਾਇਬ ਹੋ ਚੁੱਕੀਆਂ ਹਨ। ਆਉਣ ਵਾਲੇ ਦਿਨਾਂ 'ਚ ਵੀ ਜੇਕਰ ਮੌਸਮ ਦਾ ਮਿਜਾਜ਼ ਇਸੇ ਤਰ੍ਹਾਂ ਬਣਿਆ ਰਿਹਾ ਤਾਂ ਸਬਜ਼ੀਆਂ ਦੇ ਰੇਟ 'ਚ ਕਾਫ਼ੀ ਜ਼ਿਆਦਾ ਵਾਧਾ ਹੋ ਸਕਦਾ ਹੈ।
ਜਾਣਕਾਰੀ ਅਨੁਸਾਰ ਪੰਜਾਬ, ਹਰਿਆਣਾ ਅਤੇ ਯੂ. ਪੀ. ਸਮੇਤ ਉੱਤਰ ਭਾਰਤ ਦੇ ਜ਼ਿਆਦਾਤਰ ਸੂਬਿਆਂ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਬਾਰਿਸ਼ ਦੀ ਵਜ੍ਹਾ ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਕਾਫ਼ੀ ਜ਼ਿਆਦਾ ਨੁਕਸਾਨ ਹੋਇਆ ਹੈ। ਇਸ ਕਾਰਨ ਬਾਹਰੀ ਸੂਬਿਆਂ ਦੀਆਂ ਸਬਜ਼ੀਆਂ ਹਿਮਾਚਲ ਦੀਆਂ ਮੰਡੀਆਂ 'ਚ ਨਹੀਂ ਪਹੁੰਚ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਬਜ਼ੀਆਂ ਦੀ ਸਪਲਾਈ 'ਚ ਇਨ੍ਹੀਂ ਦਿਨੀਂ 50 ਫ਼ੀਸਦੀ ਤੱਕ ਦੀ ਗਿਰਾਵਟ ਆਈ ਹੈ। ਹਿਮਾਚਲ 'ਚ ਔਸਤਨ 20,000 ਟਨ ਸਬਜ਼ੀਆਂ ਅਤੇ ਫਲ ਆਦਿ ਦੀ ਸਪਲਾਈ ਬਾਹਰੀ ਸੂਬਿਆਂ ਤੋਂ ਹੁੰਦੀ ਹੈ ਪਰ ਬੀਤੇ ਕੁਝ ਦਿਨਾਂ ਤੋਂ 8000 ਤੋਂ 10,000 ਟਨ ਸਬਜ਼ੀਆਂ ਵੀ ਮੰਡੀਆਂ 'ਚ ਨਹੀਂ ਪਹੁੰਚ ਰਹੀਆਂ ਹਨ।  ਲੌਕੀ ਨੂੰ ਛੱਡ ਕੇ ਸਾਰੀਆਂ ਸਬਜ਼ੀਆਂ ਦੇ ਮੁੱਲ 2 ਤੋਂ 4 ਗੁਣਾ ਤੱਕ ਵਧ ਗਏ। ਪੱਤਾ ਗੋਭੀ, ਬੈਂਗਣ, ਗਵਾਰਫਲੀ, ਕੱਦੂ, ਪਿਆਜ਼, ਆਲੂ, ਭਿੰਡੀ, ਕਟਹਲ, ਫੁੱਲ ਗੋਭੀ, ਟਮਾਟਰ, ਹਰੀ ਮਿਰਚ ਦੇ ਭਾਅ 'ਚ ਵੀ ਕਾਫ਼ੀ ਤੇਜ਼ੀ ਆਈ ਹੈ।
ਇਨ੍ਹੀਂ ਦਿਨੀਂ ਬਾਹਰੀ ਸੂਬਿਆਂ ਤੋਂ ਸਬਜ਼ੀਆਂ ਦੀ ਸਪਲਾਈ ਘੱਟ ਆ ਰਹੀ ਹੈ। ਇਸ ਦੀ ਵਜ੍ਹਾ ਨਾਲ ਸਬਜ਼ੀਆਂ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਹਿਮਾਚਲ 'ਚ ਵੀ ਇਨ੍ਹੀਂ ਦਿਨੀਂ ਸਬਜ਼ੀਆਂ ਦਾ ਉਤਪਾਦਨ ਘੱਟ ਹੁੰਦਾ ਹੈ, ਜਿਸ ਕਾਰਨ ਵੀ ਰੇਟ ਵਧ ਰਿਹਾ ਹੈ।


Related News