ਜੈੱਟ ਏਅਰਵੇਜ਼ ਨੂੰ ਸੰਚਾਲਨ ''ਚ ਬਣਾਈ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ : ਰਜਨੀਸ਼ ਕੁਮਾਰ

03/20/2019 7:53:43 PM

ਨਵੀਂ ਦਿੱਲੀ-ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਕਿ ਜੈੱਟ ਏਅਰਵੇਜ਼ ਦੇ ਕਰਜ਼ਦਾਤਾ ਸੰਕਟ 'ਚ ਫਸੀ ਏਅਰਲਾਈਨ ਨੂੰ ਸੰਚਾਲਨ 'ਚ ਬਣਾਈ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਕੁਮਾਰ ਨੇ ਹਵਾਬਾਜ਼ੀ ਸਕੱਤਰ ਪ੍ਰਦੀਪ ਸਿੰਘ ਖਰੋਲਾ ਦੇ ਨਾਲ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਨਿਰਪੇਂਦਰ ਮਿਸ਼ਰਾ ਨਾਲ ਮੁਲਾਕਾਤ ਕੀਤੀ। ਇਕ ਸੂਤਰ ਨੇ ਕਿਹਾ ਕਿ ਬੈਂਕ ਮੈਨੇਜਮੈਂਟ 'ਚ ਬਦਲਾਅ ਜ਼ਰੀਏ ਜੈੱਟ ਏਅਰਵੇਜ਼ ਲਈ ਮੁੜ ਸੁਰਜੀਤੀ ਯੋਜਨਾ 'ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੈੱਟ ਏਅਰਵੇਜ਼ 'ਚ ਨਵੀਂ ਕੰਪਨੀ ਜਾਂ ਇਕਾਈ ਨੂੰ ਲਿਆਉਣ ਦੇ ਬਾਰੇ ਕੁਮਾਰ ਨੇ ਕਿਹਾ,''ਕਿਸੇ ਵੀ ਸੰਭਾਵਨਾ ਤੋਂ ਮਨ੍ਹਾ ਨਹੀਂ ਕੀਤਾ ਜਾ ਸਕਦਾ।'' ਉਨ੍ਹਾਂ ਕਿਹਾ, ''ਏਤਿਹਾਦ ਨਾਲ ਗੱਲਬਾਤ ਜਾਰੀ ਹੈ। ਅਜਿਹਾ ਨਹੀਂ ਹੈ ਕਿ ਉਨ੍ਹਾਂ ਪੂਰੀ ਤਰ੍ਹਾਂ ਫੈਸਲਾ ਕਰ ਲਿਆ ਹੈ ਕਿ ਉਹ ਬਾਹਰ ਹੋਣਗੇ ਪਰ ਕੁੱਝ ਸ਼ਰਤਾਂ ਹਨ, ਜਿਨ੍ਹਾਂ ਨੂੰ ਉਹ ਚਾਹੁੰਦੇ ਹਨ ਕਿ ਪੂਰੀਆਂ ਹੋਣ ਅਤੇ ਇਹ ਕੁੱਝ ਹੋਰ ਨਹੀਂ ਸਗੋਂ ਇਹ ਹੈ ਕਿ ਏਅਰਲਾਈਨ ਦੀ ਮੈਨੇਜਮੈਂਟ ਪੇਸ਼ੇਵਰ ਤਰੀਕੇ ਨਾਲ ਅਤੇ ਬਿਨਾਂ ਦਖਲ ਦੇ ਹੋਵੇ।'' ਏਤਿਹਾਦ ਕੋਲ ਫਿਲਹਾਲ ਜੈੱਟ ਏਅਰਵੇਜ਼ 'ਚ 24 ਫੀਸਦੀ ਹਿੱਸੇਦਾਰੀ ਹੈ।


Karan Kumar

Content Editor

Related News