Health Tips: ਸਰੀਰ ਨੂੰ ਠੰਡਾ ਰੱਖਣ ਲਈ ਦੁੱਧ ''ਚ ਮਿਲਾ ਕੇ ਪੀਓ ''ਗੂੰਦ ਕਤੀਰਾ'', ਇਨ੍ਹਾਂ ਰੋਗਾਂ ਤੋਂ ਮਿਲੇਗੀ ਨਿਜ਼ਾਤ

Thursday, May 02, 2024 - 06:36 PM (IST)

ਜਲੰਧਰ - ਗਰਮੀਆਂ ਦੇ ਮੌਸਮ ’ਚ ਲੋਕ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ, ਜਿਸ ਨਾਲ ਸਰੀਰ ਨੂੰ ਠੰਡਕ ਮਿਲ ਸਕੇ ਅਤੇ ਸਿਹਤ ਤੰਦਰੁਸਤ ਰਹੇ। ਗਰਮੀਆਂ 'ਚ ਕਈ ਲੋਕ ਠੰਡਾ ਦੁੱਧ ਵੀ ਪੀਂਦੇ ਹਨ, ਜੋ ਸਿਹਤ ਲਈ ਚੰਗਾ ਹੁੰਦਾ ਹੈ। ਜੇਕਰ ਤੁਸੀਂ ਦੁੱਧ ਵਿੱਚ ਗੁੰਦ ਕਤੀਰੇ ਮਿਲਾ ਕੇ ਸੇਵਨ ਕਰਦੇ ਹੋ ਤਾਂ ਇਸ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਗੁੰਦ ਕਤੀਰੇ ਦੀ ਤਾਸੀਰ ਠੰਡੀ ਹੁੰਦੀ ਹੈ। ਇਸ 'ਚ ਪ੍ਰੋਟੀਨ ਅਤੇ ਫਾਲਿਕ ਐਸਿਡ ਵਰਗੇ ਪੋਸ਼ਟਿਕ ਤੱਤ ਹੁੰਦੇ ਹਨ, ਜੋ ਸਰੀਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ 'ਚ ਮਦਦ ਕਰਦੇ ਹਨ। ਗੂੰਦ ਕਤੀਰੇ ਨਾਲ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ ਅਤੇ ਯੂਰਿਨ 'ਚ ਹੋਣ ਵਾਲੀ ਜਲਨ ਜਲਦੀ ਠੀਕ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੁੱਧ ਵਿੱਚ ਮਿਲਾ ਕੇ ਰੋਜ਼ਾਨਾ ਗੁੰਦ ਕਤੀਰਾ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਾਂਗੇ....

ਕਮਜ਼ੋਰੀ ਅਤੇ ਥਕਾਵਟ
ਰੋਜ਼ਾਨਾ ਸਵੇਰ ਦੇ ਸਮੇਂ ਅੱਧੇ ਗਿਲਾਸ ਦੁੱਧ 'ਚ 20 ਗ੍ਰਾਮ ਗੂੰਦ ਕਤੀਰਾ ਅਤੇ ਥੋੜੀ ਜਿਹੀ ਮਿਸ਼ਰੀ ਪਾ ਕੇ ਪੀਣ ਨਾਲ ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ। ਗੂੰਦ ਕਤੀਰੇ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਨੂੰ ਇਕ ਰਾਤ ਪਾਣੀ 'ਚ ਭਿਓਂ ਕੇ ਰੱਖ ਲੈਣਾ ਚਾਹੀਦਾ ਹੈ ਅਤੇ ਅਗਲੇ ਦਿਨ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।

PunjabKesari

ਭਾਰ ਘੱਟ ਕਰਦਾ ਹੈ
ਗੂੰਦ ਕਤੀਰੇ ਦਾ ਸੇਵਨ ਕਰਨ ਨਾਲ ਭਾਰ ਜਲਦੀ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਢਿੱਡ ਭਰਿਆ ਹੋਇਆ ਮਹਿਸੂਸ ਹੁੰਦਾ ਹੈ। ਭਾਰ ਘੱਟ ਕਰਨ ਲਈ ਗੂੰਦ ਕਤੀਰੇ ਅਤੇ ਦੁੱਧ ਦੇ ਮਿਸ਼ਰਨ ਦਾ ਸੇਵਨ ਰੋਜ਼ਾਨਾ ਕਰੋ ਅਤੇ ਇਸ ਨੂੰ ਆਪਣੇ ਭੋਜਨ ਵਿੱਚ ਜ਼ਰੂਰ ਸ਼ਾਮਲ ਕਰੋ। ਇਹ ਹੀਟ ਸਟ੍ਰੋਕ ਨਾਲ ਲੜਨ ਦਾ ਸਭ ਤੋਂ ਵਧੀਆ ਡਰਿੰਕ ਹੈ। 

ਮੂੰਹ 'ਚ ਹੋਣ ਵਾਲੇ ਛਾਲੇ ਠੀਕ ਕਰਦਾ
ਗੂੰਦ ਕਤੀਰਾ  ਮੂੰਹ 'ਚ ਹੋਣ ਵਾਲੇ ਛਾਲਿਆਂ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਘਰੇਲੂ ਨੁਸਖ਼ਾ ਹੈ। ਇਸ ਦੀ ਤਾਸੀਰ ਠੰਡੀ ਹੁੰਦੀ ਹੈ, ਜਿਸ ਕਾਰਨ ਛਾਲਿਆਂ ਦੀ ਸੋਜ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਗੂੰਦ ਕਤੀਰੇ ਦਾ ਪੇਸਟ ਬਣਾ ਕੇ ਕੁਝ ਮਿੰਟ ਮੂੰਹ 'ਤੇ ਲਗਾਉਣ ਨਾਲ ਛਾਲਿਆਂ ਦੇ ਦਰਦ ਅਤੇ ਸੋਜ ਤੋਂ ਆਰਾਮ ਮਿਲਦੀ ਹੈ।

ਇਹ ਵੀ ਪੜ੍ਹੋ : Health Tips : ਸਰੀਰ 'ਚ ਇਨ੍ਹਾਂ 'ਵਿਟਾਮਿਨਸ' ਦੀ ਘਾਟ ਕਾਰਨ ਵਧ ਸਕਦੈ ਤੁਹਾਡਾ 'ਭਾਰ', ਹੋ ਜਾਵੋ ਸਾਵਧਾਨ

PunjabKesari

ਪਸੀਨੇ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ, ਉਨ੍ਹਾਂ ਨੂੰ ਗੂੰਦ ਕਤੀਰੇ ਦੀ ਵਰਤੋਂ ਕਰਨੀ ਚਾਹੀਦੀ ਹੈ। ਗਰਮੀਆਂ 'ਚ ਰੋਜ਼ਾਨਾ ਦੁੱਧ ’ਚ ਪਾ ਕੇ ਗੂੰਦ ਕਤੀਰੇ ਦੀ ਵਰਤੋਂ ਕਰੋ।

ਕਬਜ਼ ਦੀ ਸਮੱਸਿਆ
ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਗੂੰਦ ਕਤੀਰੇ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਰਾਹਤ ਮਿਲਦੀ ਹੈ। ਗੂੰਦ ਕਤੀਰਾ ਦਾ ਸੇਵਨ ਨਿੰਬੂ ਦੇ ਰਸ, ਠੰਡੇ ਪਾਣੀ ਜਾਂ ਠੰਡੇ ਦੁੱਧ ਵਿਚ ਮਿਲਾ ਕੇ ਕਰਨ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਮਿਸ਼ਰਣ ਦਾ ਸੁਆਦ ਵਧਾਉਣ ਲਈ ਤੁਸੀਂ ਇਸ ਵਿੱਚ ਮਿੱਠਾ ਵੀ ਪਾ ਸਕਦੇ ਹੋ।

ਇਹ ਵੀ ਪੜ੍ਹੋ : Health Tips: ਗਰਮੀਆਂ ਦੇ ਮੌਸਮ 'ਚ ਪਿੱਤ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਨੁਸਖ਼ੇ, ਮਿਲੇਗੀ ਰਾਹਤ

PunjabKesari

ਔਰਤਾਂ ਲਈ ਫ਼ਾਇਦੇਮੰਦ
ਅਨਿਯਮਿਤ ਮਾਹਵਾਰੀ ਦੇ ਕਾਰਨ ਔਰਤਾਂ ਵਿੱਚ ਖੂਨ ਦੀ ਘਾਟ ਹੋ ਜਾਂਦੀ ਹੈ। ਇਸ ਤੋਂ ਇਲਾਵਾ ਡਿਲੀਵਰੀ ਤੋਂ ਬਾਅਦ ਵੀ ਬਹੁਤ ਸਾਰੀਆਂ ਔਰਤਾਂ ਕਮਜ਼ੋਰ ਹੋ ਜਾਂਦੀਆਂ ਹਨ। ਖੂਨ ਦੀ ਘਾਟ ਹੋਣ 'ਤੇ ਔਰਤਾਂ ਨੂੰ ਗੂੰਦ ਕਤੀਰੇ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਮਾਹਵਾਰੀ ਦੇ ਦੌਰਾਨ ਖੂਨ ਦੇ ਪ੍ਰਵਾਹ ਨੂੰ ਕੰਟਰੋਲ ਕਰਨ ਵਿੱਚ ਮਦਦ ਹੁੰਦੀ ਹੈ। ਇਸ ਲਈ ਗੂੰਡ ਕਤੀਰਾ ਨੂੰ ਦੁੱਧ ਵਿੱਚ ਮਿਲੇ ਖਾਓ ਜਾਂ ਇਸ ਦੇ ਲੱਡੂ ਬਣਾ ਕੇ ਖਾ ਲਓ।

ਇਹ ਵੀ ਪੜ੍ਹੋ : Health Tips: ਸਫ਼ਰ ਦੌਰਾਨ ਜੇਕਰ ਆਉਂਦੀ ਹੈ ਵਾਰ-ਵਾਰ 'ਉਲਟੀ', ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਹੋਵੇਗਾ ਫ਼ਾਇਦਾ


rajwinder kaur

Content Editor

Related News