ਸਾਲ 2028 ਤੱਕ ਬੇਰੋਜ਼ਗਾਰੀ ਦਰ ’ਚ 0.97 ਫ਼ੀਸਦੀ ਦੀ ਕਮੀ ਸੰਭਵ : ORF ਰਿਪੋਰਟ
Wednesday, Apr 17, 2024 - 10:48 AM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਬੇਰੋਜ਼ਗਾਰੀ ਦਰ ’ਚ ਸਾਲ 2028 ਤੱਕ 0.97 ਫ਼ੀਸਦੀ ਅੰਕ ਦੀ ਕਮੀ ਆ ਸਕਦੀ ਹੈ। ਇਕ ਰਿਪੋਰਟ ’ਚ ਮੰਗਲਵਾਰ ਨੂੰ ਕਿਹਾ ਗਿਆ ਹੈ ਕਿ ਦੇਸ਼ ਦੀ ਅਰਥਵਿਵਸਥਾ ਦੇ 5 ਲੱਖ ਕਰੋੜ ਡਾਲਰ ਤੱਕ ਪਹੁੰਚਣ ਨਾਲ ਰੋਜ਼ਗਾਰ ਦੇ ਮੌਕੇ ਵਧਣਗੇ, ਜਿਸ ਨਾਲ ਬੇਰੋਜ਼ਗਾਰੀ ਦਰ ਘਟੇਗੀ। ਸੋਧ ਸੰਸਥਾਨ ‘ਆਬਜ਼ਰਵਰ ਰਿਸਰਚ ਫਾਊਂਡੇਸ਼ਨ (ਓ. ਆਰ. ਐੱਫ.)’ ਦੀ ‘ਭਾਰਤ ਰੋਜ਼ਗਾਰ ਦ੍ਰਿਸ਼ 2030’ ਰਿਪੋਰਟ ਮੁਤਾਬਿਕ ਕਿਰਤ ਬੱਲ ’ਚ ਬਿਨਾਂ ਰੋਜ਼ਗਾਰ ਵਾਲੇ ਲੋਕਾਂ ਦਾ ਫ਼ੀਸਦੀ ਯਾਨੀ ਬੇਰੋਜ਼ਗਾਰੀ ਦਰ ਸਾਲ 2024 ਦੇ 4.47 ਫ਼ੀਸਦੀ ਤੋਂ ਘਟ ਕੇ 2028 ’ਚ 3.68 ਫ਼ੀਸਦੀ ਰਹਿ ਜਾਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : 15,000 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਾਹਰ ਕੱਢੇਗੀ Tesla, Elon Musk ਨੇ ਦੱਸੀ ਇਹ ਵਜ੍ਹਾ
ਰਿਪੋਰਟ ਕਹਿੰਦੀ ਹੈ, ‘‘ਭਾਰਤ ਦਾ ਰੋਜ਼ਗਾਰ ਬਾਜ਼ਾਰ ਵਿਆਪਕ ਬਦਲਾਅ ਦਾ ਅਨੁਭਵ ਕਰ ਰਿਹਾ ਹੈ। ਕੋਵਿਡ-19 ਮਹਾਮਾਰੀ ਤੋਂ ਬਾਅਦ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਹੋਈ ਮੁੱਖ ਅਰਥਵਿਵਸਥਾ ਬਣ ਗਿਆ ਹੈ।’’ ਰਿਪੋਰਟ ਮੁਤਾਬਿਕ,‘‘ਭਾਰਤ 7.8 ਫ਼ੀਸਦੀ ਦੀ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਾਧਾ ਦਰ ਦੇ ਨਾਲ 2026-27 ਤੱਕ 5 ਲੱਖ ਕਰੋੜ ਡਾਲਰ ਦੀ ਅਰਥਵਿਵਸਥਾ ਬਣਨ ਦਾ ਟੀਚਾ ਹਾਸਲ ਕਰ ਸਕਦਾ ਹੈ। ਮਜ਼ਬੂਤ ਨਿੱਜੀ ਖਪਤ ਅਤੇ ਜਨਤਕ ਨਿਵੇਸ਼ ਨਾਲ ਇਸ ਵਾਧੇ ਨੂੰ ਸਮਰਥਨ ਮਿਲੇਗਾ।’’
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ
ਭਾਰਤ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ ਆਕਾਰ ਸਾਲ 2024 ’ਚ 4 ਲੱਖ ਕਰੋੜ ਡਾਲਰ ਤੋਂ ਥੋੜ੍ਹਾ ਘੱਟ ਹੋਣ ਦਾ ਅਨੁਮਾਨ ਹੈ। ਦੱਸ ਦੇਈਏ ਕਿ ਇਸ ਮਾਮਲੇ ਦੇ ਸੰਬਧ ਵਿਚ ਓ. ਆਰ. ਐੱਫ. ਨੇ ਇਕ ਬਿਆਨ ’ਚ ਕਿਹਾ, ‘‘ਭਾਰਤ ਦੇ 5 ਲੱਖ ਕਰੋੜ ਡਾਲਰ ਦੇ ਟੀਚੇ ਦੇ ਕਰੀਬ ਪਹੁੰਚਣ ਨਾਲ ਕੁੱਲ ਰੋਜ਼ਗਾਰ 22 ਫ਼ੀਸਦੀ ਵੱਧ ਸਕਦਾ ਹੈ, ਜਦੋਂਕਿ ਬੇਰੋਜ਼ਗਾਰੀ ਦਰ 2028 ਤੱਕ 0.97 ਫ਼ੀਸਦੀ ਘੱਟ ਹੋ ਸਕਦੀ ਹੈ।’’ ਰਿਪੋਰਟ ’ਚ ਸੇਵਾ ਖੇਤਰ ’ਚ ਵਿਸ਼ੇਸ਼ ਰੂਪ ਨਾਲ ਜ਼ਿਆਦਾ ਮੌਕੇ ਵਾਲੇ 10 ਉਪ-ਖੇਤਰਾਂ ’ਤੇ ਪ੍ਰਕਾਸ਼ ਪਾਇਆ ਗਿਆ ਹੈ।
ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ ਦੌਰਾਨ ਵਧੀ ਚਾਰਟਰਡ ਜਹਾਜ਼ ਤੇ ਹੈਲੀਕਾਪਟਰ ਦੀ ਮੰਗ, ਲੱਖਾਂ ਰੁਪਏ 'ਚ ਹੈ ਕਿਰਾਇਆ
ਇਸ ਦੇ ਨਾਲ ਹੀ ਇਨ੍ਹਾਂ ’ਚ ਡਿਜੀਟਲ ਸੇਵਾਵਾਂ, ਵਿੱਤੀ ਸੇਵਾਵਾਂ ਅਤੇ ਸਿਹਤ, ਪ੍ਰਾਹੁਣਚਾਰੀ, ਖਪਤਕਾਰ ਪ੍ਰਚੂਨ, ਈ-ਕਾਮਰਸ ਅਤੇ ਨਵਿਆਉਣਯੋਗ ਊਰਜਾ ਨਾਲ ਸਬੰਧਿਤ ਸੇਵਾਵਾਂ ਸ਼ਾਮਿਲ ਹਨ। ਓ. ਆਰ. ਐੱਫ. ਦੇ ਡਾਇਰੈਕਟਰ ਅਤੇ ਰਿਪੋਰਟ ਦੇ ਸਹਿ-ਲੇਖਕ ਨੀਲਾਂਜਨ ਘੋਸ਼ ਨੇ ਕਿਹਾ,‘‘ਅਗਲੀ ਪੀੜ੍ਹੀ ਦੇ ਰੋਜ਼ਗਾਰ ’ਚ ਸੁਧਾਰ ਲਈ ਉਦਮਤਾ ਨੂੰ ਬੜ੍ਹਾਵਾ ਦੇਣਾ ਮਹੱਤਵਪੂਰਨ ਹੋਵੇਗਾ। ਉਦਮੀਆਂ ਦਾ ਇਕ ਨਵਾਂ ਵਰਗ ਰੋਜ਼ਗਾਰ ਪੈਦਾ ਕਰਨ ਨੂੰ ਉਤਸ਼ਾਹਿਤ ਕਰ ਸਕਦਾ ਹੈ।’’
ਇਹ ਵੀ ਪੜ੍ਹੋ - ਨਵਾਂ ਰਿਕਾਰਡ ਬਣਾਉਣ ਦੀ ਤਿਆਰੀ 'ਚ ਸੋਨਾ, ਕੀਮਤਾਂ 'ਚ ਭਾਰੀ ਉਛਾਲ ਆਉਣ ਦੀ ਉਮੀਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8