ਦਿੱਲੀ ਦੇ ਮੰਤਰੀ ਰਾਜ ਕੁਮਾਰ ਆਨੰਦ ਨੇ ਮੰਤਰੀਮੰਡਲ ਤੋਂ ਦਿੱਤਾ ਅਸਤੀਫ਼ਾ, ਛੱਡੀ ਆਮ ਆਦਮੀ ਪਾਰਟੀ
Wednesday, Apr 10, 2024 - 05:54 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੰਤਰੀ ਰਾਜ ਕੁਮਾਰ ਆਨੰਦ ਨੇ ਆਮ ਆਦਮੀ ਪਾਰਟੀ (ਆਪ) 'ਚ ਦਲਿਤਾਂ ਨੂੰ ਉੱਚਿਤ ਪ੍ਰਤੀਨਿਧੀਤੱਵ ਨਹੀਂ ਮਿਲਣ ਦਾ ਦੋਸ਼ ਲਗਾਉਂਦੇ ਹੋਏ ਬੁੱਧਵਾਰ ਨੂੰ ਮੰਤਰੀਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਪਾਰਟੀ ਛੱਡ ਦਿੱਤੀ।
ਸਮਾਜ ਕਲਿਆਣ ਸਮੇਤ ਵੱਖ-ਵੱਖ ਵਿਭਾਗ ਸੰਭਾਲਣ ਵਾਲੇ ਆਨੰਦ ਨੇ ਇੱਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਦੋਸ਼ ਲਗਾਇਆ ਕਿ 'ਆਪ' ਦੇ ਸੀਨੀਅਰ ਨੇਤਾਵਾਂ 'ਚ ਕੋਈ ਦਲਿਤ ਨਹੀਂ ਹੈ। ਉਨ੍ਹਾਂ ਨੇ 'ਆਪ' ਦੇ ਦਲਿਤ ਵਿਧਾਇਕਾਂ, ਮੰਤਰੀਆਂ ਅਤੇ ਨਿਗਮ ਕੌਂਸਲਰ ਨੂੰ ਕੋਈ ਸਨਮਾਨ ਨਹੀਂ ਦਿੱਤੇ ਜਾਣ ਦਾ ਵੀ ਦੋਸ਼ ਲਗਾਇਆ। ਆਨੰਦ ਪਟੇਲ ਨਗਰ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e