ਕਾਂਗਰਸ ਨੇਤਾ ਕਨ੍ਹਈਆ ਕੁਮਾਰ ਨੇ ਉੱਤਰ-ਪੂਰਬੀ ਦਿੱਲੀ ਸੀਟ ਤੋਂ ਨਾਮਜ਼ਦਗੀ ਕੀਤੀ ਦਾਖ਼ਲ

Monday, May 06, 2024 - 03:00 PM (IST)

ਕਾਂਗਰਸ ਨੇਤਾ ਕਨ੍ਹਈਆ ਕੁਮਾਰ ਨੇ ਉੱਤਰ-ਪੂਰਬੀ ਦਿੱਲੀ ਸੀਟ ਤੋਂ ਨਾਮਜ਼ਦਗੀ ਕੀਤੀ ਦਾਖ਼ਲ

ਨਵੀਂ ਦਿੱਲੀ- ਕਾਂਗਰਸ ਉਮੀਦਵਾਰ ਕਨ੍ਹਈਆ ਕੁਮਾਰ ਨੇ ਸੋਮਵਾਰ ਨੂੰ ਉੱਤਰ-ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਕੁਮਾਰ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਮੰਤਰੀ ਗੋਪਾਲ ਰਾਏ ਦੀ ਮੌਜੂਦਗੀ ਵਿਚ ਨੰਦ ਨਗਰੀ 'ਚ ਜ਼ਿਲ੍ਹਾ ਮੈਜਿਸਟ੍ਰੇਟ ਦੇ ਦਫ਼ਤਰ ਵਿਚ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਕਨ੍ਹਈਆ ਇਸ ਸੀਟ ਤੋਂ ਭਾਜਪਾ ਪਾਰਟੀ ਦੇ ਦੋ ਵਾਰ ਦੇ ਸੰਸਦ ਮੈਂਬਰ ਅਤੇ ਭੋਜਪੁਰੀ ਗਾਇਕ ਤੋਂ ਨੇਤਾ ਬਣੇ ਮਨੋਜ  ਤਿਵਾੜੀ ਨੂੰ ਚੁਣੌਤੀ ਦੇ ਰਹੇ ਹਨ।

ਕਨ੍ਹਈਆ ਕੁਮਾਰ ਨੇ ਬਿਹਾਰ ਵਿਚ ਬੇਗੂਸਰਾਏ ਸੀਟ ਤੋਂ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਦੇ ਤੌਰ 'ਤੇ 2019 ਦੀਆਂ ਆਮ ਚੋਣਾਂ ਲੜੀਆਂ ਸਨ। ਕਾਂਗਰਸ ਦਿੱਲੀ ਵਿਚ 'ਆਪ' ਨਾਲ ਗਠਜੋੜ ਤਹਿਤ ਲੋਕ ਸਭਾ ਚੋਣਾਂ ਲੜ ਰਹੀ ਹੈ। ਸੀਟਾਂ ਦੀ ਵੰਡ 'ਤੇ ਬਣੀ ਸਹਿਮਤੀ ਮੁਤਾਬਕ ਰਾਸ਼ਟਰੀ ਰਾਜਧਾਨੀ ਵਿਚ ਕਾਂਗਰਸ 3 ਸੀਟਾਂ 'ਤੇ ਜਦਕਿ 'ਆਪ' 4 ਸੀਟਾਂ 'ਤੇ ਚੋਣਾਂ ਲੜ ਰਹੀ ਹੈ। ਦਿੱਲੀ ਵਿਚ 7 ਲੋਕ ਸਭਾ ਸੀਟਾਂ 'ਤੇ ਚੋਣਾਂ ਲਈ 6ਵੇਂ ਪੜਾਅ ਵਿਚ 25 ਮਈ ਨੂੰ ਵੋਟਾਂ ਪੈਣਗੀਆਂ।


author

Tanu

Content Editor

Related News