ਤਾਲਾਬੰਦੀ ਦੌਰਾਨ ਵਧ ਰਹੇ ਧੋਖਾਧੜੀ ਦੇ ਮਾਮਲੇ, 'KYC' ਦੇ ਨਾਂ 'ਤੇ ਖਾਤੇ 'ਚੋਂ ਉੱਡੀ ਮੋਟੀ ਰਕਮ

Monday, Jun 22, 2020 - 05:56 PM (IST)

ਤਾਲਾਬੰਦੀ ਦੌਰਾਨ ਵਧ ਰਹੇ ਧੋਖਾਧੜੀ ਦੇ ਮਾਮਲੇ, 'KYC' ਦੇ ਨਾਂ 'ਤੇ ਖਾਤੇ 'ਚੋਂ ਉੱਡੀ ਮੋਟੀ ਰਕਮ

ਨਵੀਂ ਦਿੱਲੀ — ਤਾਲਾਬੰਦੀ ਤੋਂ ਬਾਅਦ ਬੈਂਕਾਂ ਨਾਲ ਜੁੜੇ ਆਨਲਾਈਨ ਧੋਖਾਧੜੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਤਾਜ਼ਾ ਮਾਮਲਿਆਂ 'ਚ ਹੈਕਰਾਂ ਨੇ ਪੁਣੇ ਦੇ ਇੱਕ 61 ਸਾਲਾ ਬਜ਼ੁਰਗ ਕੋਲੋਂ 1.11 ਲੱਖ ਰੁਪਏ ਦੀ ਠੱਗੀ ਕਰ ਲਈ। ਸ਼ਨੀਵਾਰ ਨੂੰ ਹੋਈ ਇਸ ਘਟਨਾ ਦੇ ਸੰਬੰਧ ਵਿਚ ਪੁਲਸ ਨੇ ਕਿਹਾ ਕਿ ਹੈਕਰਾਂ ਨੇ ਐਸ.ਐਮ.ਐਸ. ਦੇ ਜ਼ਰੀਏ ਇਕ ਫਰਜ਼ੀ ਨੰਬਰ 'ਤੇ ਕਾਲ ਕੀਤੀ ਸੀ ਅਤੇ ਕੇਵਾਈਸੀ ਨੂੰ ਅਪਡੇਟ ਕਰਨ ਅਤੇ ਵਧਾਉਣ ਦਾ ਝਾਂਸਾ ਦਿੱਤਾ। ਇਸੇ ਤਰ੍ਹਾਂ ਦੀ ਇਕ ਜਾਲਸਾਜ਼ੀ ਸ਼ੁੱਕਰਵਾਰ ਨੂੰ ਵੀ ਵਾਪਰੀ ਜਿਸ ਵਿਚ ਇਕ ਵਿਅਕਤੀ ਦੇ ਖਾਤੇ ਵਿਚੋਂ 1,96,393 ਰੁਪਏ ਚੋਰੀ ਹੋ ਗਏ।

ਕੇਵਾਈਸੀ ਦੀ ਮਿਆਦ ਖਤਮ ਹੋਣ ਦੀ ਚਿਤਾਵਨੀ

ਪਹਿਲਾਂ ਤਾਂ ਸਾਈਬਰ ਅਪਰਾਧੀ ਖਾਤਾਧਾਰਕਾਂ ਨੂੰ ਐਸਐਮਐਸ ਦੇ ਜ਼ਰੀਏ ਈ-ਵਾਲੇਟ ਸੈਕਸ਼ਨ ਦੇ ਕੇਵਾਈਸੀ ਦੀ ਮਿਆਦ ਖਤਮ ਹੋਣ ਬਾਰੇ ਚੇਤਾਵਨੀ ਦਿੰਦੇ ਹਨ। ਇਸ ਦੇ ਨਾਲ ਹੀ ਐਸਐਮਐਸ ਵਿਚ ਇਕ ਨੰਬਰ ਵੀ ਦਿੰਦੇ ਹਨ ਜਿਸ 'ਤੇ ਖਾਤਾਧਾਰਕਾਂ ਨੂੰੰ ਕੇਵਾਈਸੀ ਅਪਡੇਟ ਕਰਨ ਲਈ ਕਾਲ ਕਰਨ ਵਾਸਤੇ ਕਿਹਾ ਜਾਂਦਾ ਹੈ। ਇਨ੍ਹਾਂ ਦੋਹਾਂ ਬੈਂਕ ਗਾਹਕਾਂ ਨੂੰ ਹੈਕਰਸ ਨੇ ਬਹੁਤ ਹੀ ਚਾਲਾਕੀ ਨਾਲ ਆਪਣੇ ਜਾਲ ਵਿਚ ਫਸਾ ਲਿਆ ਅਤੇ ਉਨ੍ਹਾਂ ਦੇ ਬੈਂਕ ਦਾ ਵੇਰਵਾ ਹਾਸਲ ਕਰਕੇ  ਉਨ੍ਹਾਂ ਦੇ ਖਾਤੇ ਵਿਚੋਂ ਪੈਸੇ ਟ੍ਰਾਂਸਫਰ ਕਰਵਾ ਲਏ।

ਇਹ ਵੀ ਪੜ੍ਹੋ : SBI ਦੇ ਖਾਤਾਧਾਰਕ ਰਹਿਣ ਸੁਚੇਤ, ਕੋਵਿਡ-19 ਦੇ ਨਾਂ 'ਤੇ ਹੋ ਸਕਦਾ ਹੈ ਸਾਈਬਰ ਹਮਲਾ

ਇਸ ਤਰ੍ਹਾਂ ਧੋਖਾਧੜੀ ਨੂੰ ਦਿੱਤਾ ਅੰਜਾਮ

ਇਸ ਧੋਖਾਧੜੀ ਲਈ ਹੈਕਰਸ ਨੇ ਪਹਿਲਾਂ ਤਾਂ ਆਪਣੇ ਸ਼ਿਕਾਰ ਨੂੰੰ 'ਕਵਿਕ ਸਪੋਰਟ ਐਪ' ਨਾਮਕ ਐਪਲੀਕੇਸ਼ਨ ਡਾਊਨਲੋਡ ਕਰਨ ਲਈ ਕਿਹਾ। ਇਸ ਐਪ ਦੀ ਮਦਦ ਨਾਲ ਸਾਈਬਰ ਅਪਰਾਧੀਆਂ ਨੇ ਦੋਵਾਂ ਬੈਂਕ ਗਾਹਕਾਂ ਦੇ ਖਾਤਿਆਂ ਵਿਚੋਂ ਪੈਸੇ ਹੈਕਰਾਂ ਨੇ ਆਪਣੇ ਬੈਂਕ ਖਾਤੇ ਵਿਚ ਟਰਾਂਸਫਰ ਕਰਵਾ ਲਏ। ਅੱਜ ਕੱਲ੍ਹ ਅਜਿਹੀ ਧੋਖਾਧੜੀ ਦੇ ਮਾਮਲੇ ਬਹੁਤ ਹੀ ਤੇਜ਼ੀ ਨਾਲ ਵੱਧ ਰਹੇ ਹਨ। ਇਹ ਹੀ ਕਾਰਨ ਹੈ ਕਿ ਸਮੇਂ-ਸਮੇਂ 'ਤੇ ਸਰਕਾਰ ਅਤੇ ਬੈਂਕ ਆਪਣੇ ਗਾਹਕਾਂ ਨੂੰ ਸੁਚੇਤ ਰਹਿਣ ਲਈ ਕਹਿੰਦੇ ਹਨ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ 

ਫਰਜ਼ੀ ਕਾਲ ਅਤੇ ਐਸਐਮਐਸ ਤੋਂ ਰਹੋ ਸੁਚੇਤ

ਖ਼ਾਤਾਧਾਰਕਾਂ ਨੂੰ ਸ਼ਿਕਾਰ ਬਣਾਉਣ ਲਈ ਹੈਕਰ ਸਭ ਤੋਂ ਪਹਿਲਾਂ ਕਾਲ ਕਰਦੇ ਹਨ ਅਤੇ ਵਾਲਿਟ ਜਾਂ ਕੇਵਾਈਸੀ ਦੇ ਇਨਵੈਲਿਡ ਹੋਣ ਦੀ ਗੱਲ ਕਰਦੇ ਹਨ। ਹੈਕਰਸ ਬੈਂਕ ਉਪਭੋਗਤਾ ਨੂੰ ਭਰੋਸਾ ਦਿਵਾਉਂਦੇ ਹਨ ਕਿ ਇਸਨੂੰ ਆਨਲਾਈਨ ਵੈਧਤਾ ਦੁਆਰਾ ਫਿਰ ਤੋਂ ਐਕਟਿਵ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਚੀਨ ਦਾ ਅਸਲੀ ਚਿਹਰਾ ਆਇਆ ਸਾਹਮਣੇ, ਦਵਾਈਆਂ ਲਈ ਜ਼ਰੂਰੀ ਸਮੱਗਰੀ ਦੇ ਵਧਾਏ ਭਾਅ

ਕੋਈ ਐਪ ਡਾਊਨਲੋਡ ਨਾ ਕਰੋ

ਧੋਖਾਧੜੀ ਕਰਨ ਵਾਲੇ ਆਪਣੇ ਕੇਵਾਈਸੀ ਅਤੇ ਵਾਲੇਟ ਵੈਲੀਡੇਸ਼ਨ ਲਈ ਉਪਭੋਗਤਾ ਨੂੰ ਇਕ ਐਪ ਡਾਊਨਲੋਡ ਕਰਨ ਲਈ ਕਹਿੰਦੇ ਹਨ। ਹੈਕਰਸ ਉਪਭੋਗਤਾ ਨੂੰ ਸਮਝਾਉਂਦੇ ਹਨ ਕਿ ਇਸ ਐਪ ਦੇ ਜ਼ਰੀਏ ਉਨ੍ਹਾਂ ਨੂੰ ਕੇਵਾਈਸੀ ਪ੍ਰਮਾਣਿਕਤਾ ਲਈ ਕਦਮ-ਦਰ-ਕਦਮ ਨਿਰਦੇਸ਼ ਦਿੱਤੇ ਜਾਣਗੇ। ਐਪ ਦੇ ਸਥਾਪਤ ਹੋਣ ਤੋਂ ਬਾਅਦ, ਹੈਕਰ ਉਪਯੋਗਕਰਤਾ ਦੇ ਫੋਨ ਦੀ ਸਕ੍ਰੀਨ ਤੱਕ ਦੇਖ ਸਕਦੇ ਹਨ।

ਮਨੀ ਟ੍ਰਾਂਸਫਰ ਗੇਮ

ਐਪ ਇੰਸਟਾਲ ਹੋ ਜਾਣ ਦੇ ਬਾਅਦ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ ਜਾਂ ਨਹੀਂ ਇਸ ਲਈ ਇਹ ਹੈਕਰ ਉਪਯੋਗਕਰਤਾ ਨੂੰ ਵਾਲੇਟ 'ਚ ਛੋਟਾ ਟੋਕਨ ਅਮਾਊਂਟ ਟਰਾਂਸਫਰ ਕਰ ਲਈ ਕਹਿੰਦੇ ਹਨ। ਅਜਿਹਾ ਕਰਦੇ ਸਮੇਂ ਇਹ ਹੈਕਰ ਉਪਭੋਗਤਾ ਦਾ ਪਾਸਵਰਡ ਅਤੇ ਹੋਰ ਵੇਰਵੇ ਚੋਰੀ ਕਰਦੇ ਹਨ।

ਇਹ ਵੀ ਪੜ੍ਹੋ : ਇਸ ਫ਼ੈਸਲੇ ਕਾਰਨ ਚੀਨ ਨੂੰ ਮਿਲੀ ਕਰਾਰੀ ਹਾਰ, ਅੰਤਰਰਾਸ਼ਟਰੀ ਪੱਧਰ 'ਤੇ ਖੁੰਝਿਆ ਅਹਿਮ ਦਰਜਾ

ਮੋਟੀ ਰਾਸ਼ੀ ਕਰ ਲੈਂਦੇ ਹਨ ਟਰਾਂਸਫਰ

ਹੈਕਰ ਖਾਤਾਧਾਰਕ ਦੇ ਇਸੇ ਵੇਰਵੇ ਦੀ ਵਰਤੋਂ ਕਰਕੇ ਮੋਟੀ ਰਕਮ ਆਪਣੇ ਖਾਤੇ 'ਚ ਟ੍ਰਾਂਸਫਰ ਕਰ ਲੈਂਦੇ ਹਨ। ਟਰਾਂਜੈਕਸ਼ਨ ਤੋਂ ਪਹਿਲਾਂ ਉਪਭੋਗਤਾ ਦੇ ਨੰਬਰ 'ਤੇ ਜਿਹੜਾ ਓਟੀਪੀ ਆਉਂਦਾ ਹੈ, ਉਸ ਨੂੰ ਵੀ ਇਹ ਸਾਈਬਰ ਅਪਰਾਧੀ ਐਪ ਦੁਆਰਾ ਵੇਖ ਲੈਂਦੇ ਹਨ ਅਤੇ ਕੁਝ ਹੀ ਮਿੰਟਾਂ ਵਿਚ ਪੈਸੇ ਕਿਸੇ ਅਣਜਾਣ ਖਾਤੇ ਵਿਚ ਟ੍ਰਾਂਸਫਰ ਕਰ ਲੈਂਦੇ ਹਨ।


author

Harinder Kaur

Content Editor

Related News