12 ਲੱਖ ਰੁਪਏ ਦੀ ਠੱਗੀ ਦੇ ਮਾਮਲੇ ’ਚ ਮਹਿਲਾ ਮੈਨੇਜਰ ਨਾਮਜ਼ਦ
Monday, Nov 17, 2025 - 04:46 PM (IST)
ਬਠਿੰਡਾ (ਸੁਖਵਿੰਦਰ) : ਸਿਵਲ ਲਾਈਨ ਪੁਲਸ ਨੇ ਇਕ ਮੋਟਰਸਾਈਕਲ ਕੰਪਨੀ ’ਚ ਕੰਮ ਕਰਨ ਵਾਲੀ ਇਕ ਮਹਿਲਾ ਮੈਨੇਜਰ ਖ਼ਿਲਾਫ਼ ਕਰੀਬ 12 ਲੱਖ ਰੁਪਏ ਦੀ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਆਪਣੀ ਸ਼ਿਕਾਇਤ ’ਚ ਕੰਪਨੀ ਦੇ ਮਾਲਕ ਰਾਜਨ ਕੁਮਾਰ ਨੇ ਦੱਸਿਆ ਕਿ ਭੁੱਚੋ ਮੰਡੀ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਉਸ ਦੀ ਕੰਪਨੀ ਦੇ ਪਾਰਟਸ ਸੈਕਸ਼ਨ ’ਚ ਮੈਨੇਜਰ ਵਜੋਂ ਕੰਮ ਕਰਦੀ ਸੀ।
ਉਸਨੇ ਦੋਸ਼ ਲਗਾਇਆ ਕਿ ਮੈਨੇਜਰ ਨੇ ਸਪੇਅਰ ਪਾਰਟਸ ਵੇਚ ਦਿੱਤੇ ਅਤੇ ਕੰਪਨੀ ਕੋਲ ਪੈਸੇ ਜਮ੍ਹਾਂ ਨਹੀਂ ਕਰਵਾਏ। ਅਜਿਹਾ ਕਰ ਕੇ ਉਸ ਨੇ ਕੰਪਨੀ ਨਾਲ 11-12 ਲੱਖ ਰੁਪਏ ਦੀ ਧੋਖਾਦੇਹੀ ਕੀਤੀ। ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਪੁਲਸ ਨੇ ਮਹਿਲਾ ਮੈਨੇਜਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
