ਪੰਜਾਬ ਦੇ ਮਸ਼ਹੂਰ Toll Plaza 'ਤੇ ਹੋਈ ਫ਼ਾਇਰਿੰਗ ਮਾਮਲੇ 'ਚ ਨਵਾਂ ਮੋੜ (ਵੀਡੀਓ)
Thursday, Nov 20, 2025 - 03:55 PM (IST)
ਸਮਰਾਲਾ (ਬੰਗੜ,ਗਰਗ): ਲੁਧਿਆਣਾ ਚੰਡੀਗੜ੍ਹ ਹਾਈਵੇ ’ਤੇ ਸਥਿਤ ਪਿੰਡ ਘੁਲਾਲ ਦੇ ਟੋਲ ਪਲਾਜ਼ਾ ਦੇ ਮੈਨੇਜਰ ’ਤੇ ਫਾਇਰਿੰਗ ਕਰਨ ਵਾਲੇ ਦੋ ਮੁਲਜ਼ਮ ਸਮਰਾਲਾ ਪੁਲਸ ਨੇ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕਰ ਲਏ ਹਨ ਜਦਕਿ ਮਾਮਲੇ ’ਚ ਲੋਂੜੀਦੇ ਬਾਕੀ ਦੇ ਤਿੰਨ ਦੋਸ਼ੀਆਂ ਦੀ ਭਾਲ ਜਾਰੀ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਤੋਂ 32 ਬੋਰ ਦਾ ਦੇਸੀ ਪਿਸਤੌਲ ਤੇ ਇਕ ਦੇਸੀ ਕੱਟਾ 315 ਬੋਰ ਤੇ ਟੋਲ ਪਲਾਜ਼ੇ ਦੇ ਮੈਨੇਜਰ ਕੋਲੋਂ ਖੋਹਿਆ ਲਾਈਸੈਂਸੀ 32 ਬੋਰ ਦਾ ਰਿਵਾਲਵਰ ਬਰਾਮਦ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਹੱਥਕੜੀ ਲਾ ਕੇ ਵਿਆਹ 'ਚ ਭੰਗੜਾ ਪਾਉਣ ਵਾਲੇ ਦੀ ਵੀਡੀਓ ਬਾਰੇ ਪੰਜਾਬ ਪੁਲਸ ਦਾ ਵੱਡਾ ਖ਼ੁਲਾਸਾ
ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਪੀ. (ਡੀ) ਪਵਨਜੀਤ ਨੇ ਦੱਸਿਆ ਕਿ 11 ਨਵੰਬਰ ਨੂੰ ਟੋਲ ਪਲਾਜ਼ਾ ਦੇ ਮੈਨੇਜਰ ਯਾਦਵਿੰਦਰ ਸਿੰਘ ਵਾਸੀ ਫੱਲੇਵਾਲ, ਜ਼ਿਲ੍ਹਾ ਮਲੇਰਕੋਟਲਾ ਦੀ 5 ਅਣਪਛਾਤੇ ਵਿਅਕਤੀਆਂ ਨੇ ਕੁੱਟਮਾਰ ਕੀਤੀ ਤੇ ਫਾਇਰਿੰਗ ਕੀਤੀ ਸੀ ਤੇ ਟੋਲ ਪਲਾਜ਼ਾ ਦੇ ਕਰਮਚਾਰੀ ਦਵਿੰਦਰ ਸਿੰਘ ਵਾਸੀ ਪਿੰਡ ਸਰਵਰਪੁਰ ਦੇ ਸੱਟਾਂ ਮਾਰੀਆਂ ਸਨ। ਪੁਲਸ ਨੇ ਟੈਕਨੀਕਲ, ਹਿਊਮਨ ਤੇ ਵਿਗਿਆਨਕ ਤਕਨੀਕ ਵਰਤਦਿਆਂ ਵਾਰਦਾਤ ਕਰਨ ਵਾਲੇ ਮੁਲਜ਼ਮਾਂ ਮੰਗੀ ਸਿੰਘ ਵਾਸੀ ਪਿੰਡ ਬਿਜਲੀ ਨੰਗਲ ਤੇ ਸ਼ੁਭਮ ਮਿਸ਼ਰਾ ਉਰਫ ਪੰਡਤ ਵਾਸੀ ਢਿੱਲਵਾਂ ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਹਾਂ ਤੋਂ ਵਾਰਦਾਤ ਸਮੇਂ ਵਰਤੇ ਗਏ ਦੇਸੀ ਪਿਸਤੌਲ 32 ਬੋਰ ਸਮੇਤ 1 ਕਾਰਤੂਸ, ਵਾਰਦਾਤ ਸਮੇਂ ਮੈਨੇਜਰ ਯਾਦਵਿੰਦਰ ਸਿੰਘ ਤੋਂ ਖੋਹਿਆ ਰਿਵਾਲਵਰ 32 ਬੋਰ ਸਮੇਤ 5 ਕਾਰਤੂਸ ਤੇ ਦੇਸੀ ਕੱਟਾ 315 ਬੋਰ ਸਮੇਤ 1 ਕਾਰਤੂਸ ਬਰਾਮਦ ਕੀਤੇ ਗਏ ਹਨ। ਇਨ੍ਹਾਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਕੀ ਮੁਲਜ਼ਮਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ ਜੋ ਜਲਦ ਹੀ ਫੜੇ ਜਾਣਗੇ।
ਅਪਰਾਧਕ ਪਿਛੋਕੜ ਵਾਲੇ ਹਨ ਮੁਲਜ਼ਮ
ਐੱਸ.ਪੀ. ਡੀ.ਪਵਨਜੀਤ ਸਿੰਘ ਨੇ ਦੱਸਿਆ ਕਿ ਮੰਗੀ ਸਿੰਘ ਖ਼ਿਲਾਫ਼ ਪਹਿਲਾਂ ਵੀ ਅਸਲਾ ਐਕਟ ਥਾਣਾ ਅਧੀਨ ਢਿੱਲਵਾਂ ਥਾਣੇ ’ਚ ਮਾਮਲਾ ਦਰਜ ਹੈ ਤੇ ਸ਼ੁਭਮ ਮਿਸ਼ਰਾ ਉਰਫ ਪੰਡਤ ’ਤੇ ਵੀ ਪਹਿਲਾਂ ਮੁਕੱਦਮੇ ਦਰਜ ਹਨ। ਇਨ੍ਹਾਂ ਮੁਲਜ਼ਮਾਂ ਨੇ ਆਪਣੇ ਹਥਿਆਰ ਨੀਲੋ ਤੋਂ ਮਾਛੀਵਾੜਾ ਰੋਡ ’ਤੇ ਲੁਕੋਏ ਸਨ। ਮੈਨੇਜਰ ਯਾਦਵਿੰਦਰ ਨੇ ਮਾਝਾ ਏਰੀਆ ’ਚ ਸਥਿਤ ਟੋਲ ਪਲਾਜ਼ਾ ’ਤੇ ਕਾਫ਼ੀ ਸਮਾਂ ਨੌਕਰੀ ਕੀਤੀ ਹੈ। ਇਸੇ ਦੌਰਾਨ ਉਨ੍ਹਾਂ ਦੀ ਰੰਜ਼ਿਸ਼ ਚੱਲੀ ਆ ਰਹੀ ਸੀ, ਜਿਸ ਦੇ ਸਿੱਟੇ ਵਜੋਂ ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਜੇਲ੍ਹ ਤੋਂ ਬਾਹਰ ਆਵੇਗਾ MP ਅੰਮ੍ਰਿਤਪਾਲ ਸਿੰਘ! 19 ਦਿਨਾਂ ਲਈ ਮੰਗੀ ਪੈਰੋਲ
ਮੁਲਜ਼ਮਾਂ ਨੂੰ ਫੜਨ ਲਈ ਪੁਲਸ ਦੀ ਸਪੈਸ਼ਲ ਟੀਮ ਕਰ ਰਹੀ ਕਾਰਵਾਈ
ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸ.ਐੱਸ.ਪੀ. ਜੋਤੀ ਯਾਦਵ ਵੱਲੋਂ ਐੱਸ.ਪੀ. ਡੀ. ਪਵਨਜੀਤ ਦੀ ਅਗਵਾਈ ’ਚ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਜਿਸ ’ਚ ਮੋਹਿਤ ਕੁਮਾਰ ਸਿੰਗਲਾ ਉਪ ਕਪਤਾਨ ਪੁਲਸ (ਆਈ), ਖੰਨਾ, ਤਰਲੋਚਨ ਸਿੰਘ, ਉਪ ਕਪਤਾਨ ਪੁਲਸ, ਥਾਣੇਦਾਰ ਪਵਿੱਤਰ ਸਿੰਘ ਮੁੱਖ ਅਫ਼ਸਰ, ਥਾਣਾ ਸਮਰਾਲਾ ਅਤੇ ਇੰਸਪੈਕਟਰ ਆਕਾਸ਼ ਦੱਤ ਮੁੱਖ ਅਫ਼ਸਰ, ਥਾਣਾ ਦੋਰਾਹਾ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।
