ITC ਦਾ ਮੁਨਾਫਾ ਦੂਜੀ ਤਿਮਾਹੀ ''ਚ 12 ਫੀਸਦੀ ਵਧ ਕੇ ਹੋਇਆ 2,955 ਕਰੋੜ ਰੁਪਏ

10/26/2018 6:45:48 PM

ਨਵੀਂ ਦਿੱਲੀ—ਵੱਖ-ਵੱਖ ਖੇਤਰਾਂ 'ਚ ਕਾਰੋਬਾਰ ਕਰਨ ਵਾਲੀ ਕੰਪਨੀ ਆਈ.ਟੀ.ਸੀ. ਨੇ ਵੀਰਵਾਰ ਨੂੰ ਕਿਹਾ ਕਿ ਚਾਲੂ ਵਿੱਤੀ ਸਾਲ ਦੀ 30 ਸਤੰਬਰ ਨੂੰ ਖਤਮ ਤਿਮਾਹੀ 'ਚ ਉਸ ਦਾ ਸ਼ੁੱਧ ਮੁਨਾਫਾ 11.92 ਫੀਸਦੀ ਵਧ ਕੇ 2,954.67 ਕਰੋੜ ਰੁਪਏ 'ਤੇ ਪਹੁੰਚ ਗਿਆ।

ਕੰਪਨੀ ਨੇ ਮੁੰਬਈ ਸ਼ੇਅਰ ਬਾਜ਼ਾਰ ਨੂੰ ਕਿਹਾ ਕਿ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ 'ਚ ਉਸ ਨੂੰ 2,639.84 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ। ਕੰਪਨੀ ਨੇ ਦੱਸਿਆ ਕਿ ਉਪਰੇਟਿੰਗ ਤੋਂ ਪ੍ਰਾਪਤ ਮਾਲਿਆ ਇਸ ਦੌਰਾਨ 9,763,92 ਕਰੋੜ ਰੁਪਏ ਤੋਂ ਵਧ ਕੇ 11,272.51 ਕਰੋੜ ਰੁਪਏ 'ਤੇ ਪਹੁੰਚ ਗਿਆ।


Related News