ਡੋਗਰ ਮਹੇਸ਼ ਵਿਖੇ ਤਾਰ ਟੁੱਟਣ ਨਾਲ 12 ਏਕੜ ’ਚ ਲੱਗੀ ਅੱਗ, ਫਲਦਾਰ ਬੁੱਟਿਆਂ ਦਾ ਹੋਇਆ ਭਾਰੀ ਨੁਕਸਾਨ
Sunday, Jun 09, 2024 - 01:56 PM (IST)
ਸ੍ਰੀ ਹਰਗੋਬਿੰਦਪੁਰ ਸਾਹਿਬ (ਬਾਬਾ)- ਸੁਖਦੇਵ ਸਿੰਘ ਪੁੱਤਰ ਅਰਜਨ ਸਿੰਘ ਪਿੰਡ ਨੜਾਂਵਾਲੀ ਹਾਲਵਾਸੀ ਡੋਗਰ ਮੇਸ਼ ਨੇ ਕਿਹਾ ਕਿ ਉਸ ਨੇ 18 ਏਕੜ ਬਾਗ, ਜਿਸ ’ਚ ਫਲਦਾਰ ਪੌਦੇ, ਜਿਨ੍ਹਾਂ ’ਚ ਅਨਾਰ, ਕਿਨੂੰ, ਨਿੰਬੂ ਦੇ ਲਗਭਗ 2000 ਲੱਗੇ ਹੋਏ ਸਨ, ਜਿਸਦਾ ਉਹ ਸਾਲ ਦਾ 6 ਲੱਖ ਰੁਪਏ ਦਾ ਠੇਕਾ ਬਾਗ ਦੇ ਮਾਲਕ ਹਰਨਾਮ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਕਪੂਰਥਲਾ ਨੂੰ ਦਿੰਦਾ ਹੈ। ਬਾਗ ਦੀ ਸੇਫਟੀ ਲਈ ਬਾਗ ਦੇ ਚਾਰ ਚੁਫੇਰੇ ਕੰਡਿਆਂ ਵਾਲੀ ਤਾਰ ਦੀ ਕੀਤੀ ਹੋਈ ਅਤੇ ਪੌਦਿਆਂ ਨੂੰ ਪਾਣੀ ਦੇਣ ਲਈ ਸਾਰੇ ਬਾਗ ਵਿਚ ਪਾਈਪ ਲਾਈਨਾਂ ਵਿਛੀਆਂ ਹੋਈਆਂ ਹਨ ਅਤੇ ਪੌਦੇ ਚਾਰ ਸਾਲ ਦੇ ਹੋ ਚੁੱਕੇ ਸਨ ਅਤੇ ਇਨ੍ਹਾਂ ਨੂੰ ਫਲ ਲੱਗ ਚੁੱਕਾ ਸੀ।
ਇਹ ਵੀ ਪੜ੍ਹੋ- ਸੁਨਾਮ 'ਚ ਵੱਡਾ ਹਾਦਸਾ, ਸ਼ੈਲਰ ਦੀ ਕੰਧ ਡਿੱਗਣ ਕਾਰਨ 3 ਮਜ਼ਦੂਰਾਂ ਦੀ ਦਰਦਨਾਕ ਮੌਤ
ਇਸ ਬਾਗ ’ਚ ਬਿਜਲੀ ਬੋਰਡ ਦਾ ਟਰਾਂਸਫਾਰਮ ਲੱਗਾ ਹੋਣ ਕਾਰਨ ਲੈਮਨ ਕੇ. ਵੀ. ਦੀ ਤਾਰ ਟੁੱਟਣ ਕਾਰਨ ਤਕਰੀਬਨ 12 ਏਕੜ ਬਾਗ, ਜਿਸ ’ਚ ਇਕ ਹਜ਼ਾਰ ਪੌਦੇ ਲੱਗੇ ਹੋਏ ਸਨ, ਉਹ ਸੜ ਗਏ ਅਤੇ 12 ਏਕੜ ਦੀ ਪਾਈਪ ਲੈਣ ਵੀ ਸੜ ਗਈ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ। ਸੁਖਦੇਵ ਸਿੰਘ ਨੇ ਕਿਹਾ ਕਿ ਉਸਦਾ ਤਕਰੀਬਨ 4 ਲੱਖ ਦਾ ਨੁਕਸਾਨ ਹੋ ਗਿਆ ਹੈ। ਉਸ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾ ਸਕੇ ਤਾਂ ਜੋ ਆਪਣਾ ਪਰਿਵਾਰ ਪਾਲ ਸਕੇ।
ਇਹ ਵੀ ਪੜ੍ਹੋ- ਪਹਿਲਾਂ ਵਿਅਕਤੀ ਨੂੰ ਕੁੜੀ ਨੇ ਕੀਤੀ ਅਸ਼ਲੀਲ ਵੀਡੀਓ ਕਾਲ, ਫਿਰ ਕੀਤਾ ਉਹ ਜੋ ਸੋਚਿਆ ਵੀ ਨਾ ਸੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8