ਚੌਥੀ ਤਿਮਾਹੀ ’ਚ GDP ਵਾਧਾ ਦਰ 6.7 ਫ਼ੀਸਦੀ, 2023-24 ’ਚ 7 ਫ਼ੀਸਦੀ ਰਹਿਣ ਦਾ ਅੰਦਾਜ਼ਾ

05/20/2024 10:07:07 AM

ਨਵੀਂ ਦਿੱਲੀ (ਭਾਸ਼ਾ) - ਇੰਡੀਆ ਰੇਟਿੰਗਸ ਐਂਡ ਰਿਸਰਚ (ਇੰਡਰਾ) ਨੂੰ ਉਮੀਦ ਹੈ ਕਿ ਮਾਰਚ ਤਿਮਾਹੀ ’ਚ ਦੇਸ਼ ਦੀ ਸਮੁੱਚੀ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਗ੍ਰੋਥ ਰੇਟ 6.7 ਫ਼ੀਸਦੀ ਅਤੇ ਵਿੱਤੀ ਸਾਲ 2023-24 ’ਚ ਲਗਭਗ 6.9 ਤੋਂ 7 ਫ਼ੀਸਦੀ ਰਹਿ ਸਕਦੀ ਹੈ। ਰੇਟਿੰਗ ਏਜੰਸੀ ਦੇ ਮੁੱਖ ਅਰਥਸ਼ਾਸਤਰੀ ਸੁਨੀਲ ਕੁਮਾਰ ਸਿਨ੍ਹਾ ਵਲੋਂ ਇਸ ਗੱਲ ਦਾ ਅੰਦਾਜ਼ਾ ਜਤਾਇਆ ਹੈ। ਸਰਕਾਰ ਚੌਥੀ ਤਿਮਾਹੀ (ਜਨਵਰੀ-ਮਾਰਚ 2024) ਅਤੇ ਵਿੱਤੀ ਸਾਲ 2023-24 ਲਈ ਜੀ. ਡੀ. ਪੀ. ਗ੍ਰੋਥ ਦੇ ਸ਼ੁਰੂਆਤੀ ਅੰਦਾਜ਼ੇ 31 ਮਈ ਨੂੰ ਜਾਰੀ ਕਰੇਗੀ। 

ਇਹ ਵੀ ਪੜ੍ਹੋ - ਵੱਡੀ ਖ਼ਬਰ : ਖ਼ਤਮ ਹੋਇਆ Twitter ਦਾ ਵਜੂਦ! Elon Musk ਨੇ X ਵੈੱਬਸਾਈਟ 'ਤੇ ਕੀਤਾ ਇਹ ਵੱਡਾ ਬਦਲਾਅ

ਭਾਰਤੀ ਅਰਥਵਿਵਸਥਾ 2023-24 ਦੀ ਜੂਨ ਤਿਮਾਹੀ ’ਚ 8.2 ਫ਼ੀਸਦੀ, ਸਤੰਬਰ ਤਿਮਾਹੀ ’ਚ 8.1 ਫ਼ੀਸਦੀ ਅਤੇ ਦਸੰਬਰ ਤਿਮਾਹੀ ’ਚ 8.4 ਫ਼ੀਸਦੀ ਦੀ ਦਰ ਨਾਲ ਵਧੀ ਹੈ। ਸਿਨ੍ਹਾ ਨੇ ਇਕ ਇੰਟਰਵਿਊ ’ਚ ਦੱਸਿਆ ਕਿ ਅਸੀਂ ਉਮੀਦ ਕਰ ਰਹੇ ਹਾਂ ਕਿ ਚੌਥੀ ਤਿਮਾਹੀ ਦੀ ਵਾਧਾ ਦਰ 6.7 ਫ਼ੀਸਦੀ ਹੋਵੇਗੀ ਅਤੇ ਵਿੱਤੀ ਸਾਲ 2023-24 ਲਈ ਲਈ ਕੁਲ ਜੀ. ਡੀ. ਪੀ. ਵਾਧਾ ਦਰ ਲਗਭਗ 6.9-7 ਫ਼ੀਸਦੀ ਹੋਵੇਗੀ। ਰਿਜ਼ਰਵ ਬੈਂਕ ਨੇ ਵੀ ਅਪ੍ਰੈਲ ’ਚ ਆਪਣੀ ਮਾਨੀਟਰੀ ਪਾਲਿਸੀ ਮੀਟਿੰਗ ’ਚ ਵਿੱਤੀ ਸਾਲ 2023-24 ਲਈ ਜੀ. ਡੀ. ਪੀ. ਗ੍ਰੋਥ ਰੇਟ 7 ਫ਼ੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਸੀ।

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਪਹਿਲੀਆਂ 2 ਤਿਮਾਹੀਆਂ ’ਚ ਗ੍ਰੋਥ ਰੇਟ ਨੂੰ ਘੱਟ ਆਧਾਰ ਦਾ ਫ਼ਾਇਦਾ ਮਿਲਿਆ
ਉਨ੍ਹਾਂ ਨੇ ਕਿਹਾ ਕਿ ਪਹਿਲੀਆਂ 2 ਤਿਮਾਹੀਆਂ ’ਚ ਗ੍ਰੋਥ ਰੇਟ ਨੂੰ ਘੱਟ ਆਧਾਰ ਦਾ ਫ਼ਾਇਦਾ ਮਿਲਿਆ। ਹਾਲਾਂਕਿ ਤੀਜੀ (ਅਕਤੂਬਰ-ਦਸੰਬਰ 2023) ਤਿਮਾਹੀ ’ਚ 8.4 ਫ਼ੀਸਦੀ ਦੀ ਵਾਧਾ ਦਰ ‘ਹੈਰਾਨੀਜਨਕ’ ਸੀ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਅਸੀਂ ਅੰਕੜਿਆਂ ਦਾ ਵਿਸਲੇਸ਼ਣ ਕਰਦੇ ਹਾਂ, ਤਾਂ ਪਤਾ ਲੱਗਦਾ ਹੈ ਕਿ ਜੀ. ਵੀ. ਏ. ਅਤੇ ਜੀ. ਡੀ. ਪੀ. ’ਚ ਫਰਕ ਹੈ। ਤੀਜੀ ਤਿਮਾਹੀ ’ਚ ਜੀ. ਡੀ. ਪੀ. ਨੂੰ ਇਕ ਵੱਡਾ ਉਤਸ਼ਾਹ ਉੱਚ ਟੈਕਸ ਕੁਲੈਕਸ਼ਨ ਨਾਲ ਮਿਲਿਆ ਹੈ ਪਰ ਚੌਥੀ ਤਿਮਾਹੀ ’ਚ ਅਜਿਹਾ ਹੋਣ ਦੀ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ - ਹੈਰਾਨੀਜਨਕ : 5 ਸਾਲਾਂ 'ਚ ਦੁੱਗਣਾ ਮਹਿੰਗਾ ਹੋਇਆ ਸੋਨਾ, ਦਿੱਤਾ ਬੰਪਰ ਰਿਟਰਨ

ਸੀ. ਈ. ਏ. ਨੇ 8 ਫ਼ੀਸਦੀ ਗ੍ਰੋਥ ਰੇਟ ਦਾ ਜਤਾਇਆ ਸੀ ਅੰਦਾਜ਼ਾ
ਹੁਣੇ ਜਿਹੇ ਮੁੱਖ ਆਰਥਿਕ ਸਲਾਹਕਾਰ ਵੀ. ਅਨੰਤ ਨਾਗੇਸ਼ਵਰਨ ਨੇ ਕਿਹਾ ਸੀ ਕਿ 31 ਮਾਰਚ 2024 ਨੂੰ ਬੀਤੇ ਵਿੱਤੀ ਸਾਲ ਦੀਆਂ ਤਿੰਨ ਤਿਮਾਹੀਆਂ ’ਚ ਦਰਜ ਕੀਤੀ ਮਜ਼ਬੂਤ ਗ੍ਰੋਥ ਦੇ ਆਧਾਰ ’ਤੇ ਵਿੱਤੀ ਸਾਲ 2023-24 ’ਚ ਸਮੁੱਚੇ ਘਰੇਲੂ ਉਤਪਾਦ (ਜੀ. ਡੀ. ਪੀ.) ਗ੍ਰੋਥ ਰੇਟ 8 ਫ਼ੀਸਦੀ ਤਕ ਪਹੁੰਚਣ ਦੀ ਕਾਫੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਆਈ. ਐੱਮ. ਐੱਫ. ਨੇ ਵਿੱਤੀ ਸਾਲ 2023-24 ਲਈ 7.8 ਫ਼ੀਸਦੀ ਦੀ ਗ੍ਰੋਥ ਰੇਟ ਦਾ ਅੰਦਾਜ਼ਾ ਲਾਇਆ ਗਿਆ ਹੈ। ਜੇਕਰ ਤੁਸੀਂ ਪਹਿਲੀਆਂ 3 ਤਿਮਾਹੀਆਂ ’ਚ ਗ੍ਰੋਥ ਦੀ ਰਫ਼ਤਾਰ ਨੂੰ ਦੇਖੋ, ਤਾਂ ਸਪੱਸ਼ਟ ਰੂਪ ਨਾਲ ਗ੍ਰੋਥ ਰੇਟ 8 ਫ਼ੀਸਦੀ ਤਕ ਪਹੁੰਚਣ ਦੀ ਸੰਭਾਵਨਾ ਕਾਫੀ ਜ਼ਿਆਦਾ ਹੈ।

ਇਹ ਵੀ ਪੜ੍ਹੋ - ਦਿੱਲੀ-ਲਖਨਊ ਹਾਈਵੇ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ, 6 ਲੋਕਾਂ ਦੀ ਮੌਤ, ਖੂਨ ਨਾਲ ਲਾਲ ਹੋਈ ਸੜਕ

ਸੰਯੁਕਤ ਰਾਸ਼ਟਰ ਨੇ ਭਾਰਤ ਦੀ ਵਿਕਾਸ ਦਰ ਦਾ ਅੰਦਾਜ਼ਾ ਵਧਾਇਆ
ਸੰਯੁਕਤ ਰਾਸ਼ਟਰ ਸੰਘ ਨੇ ਸਾਲ 2024 ’ਚ ਭਾਰਤ ਦੀ ਆਰਥਿਕ ਵਾਧਾ ਦਰ ਦੇ ਅੰਦਾਜ਼ੇ ਨੂੰ ਸੋਧ ਕੇ 6.9 ਫ਼ੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਸੰਘ ਨੇ ਜਨਵਰੀ ’ਚ 2024 ਲਈ ਭਾਰਤ ਦੀ ਕੁਲ ਘਰੇਲੂ ਉਤਪਾਦ ਭਾਵ ਜੀ. ਡੀ. ਪੀ. ਵਾਧਾ 6.2 ਫ਼ੀਸਦੀ ਰਹਿਣ ਦਾ ਅਨੁਮਾਨ ਜਤਾਇਆ ਹੈ। ਸੰਯੁਕਤ ਰਾਸ਼ਟਰ ਸੰਘ ਨੇ ਵੀਰਵਾਰ ਨੂੰ ਜਾਰੀ ਆਪਣੀ ਰਿਪੋਰਟ ’ਚ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ ਦੇ ਪਹਿਲੇ ਅਨੁਮਾਨ ’ਚ ਸੋਧ ਕਰ ਕੇ ਸਾਲ 2024 ’ਚ ਇਸ ਦੇ ਲਗਭਗ 7 ਫ਼ੀਸਦੀ ਦੀ ਦਰ ਨਾਲ ਵਧਣ ਦਾ ਅੰਦਾਜ਼ਾ ਜਤਾਇਆ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਮਜ਼ਬੂਤ ਜਨਤਕ ਨਿਵੇਸ਼ ਅਤੇ ਲਚੀਲੇ ਨਿੱਜੀ ਖਪਤ ਦੌਰਾਨ ਭਾਰਤੀ ਅਰਥਵਿਵਸਥਾ ’ਚ ਤੇਜ਼ੀ ਬਣੀ ਰਹੇਗੀ।

ਇਹ ਵੀ ਪੜ੍ਹੋ - Emirates Airline ਦੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਬੋਨਸ ’ਚ ਮਿਲੇਗੀ 5 ਮਹੀਨੇ ਦੀ ਤਨਖ਼ਾਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News