ਮਾਲੀ ਸਾਲ 2024 ’ਚ ਬੈਂਕਿੰਗ ਸੈਕਟਰ ਨੇ ਕਮਾਇਆ 3 ਲੱਖ ਕਰੋੜ ਦਾ ਰਿਕਾਰਡ ਮੁਨਾਫਾ

05/21/2024 11:02:05 AM

ਨਵੀਂ ਦਿੱਲੀ (ਇੰਟ.) – ਭਾਰਤੀ ਬੈਂਕਿੰਗ ਸੈਕਟਰ ਨੇ ਪਹਿਲੀ ਵਾਰ ਮਾਲੀ ਸਾਲ 2023-24 ’ਚ 3 ਲੱਖ ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਜਨਤਕ ਅਤੇ ਨਿੱਜੀ ਖੇਤਰ ਦੇ ਲਿਸਟਿਡ ਬੈਂਕਾਂ ਦਾ ਸ਼ੁੱਧ ਲਾਭ 39 ਫ਼ੀਸਦੀ ਵਧ ਕੇ ਮਾਲੀ ਸਾਲ 2023 ਦੇ 2.2 ਲੱਖ ਕਰੋੜ ਰੁਪਏ ਦੇ ਮੁਕਾਬਲੇ ਮਾਲੀ ਸਾਲ 2024 ’ਚ 3.1 ਲੱਖ ਕਰੋੜ ਰੁਪਏ ਹੋ ਗਿਆ ਹੈ। ਪਬਲਿਕ ਸੈਕਟਰ ਦੇ ਬੈਂਕਾਂ ਨੇ ਇਸ ਦੌਰਾਨ ਰਿਕਾਰਡ 1.4 ਲੱਖ ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ, ਜੋ ਇਕ ਸਾਲ ਪਹਿਲਾਂ ਦੇ ਮੁਕਾਬਲੇ ’ਚ 34 ਫ਼ੀਸਦੀ ਦਾ ਵਾਧਾ ਹੈ। ਉੱਧਰ ਨਿੱਜੀ ਖੇਤਰ ਦੇ ਬੈਂਕਾਂ ਦਾ ਸ਼ੁੱਧ ਲਾਭ 42 ਫ਼ੀਸਦੀ ਵਧ ਕੇ 1.2 ਲੱਖ ਕਰੋੜ ਰੁਪਏ ਤੋਂ ਲਗਭਗ 1.7 ਲੱਖ ਕਰੋੜ ਰੁਪਏ ਹੋ ਗਿਆ ਹੈ।

ਇਹ ਵੀ ਪੜ੍ਹੋ - ਚਾਂਦੀ ਦੇ ਅੱਗੇ ਸੋਨਾ ਅਤੇ ਸੈਂਸੈਕਸ ਸਭ ਹੋਏ ਫੇਲ੍ਹ! ਰਿਕਾਰਡ ਹਾਈ ’ਤੇ ਪਹੁੰਚੀ ਕੀਮਤ

3 ਸਾਲਾਂ ’ਚ 4 ਗੁਣਾ ਵਧ ਗਿਆ ਮੁਨਾਫਾ
ਸੌਖੇ ਸ਼ਬਦਾਂ ’ਚ ਸਮਝੀਏ ਤਾਂ 3 ਲੱਖ ਕਰੋੜ ਰੁਪਏ ਮਾਲੀ ਸਾਲ ਦੀਆਂ ਪਹਿਲੀਆਂ 3 ਤਿਮਾਹੀਆਂ ’ਚ ਸਾਰੀਆਂ ਲਿਸਟਿਡ ਕੰਪਨੀਆਂ ਦੇ ਕੁਲ ਤਿਮਾਹੀ ਲਾਭ ਦੇ ਬਰਾਬਰ ਹੈ। ਅਸਲ ’ਚ ਬੈਂਕਾਂ ਦਾ ਮੁਨਾਫਾ ਹਾਲ ਦੇ ਸਾਲਾਂ ’ਚ ਸਭ ਤੋਂ ਵੱਧ ਪ੍ਰਾਫਿਟੇਬਲ ਗਰੁੱਪ ਰਹੇ ਆਈ. ਟੀ. ਸਰਵਿਸਿਜ਼ ਦੇ ਮੁਕਾਬਲੇ ’ਚ ਕਿਤੇ ਜ਼ਿਆਦਾ ਹੈ। ਲਿਸਟਿਡ ਆਈ. ਟੀ. ਸਰਵਿਸ ਕੰਪਨੀਆਂ ਨੇ ਮਾਲੀ ਸਾਲ 2024 ’ਚ ਲਗਭਗ 1.1 ਲੱਖ ਕਰੋੜ ਦਾ ਸ਼ੁੱਧ ਲਾਭ ਦਰਜ ਕੀਤਾ ਹੈ। ਪਿਛਲੇ ਕੁਝ ਸਾਲਾਂ ’ਚ ਜਨਤਕ ਖੇਤਰ ਦੇ ਬੈਂਕਾਂ ਵਲੋਂ ਆਪਣੀ ਬੈਲੇਂਸ ਸ਼ੀਟ ਨੂੰ ਕਲੀਨ ਕਰਨ ਅਤੇ ਕਮਾਈ ਵਧਾਉਣ ਦੇ ਚਲਦਿਆਂ ਨਿੱਜੀ ਬੈਂਕਾਂ ਨਾਲ ਉਨ੍ਹਾਂ ਦਾ ਲਾਭ ਦਾ ਫ਼ਰਕ ਘੱਟ ਹੋ ਗਿਆ ਹੈ। ਅਸਲ ’ਚ ਜਨਤਕ ਖੇਤਰ ਦੇ ਬੈਂਕਾਂ ਦਾ ਸ਼ੁੱਧ ਲਾਭ ਪਿਛਲੇ 3 ਸਾਲਾਂ ’ਚ 4 ਗੁਣਾ ਤੋਂ ਵੱਧ ਹੋ ਗਿਆ ਹੈ।

ਇਹ ਵੀ ਪੜ੍ਹੋ - 7ਵੇਂ ਆਸਮਾਨ ’ਤੇ ਪੁੱਜੀਆਂ ਖਾਣ-ਪੀਣ ਦੀਆਂ ਕੀਮਤਾਂ, ਅਕਤੂਬਰ ਤੱਕ ਮਹਿੰਗੀਆਂ ਦਾਲਾਂ ਤੋਂ ਨਹੀਂ ਮਿਲੇਗੀ ਰਾਹਤ

... ਤਾਂ ਸਰਕਾਰੀ ਬੈਂਕਾਂ ਦਾ ਮੁਨਾਫਾ ਹੁੰਦਾ ਜ਼ਿਆਦਾ
ਜੇ ਜਨਤਕ ਖੇਤਰ ਦੇ ਬੈਂਕਾਂ ਨੂੰ ਪੈਂਸ਼ਨ ਲਈ ਕਈ ਬੈਂਕਾਂ ਵਲੋਂ ਕੀਤੀ ਗਈ ਇਕਮੁਸ਼ਤ ਵਿਵਸਥਾ ਦੀ ਲੋੜ ਨਾ ਹੁੰਦੀ ਤਾਂ ਮਾਲੀ ਸਾਲ 2024 ’ਚ ਉਨ੍ਹਾਂ ਦਾ ਸ਼ੁੱਧ ਲਾਭ ਜ਼ਿਆਦਾ ਹੁੰਦਾ। ਕਿਉਂਕਿ ਪੈਂਸ਼ਨ ਵਿਵਸਥਾ ਉਮੀਦ ਤੋਂ ਘੱਟ ਸੀ, ਇਸ ਲਈ ਉਨ੍ਹਾਂ ਦੇ ਸ਼ੇਅਰਾਂ ’ਚ ਵਾਧਾ ਹੋਇਆ। ਬੈਂਕ ਆਫ ਬੜੌਦਾ ਵਰਗੇ ਕੁਝ ਜਨਤਕ ਖੇਤਰ ਦੇ ਬੈਂਕਾਂ ਨੂੰ ਵੀ ਗੋ ਏਅਰ ਲਈ ਆਪਣੇ ਜ਼ੋਖਿਮ ਦੀਆਂ ਵਿਵਸਥਾਵਾਂ ਦੇ ਕਾਰਨ ਨੁਕਸਾਨ ਝੱਲਣਾ ਪਿਆ, ਹਾਲਾਂਕਿ ਕਰਜ਼ੇ ਦਾ ਕੋਲੈਟਰਲ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ - ਹੈਰਾਨੀਜਨਕ : 5 ਸਾਲਾਂ 'ਚ ਦੁੱਗਣਾ ਮਹਿੰਗਾ ਹੋਇਆ ਸੋਨਾ, ਦਿੱਤਾ ਬੰਪਰ ਰਿਟਰਨ

ਪ੍ਰਧਾਨ ਮੰਤਰੀ ਨੇ ਕੀਤੀ ਤਾਰੀਫ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ (ਪਹਿਲਾਂ ਟਵਿਟਰ) ’ਤੇ ਪੋਸਟ ਕਰ ਕੇ ਸਰਕਾਰੀ ਬੈਂਕਾਂ ਦੀ ਇਸ ਸ਼ਾਨਦਾਰ ਕਮਾਈ ਦੀ ਤਾਰੀਫ ਕੀਤੀ ਹੈ। ਪੀ. ਐੱਮ. ਨੇ ਲਿਖਿਆ, ‘ਪਿਛਲੇ 10 ਸਾਲਾਂ ’ਚ ਸ਼ਾਨਦਾਰ ਪ੍ਰਾਪਤੀ ਹਾਸਲ ਕਰ ਕੇ ਭਾਰਤ ਦੇ ਬੈਂਕਿੰਗ ਸੈਕਟਰ ਦਾ ਸ਼ੁੱਧ ਲਾਭ ਪਹਿਲੀ ਵਾਰ ਕਿਸੇ ਮਾਲੀ ਸਾਲ ’ਚ 3 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ। ਜਦ ਅਸੀਂ ਸੱਤਾ ’ਚ ਆਏ, ਸਾਡੇ ਬੈਂਕ ਘਾਟੇ ’ਚ ਸਨ ਅਤੇ ਯੂ. ਪੀ. ਏ. ਦੀ ‘ਫੋਨ ਬੈਂਕਿੰਗ’ ਪਾਲਸੀ ਦੇ ਚਲਦਿਆਂ ਬਹੁਤ ਜ਼ਿਆਦਾ ਐੱਨ. ਪੀ. ਏ. ਸੀ। ਬੈਂਕਾਂ ਦੇ ਦਰਵਾਜੇ ਗਰੀਬਾਂ ਲਈ ਬੰਦ ਸਨ। ਬੈਂਕਾਂ ਦੀ ਹੈਲਥ ’ਚ ਸੁਧਾਰ ਨਾਲ ਗਰੀਬਾਂ, ਕਿਸਾਨਾਂ ਅਤੇ ਐੱਮ. ਐੱਸ. ਐੱਮ. ਈ. ਨੂੰ ਕਰਜ਼ਾ ਮਿਲਨ ’ਚ ਆਸਾਨੀ ਹੋਈ ਹੈ।

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News