ਯਾਤਰੀਆਂ ਦੀ ਸਹੂਲਤ ਲਈ ਟਰੇਨਾਂ ''ਚ ਲਗਾਏ ਗਏ ਵਾਧੂ ਕੋਚ, ਚਲਾਈਆਂ ਹੋਰ 12 ਜੋੜੇ ਵਿਸ਼ੇਸ਼ ਰੇਲ ਗੱਡੀਆਂ

Monday, May 27, 2024 - 05:54 PM (IST)

ਯਾਤਰੀਆਂ ਦੀ ਸਹੂਲਤ ਲਈ ਟਰੇਨਾਂ ''ਚ ਲਗਾਏ ਗਏ ਵਾਧੂ ਕੋਚ, ਚਲਾਈਆਂ ਹੋਰ 12 ਜੋੜੇ ਵਿਸ਼ੇਸ਼ ਰੇਲ ਗੱਡੀਆਂ

ਜੈਤੋ (ਰਘੁੰਦਨ ਪਰਾਸ਼ਰ) : ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਸੋਮਵਾਰ ਨੂੰ ਕਿਹਾ ਕਿ ਗਰਮੀਆਂ ਦੌਰਾਨ ਯਾਤਰੀਆਂ ਦੀ ਭੀੜ ਨੂੰ ਦੇਖਦਿਆਂ ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਵੀਜ਼ਨ ਵੱਲੋਂ ਇਸ ਵਿੱਤੀ ਸਾਲ ਦੇ ਅਪ੍ਰੈਲ ਅਤੇ ਮਈ ਮਹੀਨਿਆਂ ਦੌਰਾਨ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਵਿੱਚ 34 ਵਾਧੂ ਕੋਚ ਲਗਾਏ ਗਏ ਸਨ। 

ਗਰਮੀਆਂ ਦੌਰਾਨ ਯਾਤਰੀਆਂ ਦੀ ਗਿਣਤੀ ਵੱਧ ਜਾਂਦੀ ਹੈ, ਜਿਸ ਕਾਰਨ ਯਾਤਰੀਆਂ ਨੂੰ ਕੰਨਫਰਮ ਸੀਟਾਂ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਅਤੇ ਮੁਸਾਫਰਾਂ ਨੂੰ ਰਿਜ਼ਰਵ ਸੀਟਾਂ ਮੁਹੱਈਆ ਕਰਵਾਉਣ ਲਈ ਜਿਨ੍ਹਾਂ ਟਰੇਨਾਂ 'ਚ ਵੇਟਿੰਗ ਲਿਸਟ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੈ, ਉਨ੍ਹਾਂ ਦਾ ਉੱਚ ਪੱਧਰ 'ਤੇ ਰੇਲਵੇ ਅਧਿਕਾਰੀਆਂ ਵੱਲੋਂ ਨਿਰੀਖਣ ਕੀਤਾ ਜਾਂਦਾ ਹੈ। ਫਿਰ ਵਾਧੂ ਡੱਬੇ ਜੋੜ ਕੇ ਵੇਟਿੰਗ ਸੂਚੀ ਦੇ ਯਾਤਰੀਆਂ ਦੀ ਭੀੜ ਘਟਾਈ ਜਾਂਦੀ ਹੈ।

ਫ਼ਿਰੋਜ਼ਪੁਰ ਡਿਵੀਜ਼ਨ ਵੱਲੋਂ ਅਪ੍ਰੈਲ ਅਤੇ ਮਈ, 2024 ਦੌਰਾਨ ਵੱਖ-ਵੱਖ ਟਰੇਨਾਂ ਵਿੱਚ 34 ਵਾਧੂ ਕੋਚ ਲਗਾਏ ਗਏ ਹਨ। ਇਨ੍ਹਾਂ ਕੁੱਲ 34 ਵਾਧੂ ਕੋਚਾਂ ਵਿੱਚ 5 ਤੀਜੇ ਏਅਰ ਕੰਡੀਸ਼ਨਡ, 2 ਤੀਜੇ ਏਅਰ ਕੰਡੀਸ਼ਨਡ ਇਕਾਨਮੀ, 14 ਸਲੀਪਰ, 1 ਸੈਕਿੰਡ ਸੀਟਿੰਗ ਅਤੇ 12 ਜਨਰਲ ਕੋਚ ਸ਼ਾਮਲ ਸਨ, ਜਿਨ੍ਹਾਂ ਦਾ ਫਾਇਦਾ ਉਠਾਉਂਦੇ ਹੋਏ ਲਗਭਗ 2,600 ਰੇਲਵੇ ਯਾਤਰੀਆਂ ਨੇ ਸਫਰ ਕੀਤਾ ਅਤੇ ਵਾਧੂ ਭੀੜ ਨੂੰ ਦੂਰ ਕਰਨ ਲਈ, ਸਮਰ ਸਪੈਸ਼ਲ ਰੇਲ ਗੱਡੀਆਂ ਰੇਲਵੇ ਦੁਆਰਾ ਚਲਾਈਆਂ ਜਾ ਰਹੀਆਂ ਹਨ। ਇਸ ਸਮੇਂ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਵਾਧੂ ਭੀੜ ਨੂੰ ਦੂਰ ਕਰਨ ਲਈ 12 ਜੋੜੇ ਵਿਸ਼ੇਸ਼ ਰੇਲ ਗੱਡੀਆਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। 

ਇਨ੍ਹਾਂ 12 ਜੋੜੀਆਂ ਰੇਲਗੱਡੀਆਂ ਦੇ ਵੇਰਵੇ ਇਸ ਪ੍ਰਕਾਰ ਹਨ:- 04075/04076 (ਨਵੀਂ ਦਿੱਲੀ- ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ), 04624/04623 (ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਵਾਰਾਨਸੀ), 04656/04655 (ਜੰਮੂ ਤਵੀ-ਉਦਾਈ) , 04680 /04679 (ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਗੁਹਾਟੀ),
04682/04681 (ਜੰਮੂਥਵੀ-ਕੋਲਕਾਤਾ), 05005/05006 (ਅੰਮ੍ਰਿਤਸਰ-ਗੋਰਖਪੁਰ), 05049/05050 (ਅੰਮ੍ਰਿਤਸਰ-ਛਪਰਾ), 09097/09098 (ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟਰਾ-5 ਜੀ 56ਮੂ) ਹਾਟੀ), 04141/04142 (ਸੂਬੇਦਾਰਗੰਜ-ਸ਼ਹੀਦ ਕੈਪਟਨ ਤੁਸ਼ਾਰ ਮਹਾਜਨ), 04017/04018 (ਸ਼ਹੀਦ ਕੈਪਟਨ ਤੁਸ਼ਾਰ ਮਹਾਜਨ-ਆਨੰਦ ਵਿਹਾਰ)।


 


author

Harinder Kaur

Content Editor

Related News