ਸ਼ੇਅਰ ਬਜ਼ਾਰ ''ਚ ਉਛਾਲ ਨਾਲ ਨਿਵੇਸ਼ਕਾਂ ਦੀ ਪੂੰਜੀ 2.25 ਲੱਖ ਕਰੋੜ ਵਧੀ

01/09/2020 6:45:21 PM

ਨਵੀਂ ਦਿੱਲੀ - ਸੰਯੁਕਤ ਰਾਜ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਘਟਣ ਤੋਂ ਬਾਅਦ ਵੀਰਵਾਰ ਯਾਨੀ ਕਿ ਅੱਜ ਬੰਬੇ ਸਟਾਕ ਐਕਸਚੇਂਜ ਦਾ ਸੈਂਸੈਕਸ 635 ਅੰਕ ਚੜ੍ਹ ਗਿਆ। ਇਸ ਨਾਲ ਨਿਵੇਸ਼ਕਾਂ ਦੀ ਪੂੰਜੀ 'ਚ ਇਕ ਝਟਕੇ ਵਿਚ 2.25 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 634.61 ਅੰਕ ਯਾਨੀ ਕਿ 1.55 ਫੀਸਦੀ ਦੀ ਤੇਜ਼ੀ ਨਾਲ 41,452.35 ਅੰਕ 'ਤੇ ਪਹੁੰਚ ਗਿਆ। ਦਿਨ 'ਚ ਕਾਰੋਬਾਰ ਦੌਰਾਨ ਇਕ ਸਮੇਂ ਇਹ 664.38 ਅੰਕ ਚੜ੍ਹ ਕੇ 41,482.12 ਅੰਕ 'ਤੇ ਪਹੁੰਚ ਗਿਆ ਸੀ। ਬਾਜ਼ਾਰਾਂ ਵਿਚ ਤੇਜ਼ੀ ਵਿਚਕਾਰ ਬੀ.ਐਸ.ਸੀ ਦੀਆਂ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 2,25,554.62 ਕਰੋੜ ਰੁਪਏ ਚੜ੍ਹ ਕੇ 1,57,06,155.38 ਕਰੋੜ ਰੁਪਏ 'ਤੇ ਪਹੁੰਚ ਗਿਆ। ਸੈਂਸੇਕਸ ਦੇ 30 ਸ਼ੇਅਰਾਂ ਵਿਚੋਂ 26 ਨੇ ਮੁਨਾਫਾ ਕਮਾਇਆ। ਆਈ.ਸੀ.ਆਈ.ਸੀ.ਆਈ. ਬੈਂਕ ਨੇ ਸਭ ਤੋਂ ਵੱਧ 3.80 ਫ਼ੀਸਦੀ ਦਾ ਲਾਭ ਕਮਾਇਆ।


Related News