ਰੁਪਏ ’ਚ ਕਮਜ਼ੋਰੀ ਨਾਲ ਵਧੇਗੀ ਹੋਰ ਮਹਿੰਗਾਈ, ਕੱਚੇ ਤੇਲ ਅਤੇ ਜਿਣਸਾਂ ਦੀਆਂ ਵਧਣਗੀਆਂ ਕੀਮਤਾਂ

Monday, Sep 26, 2022 - 12:22 PM (IST)

ਰੁਪਏ ’ਚ ਕਮਜ਼ੋਰੀ ਨਾਲ ਵਧੇਗੀ ਹੋਰ ਮਹਿੰਗਾਈ, ਕੱਚੇ ਤੇਲ ਅਤੇ ਜਿਣਸਾਂ ਦੀਆਂ ਵਧਣਗੀਆਂ ਕੀਮਤਾਂ

ਨਵੀਂ ਦਿੱਲੀ (ਭਾਸ਼ਾ) - ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੇ 81.52 ਦੇ ਰਿਕਾਰਡ ਹੇਠਲੇ ਪੱਧਰ ਤਕ ਡਿੱਗ ਜਾਣ ਨਾਲ ਕੱਚੇ ਤੇਲ ਅਤੇ ਹੋਰ ਜਿਣਸਾਂ ਦੀ ਦਰਾਮਦ ਮਹਿੰਗੀ ਹੋ ਜਾਵੇਗੀ, ਜਿਸ ਨਾਲ ਮਹਿੰਗਾਈ ਹੋਰ ਵਧ ਜਾਵੇਗੀ। ਮਹਿੰਗਾਈ ਪਹਿਲਾਂ ਤੋਂ ਹੀ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਜ਼ਿਆਦਾਤਰ ਸੁਵਿਧਾਜਨਕ ਪੱਧਰ 6 ਫੀਸਦੀ ਤੋਂ ਉਪਰ ਬਣੀ ਹੋਈ ਹੈ। ਅਮਰੀਕਾ ਦੇ ਕੇਂਦਰੀ ਬੈਂਕ ਫੈੱਡਰਲ ਰਿਜ਼ਰਵ ਦੇ ਵਿਆਜ ਦਰਾਂ ਨੂੰ ਵਾਰ-ਵਾਰ ਵਧਾਉਣ ਨਾਲ ਭਾਰਤੀ ਰੁਪਏ ’ਤੇ ਬਣਿਆ ਦਬਾਅ ਵਪਾਰ ਘਾਟਾ ਵਧਾਉਣ ਅਤੇ ਵਿਦੇਸ਼ੀ ਪੂੰਜੀ ਦੀ ਨਿਕਾਸੀ ਦੀ ਵਜ੍ਹਾ ਨਾਲ ਹੋਰ ਵਧਣ ਦਾ ਸ਼ੱਕ ਹੈ। ਆਰ. ਬੀ. ਆਈ. ਦੀ ਕਰੰਸੀ ਨੀਤੀ ਕਮੇਟੀ (ਐੱਮ. ਪੀ. ਸੀ.) ਇਸ ਹਫਤੇ ਦੇ ਅੰਤ ’ਚ ਦੋਮਾਹੀ ਕਰੰਸੀ ਨੀਤੀ ਦਾ ਐਲਾਨ ਕਰਨ ਵਾਲੀ ਹੈ। ਇਸ ’ਚ ਮਹਿੰਗਾਈ ਦੇ ਦਬਾਅ ਨੂੰ ਘਟ ਕਰਨ ਲਈ ਉਹ ਰੈਪੋ ਦਰ ’ਚ 0.50 ਫੀਸਦੀ ਦੇ ਵਾਧੇ ਦਾ ਫੈਸਲਾ ਕਰ ਸਕਦੀ ਹੈ।

ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ ’ਚ ਸੋਨੇ ਦਾ ਰੇਟ ਵਧਣ ਦੇ ਆਸਾਰ, MCX ’ਚ ਵੱਡੀ ਛਾਲ ਮਾਰ ਸਕਦੇ ਹਨ ਅਕਤੂਬਰ ਫਿਊਚਰਸ ਦਾ ਰੇਟ

ਭਾਰਤ ਆਪਣੀ 85 ਫੀਸਦੀ ਤੇਲ ਜ਼ਰੂਰਤਾਂ ਅਤੇ 50 ਫੀਸਦੀ ਗੈਸ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦਰਾਮਦ ’ਤੇ ਨਿਰਭਰ ਹੈ। ਅਜਿਹੀ ਸਥਿਤੀ ’ਚ ਰੁਪਏ ’ਚ ਕਮਜ਼ੋਰੀ ਦਾ ਅਸਰ ਈਂਧਨ ਦੀਆਂ ਘਰੇਲੂ ਕੀਮਤਾਂ ’ਤੇ ਪੈ ਸਕਦਾ ਹੈ। ਮਿੱਲ ਮਾਲਿਕਾਂ ਦੇ ਸੰਗਠਨ ਸਾਲਵੈਂਟ ਐੱਕਸਟ੍ਰੈਕਟਰਸ ਐਸੋਸੀਏਸ਼ਨ ਆਫ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਬੀ. ਵੀ. ਮਹਿਤਾ ਨੇ ਕਿਹਾ ਕਿ ਇਸ ਨਾਲ ਦਰਾਮਦੀ ਖੁਰਾਕੀ ਤੇਲਾਂ ਦੀ ਲਾਗਤ ਵਧ ਜਾਵੇਗੀ। ਇਸ ਦਾ ਭਾਰ ਅੰਤ ਖਪਤਕਾਰ ’ਤੇ ਪਵੇਗਾ। ਅਗਸਤ 2022 ’ਚ ਬਨਸਪਤੀ ਤੇਲ ਦੀ ਦਰਾਮਦ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ’ਚ 41.55 ਫੀਸਦੀ ਵਧ ਕੇ 1.89 ਅਰਬ ਡਾਲਰ ਰਹੀ ਹੈ। ਕੱਚੇ ਤੇਲ ਦੀ ਦਰਾਮਦ ਵਧਣ ਨਾਲ ਅਗਸਤ ’ਚ ਭਾਰਤ ਦਾ ਵਪਾਰ ਘਾਟਾ ਦੁੱਗਣੇ ਤੋਂ ਜ਼ਿਆਦਾ ਹੋ ਕੇ 27.98 ਅਰਬ ਡਾਲਰ ਹੋ ਗਿਆ। ਇਸ ਸਾਲ ਅਗਸਤ ’ਚ ਪੈਟਰੋਲੀਅਮ, ਕੱਚੇ ਤੇਲ ਅਤੇ ਉਤਪਾਦਾਂ ਦੀ ਦਰਾਮਦ ਸਾਲਾਨਾ ਆਧਾਰ ’ਤੇ 87.44 ਫੀਸਦੀ ਵਧ ਕੇ 17.7 ਅਰਬ ਡਾਲਰ ਹੋ ਗਈ। ਇਰਕਾ ਰੇਟਿੰਗ ਦੀ ਮੁੱਖ ਅਰਥਸ਼ਾਸਤਰੀ ਆਦਿਤੀ ਨਾਇਰ ਨੇ ਕਿਹਾ, ‘‘ਜਿਣਸਾਂ ਦੀਆਂ ਕੀਮਤਾਂ ’ਚ ਕਮੀ ਦਾ ਮਹਿੰਗਾਈ ’ਤੇ ਜੋ ਅਨੁਕੂਲ ਅਸਰ ਪਿਆ ਸੀ ਉਹ ਰੁਪਏ ’ਚ ਗਿਰਾਵਟ ਦੀ ਵਜ੍ਹਾ ਨਾਲ ਕੁਝ ਪ੍ਰਭਾਵਿਤ ਹੋਵੇਗਾ।’’

ਇਹ ਵੀ ਪੜ੍ਹੋ : ਸਫ਼ੈਦ ਰੰਗ ਦੀ ਹੁੰਦੀ ਹੈ ਭਾਰਤ ’ਚ ਹਰ ਚੌਥੀ ਕਾਰ, ਜਾਣੋ ਇਸ ਰੰਗ ਨੂੰ ਕਿਉਂ ਵਧੇਰੇ ਤਰਜੀਹ ਦਿੰਦੇ ਹਨ ਲੋਕ

ਐੱਸ. ਬੀ. ਆਈ. ਦੀ ਇਕ ਰਿਪੋਰਟ ਮੁਤਾਬਕ ਕੋਈ ਵੀ ਕੇਂਦਰੀ ਬੈਂਕ ਆਪਣੀ ਕਰੰਸੀ ਦੀ ਡੀਵੈਲਿਊਏਸ਼ਨ ਨੂੰ ਫਿਲਹਾਲ ਰੋਕ ਨਹੀਂ ਸਕਦਾ ਹੈ ਅਤੇ ਆਰ. ਬੀ. ਆਈ. ਵੀ ਸੀਮਿਤ ਮਿਆਦ ਲਈ ਰੁਪਏ ’ਚ ਗਿਰਾਵਟ ਹੋਣ ਦੇਵੇਗਾ। ਇਸ ’ਚ ਕਿਹਾ ਗਿਆ,‘‘ਇਹ ਵੀ ਸੱਚ ਹੈ ਕਿ ਜਦੋਂ ਕਰੰਸੀ ਇਕ ਹੇਠਲੇ ਪੱਧਰ ’ਤੇ ਸਥਿਰ ਹੋ ਜਾਂਦੀ ਹੈ ਤਾਂ ਫਿਰ ਉਸ ’ਚ ਨਾਟਕੀ ਟੰਗ ਨਾਲ ਤੇਜ਼ ਹੁੰਦੀ ਹੈ ਅਤੇ ਭਾਰਤ ਦੀ ਮਜ਼ਬੂਤ ਬੁਨਿਆਦ ਨੂੰ ਦੇਖਦੇ ਹੋਏ ਇਹ ਵੀ ਇਕ ਸੰਭਾਵਨਾ ਹੈ।’’ ਰਿਪੋਰਟ ’ਚ ਕਿਹਾ ਗਿਆ ਹੈ ਕਿ ਰੁਪਏ ਦੀ ਕੀਮਤ ’ਚ ਇਹ ਗਿਰਾਵਟ ਡਾਲਰ ਦੀ ਮਜ਼ਬੂਤੀ ਦੀ ਵਜ੍ਹਾ ਨਾਲ ਆਈ ਹੈ, ਘਰੇਲੂ ਆਰਥਿਕ ਮੂਲਭੂਤ ਕਾਰਨਾਂ ਨਾਲ ਨਹੀਂ।

ਇਹ ਵੀ ਪੜ੍ਹੋ : ਫਿੱਟ ਰਹਿਣ 'ਤੇ ਮੁਲਾਜ਼ਮਾਂ ਨੂੰ ਮਿਲੇਗੀ ਵਾਧੂ ਤਨਖ਼ਾਹ ਅਤੇ 10 ਲੱਖ ਰੁਪਏ, ਜਾਣੋ ਕੰਪਨੀ ਦੇ ਅਨੋਖੇ ਆਫ਼ਰ ਬਾਰੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News