ਜੂਆ ਖੇਡਣ ਵਾਲੇ 8 ਮੁਲਜ਼ਮ 1.10 ਲੱਖ ਰੁਪਏ ਨਾਲ ਗ੍ਰਿਫ਼ਤਾਰ
Wednesday, Nov 12, 2025 - 04:31 PM (IST)
ਬਠਿੰਡਾ (ਸੁਖਵਿੰਦਰ) : ਕੋਤਵਾਲੀ ਪੁਲਸ ਨੇ ਵੱਡੇ ਪੱਧਰ 'ਤੇ ਜੂਆ ਖੇਡਦੇ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 1.10 ਲੱਖ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਹੈ। ਜਾਣਕਾਰੀ ਅਨੁਸਾਰ ਪੁਲਸ ਨੇ ਅਮਰੀਕ ਸਿੰਘ ਰੋਡ 'ਤੇ ਛਾਪਾ ਮਾਰ ਕੇ ਬਠਿੰਡਾ ਦੇ ਰਹਿਣ ਵਾਲੇ ਮੁਲਜ਼ਮਾਂ, ਸੰਜੀਵ ਬਾਂਸਲ, ਅਜੈ ਕੁਮਾਰ, ਸੋਨੀ ਕੁਮਾਰ, ਪ੍ਰਦੀਪ ਕੁਮਾਰ, ਰਘਵੀਰ ਸਿੰਘ, ਕਮਲਜੀਤ ਸਿੰਘ, ਲਕਸ਼ਮੀ ਨਾਰਾਇਣ ਅਤੇ ਮਨਦੀਪ ਸਿੰਘ ਨੂੰ ਜੂਆ ਖੇਡਦੇ ਹੋਏ ਗ੍ਰਿਫ਼ਤਾਰ ਕੀਤਾ ਹੈ।
ਪੁਲਸ ਨੇ ਮੁਲਜ਼ਮਾਂ ਤੋਂ 1,10,350 ਰੁਪਏ ਨਕਦੀ ਬਰਾਮਦ ਕੀਤੀ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੋਤਵਾਲੀ ਵਿਖੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਬਾਅਦ ਵਿਚ ਸਾਰਿਆਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
