ਅੰਮ੍ਰਿਤਸਰ ਦੇ ਅੱਧਾ ਦਰਜਨ ਨਾਮਵਰ ਹੋਟਲਾਂ ਅਤੇ ਰਿਜ਼ੋਰਟਸ ’ਤੇ ਚੈਕਿੰਗ
Sunday, Nov 09, 2025 - 12:05 PM (IST)
ਅੰਮ੍ਰਿਤਸਰ (ਇੰਦਰਜੀਤ)- ਜ਼ਿਲਾ ਆਬਕਾਰੀ ਵਿਭਾਗ ਨੇ ਕਾਰਵਾਈ ਦੌਰਾਨ ਵੈਡਲੌਕ ਰਿਜ਼ੋਰਟ, ਐੱਮ. ਐੱਸ. ਰਿਜ਼ੋਰਟ, ਐੱਸ. ਪੀ. ਰਿਜ਼ੋਰਟ ਅਤੇ ਬੀ. ਐੱਮ ਰਿਜ਼ੋਰਟ ’ਤੇ ਚੈਕਿੰਗ ਕੀਤੀ। ਗੈਰ-ਕਾਨੂੰਨੀ ਸ਼ਰਾਬ ਵੇਚਣ ਅਤੇ ਬਣਾਉਣ ਵਾਲਿਆਂ ’ਤੇ ਕਾਰਵਾਈ ਕਰਨ ਲਈ ਵਿਭਾਗੀ ਟੀਮਾਂ ਨੂੰ ਕਈ ਥਾਵਾਂ ’ਤੇ ਭੇਜਿਆ ਗਿਆ। ਇਹ ਕਾਰਵਾਈ ਸਹਾਇਕ ਕਮਿਸ਼ਨਰ ਡੀ. ਐੱਸ. ਚੀਮਾ, ਜ਼ਿਲਾ ਆਬਕਾਰੀ ਅਧਿਕਾਰੀ ਰਮਨ ਭਗਤ ਅਤੇ ਹੋਰ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਕੀਤੀ ਜਾ ਰਹੀ ਹੈ। ਇਸ ਦੌਰਾਨ ਆਬਕਾਰੀ ਵਿਭਾਗ ਦੀ ਟੀਮ ਨੇ ਕਈ ਥਾਵਾਂ ’ਤੇ ਵਾਹਨਾਂ ਨੂੰ ਰੋਕਿਆ ਅਤੇ ਉਨ੍ਹਾਂ ਦੀ ਚੈਕਿੰਗ ਕੀਤੀ ਕਿ ਇਨ੍ਹਾਂ ਵਿਚ ਦੂਸਰੇ ਥਾਵਾਂ ਤੋਂ ਇੰਪੋਰਟਡ ਸ਼ਰਾਬ ਤਾਂ ਨਹੀਂ ਆ ਰਹੀ।
ਇਹ ਵੀ ਪੜ੍ਹੋ- ਤਰਨਤਾਰਨ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ, ਗੈਰ-ਸਰਕਾਰੀ ਦਫਤਰ ਰਹਿਣਗੇ ਬੰਦ
ਜ਼ਿਲਾ ਆਬਕਾਰੀ ਵਿਭਾਗ ਨੇ ਕਾਰਵਾਈ ਦੌਰਾਨ ਵੈਡਲੌਕ ਰਿਜ਼ੋਰਟ, ਐੱਮ. ਐੱਸ. ਰਿਜ਼ੋਰਟ, ਐੱਸ. ਪੀ. ਰਿਜ਼ੋਰਟ ਅਤੇ ਬੀ. ਐੱਮ ਰਿਜ਼ੋਰਟ ’ਤੇ ਚੈਕਿੰਗ ਕੀਤੀ। ਗੈਰ-ਕਾਨੂੰਨੀ ਸ਼ਰਾਬ ਵੇਚਣ ਅਤੇ ਬਣਾਉਣ ਵਾਲਿਆਂ ’ਤੇ ਕਾਰਵਾਈ ਕਰਨ ਲਈ ਵਿਭਾਗੀ ਟੀਮਾਂ ਨੂੰ ਕਈ ਥਾਵਾਂ ’ਤੇ ਭੇਜਿਆ ਗਿਆ।ਕਾਰਵਾਈ ਲਈ ਰਮਨ ਸ਼ਰਮਾ ਇੰਸਪੈਕਟਰ ਦੀ ਅਗਵਾਈ ਵਿਚ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿਚ ਆਬਕਾਰੀ ਪੁਲਸ ਦੇ ਜਵਾਨ ਸ਼ਾਮਲ ਹਨ। ਇਸ ਦੌਰਾਨ ਸੁਲਤਾਨਵਿੰਡ ਰੋਡ ਸਥਿਤ ‘ਹੋਟਲ ਨੰਦਾ’ ਦੀ ਚੈਕਿੰਗ ਕੀਤੀ ਗਈ, ਜਿੱਥੇ ਸੰਗਠਨ ਦੇ ਜੀ. ਐੱਮ. ਗੌਰਵ ਅਰੋੜਾ ਮੌਜੂਦ ਸਨ। ਜਾਂਚ ਦੌਰਾਨ ਇਹ ਪਤਾ ਲੱਗਾ ਕਿ ਉਕਤ ਹੋਟਲ ਆਬਕਾਰੀ ਵਿਭਾਗ ਦੇ ਨਿਯਮਾਂ ਅਧੀਨ ਰਜਿਸਟਰਡ ਨਹੀਂ ਸੀ। ਇੰਸਪੈਕਟਰ ਰਮਨ ਸ਼ਰਮਾ ਨੇ ਦੱਸਿਆ ਕਿ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਮਿਲੀ ਅਤੇ ਹੋਟਲ ਮਾਲਕ ਨੂੰ ਰਜਿਸਟਰ ਕਰਨ ਲਈ ਚਿਤਾਵਨੀ ਦਿੱਤੀ।
ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ ਦੇ ਮੱਦੇਨਜ਼ਰ ਲੱਗੀਆਂ ਵੱਡੀਆਂ ਪਾਬੰਦੀਆਂ, ਚੋਣ ਪ੍ਰਚਾਰ ਦਾ ਅੱਜ ਅਖੀਰਲਾ ਦਿਨ
ਇਸੇ ਤਰ੍ਹਾਂ ਦੇ ਕਦਮ ਚੁੱਕਦੇ ਹੋਏ ਇੰਸਪੈਕਟਰ ਰਮਨ ਸ਼ਰਮਾ ਨੇ ਅਟਾਰੀ ਰੋਡ ’ਤੇ ਸਨ-ਸਟਾਰ ਰਿਜ਼ੋਰਟ ’ਤੇ ਚੈਕਿੰਗ ਕੀਤੀ। ਉਥੋਂ ਦੇ ਸਟਾਫ ਨੂੰ ਕੁਝ ਛੋਟੀਆਂ ਕਮੀਆਂ ਨੂੰ ਦੂਰ ਕਰਨ ਲਈ ਕਿਹਾ ਗਿਆ। ਵਿਭਾਗੀ ਟੀਮਾਂ ਨੇ ਫਿਰ ਅੰਮ੍ਰਿਤਸਰ ਦੇ ਮਸ਼ਹੂਰ 100 ਫੁੱਟੀ ਰੋਡ ਸਥਿਤ ਹੋਟਲ ‘ਸਵਰਨ’ ਦੀ ਚੈਕਿੰਗ ਕੀਤੀ, ਜਿੱਥੇ ਉਨ੍ਹਾਂ ਨੂੰ ਵਿਭਾਗੀ ਨਿਯਮਾਂ ਬਾਰੇ ਸੂਚਿਤ ਕੀਤਾ ਗਿਆ। ਇਸੇ ਤਰ੍ਹਾਂ ਗੁਮਾਨਪੁਰਾ ਖੇਤਰ ’ਚ ਰਾਮ ਸਰਨ ਬ੍ਰਿਕਸ ਸਪਲਾਈ ਕੰਪਨੀ ਦੇ ਆਲੇ ਦੁਆਲੇ ਦੇ ਖੇਤਰ ’ਚ ਸ਼ਰਾਬ ਦੀ ਖਪਤ ਸਬੰਧੀ ਜਾਗਰੂਕਤਾ ਮੁਹਿੰਮਾਂ ਚਲਾਈਆਂ ਗਈਆਂ।
ਇਹ ਵੀ ਪੜ੍ਹੋ-ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਨਸ਼ਾ ਤਸਕਰਾਂ ਨੇ ਕੁੱਟ-ਕੁੱਟ ਮਾਰ'ਤਾ ਮੁੰਡਾ
ਬੂਟ-ਲੈਗਰਸ ’ਤੇ ਚੈਕਿੰਗ
ਗੈਰ-ਕਾਨੂੰਨੀ ਸ਼ਰਾਬ ਦੇ ਪੁਰਾਣੇ ਧੰਦੇਬਾਜ਼, ਜਿਨ੍ਹਾਂ ਨੂੰ ਆਬਕਾਰੀ ਵਿਭਾਗ ਦੀ ਭਾਸ਼ਾ ’ਚ ਬੂਟ-ਲੈਗਰਸ ਕਿਹਾ ਜਾਂਦਾ ਹੈ, ਦੇ ਟਿਕਾਣਿਆਂ ’ਤੇ ਚੈਕਿੰਗ ਕੀਤੀ ਗਈ। ਦੱਸਿਆ ਜਾਂਦਾ ਹੈ ਕਿ ਵਿਭਾਗ ਨੂੰ ਕੁਝ ਸੂਚਨਾਵਾਂ ਮਿਲ ਰਹੀਆਂ ਸਨ, ਜਿਨ੍ਹਾਂ ਅਨੁਸਾਰ ਇਹ ਬੂਟ ਲੈਗਰਸ ਆਪਣਾ ਕੰਮਕਾਜ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਬੰਧੀ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਘਰਿੰਡਾ ਪੁਲਸ ਸਟੇਸ਼ਨ ਅਧੀਨ ਆਉਂਦੀ ਪੁਲਸ ਚੌਕੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
