ਪੰਜਾਬ ''ਚ 24,00,00,000 ਰੁਪਏ ਦਾ ਵੱਡਾ ਘਪਲਾ! DGGI ਨੇ ਗ੍ਰਿਫ਼ਤਾਰ ਕੀਤੇ 2 ''ਵੱਡੇ ਬੰਦੇ''

Saturday, Nov 08, 2025 - 11:35 AM (IST)

ਪੰਜਾਬ ''ਚ 24,00,00,000 ਰੁਪਏ ਦਾ ਵੱਡਾ ਘਪਲਾ! DGGI ਨੇ ਗ੍ਰਿਫ਼ਤਾਰ ਕੀਤੇ 2 ''ਵੱਡੇ ਬੰਦੇ''

ਲੁਧਿਆਣਾ (ਸੇਠੀ)- ਜੀ. ਐੱਸ. ਟੀ. ਇੰਟੈਲੀਜੈਂਸ ਡਾਇਰੈਕਟੋਰੇਟ ਜਨਰਲ (DGGI) ਦੀ ਲੁਧਿਆਣਾ ਯੂਨਿਟ ਨੇ ਵੀਰਵਾਰ ਨੂੰ ਮੰਡੀ ਗੋਬਿੰਦਗੜ੍ਹ ਵਿਚ ਇਕ ਪ੍ਰਮੁੱਖ ਫਰਮ ਕਾਨਹਾ ਕੌਨਕਾਸਟ ਵਿਰੁੱਧ ਇਕ ਵੱਡੀ ਕਾਰਵਾਈ ਕੀਤੀ ਅਤੇ 2 ਪ੍ਰਮੁੱਖ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਰਿਪੋਰਟਾਂ ਅਨੁਸਾਰ ਇਹ ਕਾਰਵਾਈ ਕਥਿਤ ਤੌਰ ’ਤੇ ਵੱਡੇ ਪੱਧਰ ’ਤੇ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਧੋਖਾਦੇਹੀ ਦੇ ਮਾਮਲੇ ਨਾਲ ਜੁੜੀ ਹੋਈ ਹੈ। ਵਿਭਾਗੀ ਸੂਤਰਾਂ ਅਨੁਸਾਰ ਇਹ ਕਾਰਵਾਈ ਕਈ ਘੰਟੇ ਚੱਲੀ ਅਤੇ ਇਸ ਵਿਚ 3 ਤੋਂ 4 ਟੀਮਾਂ ਸ਼ਾਮਲ ਸਨ। ਡੀ. ਜੀ. ਜੀ. ਆਈ. ਟੀਮਾਂ ਨੇ ਫਰਮ ਨਾਲ ਜੁੜੇ 4 ਵੱਖ-ਵੱਖ ਸਥਾਨਾਂ ’ਤੇ ਇਕੋ ਸਮੇਂ ਤਲਾਸ਼ੀ ਲਈ, ਜਿਸ ਵਿਚ ਰਿਹਾਇਸ਼ਾਂ ਅਤੇ ਦਫਤਰ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ SI ਨੇ ਨਹੀਂ ਕੀਤੀ DGP ਦੇ ਹੁਕਮਾਂ ਦੀ ਪਰਵਾਹ! ਪੈ ਗਈ ਕਾਰਵਾਈ

ਸੂਤਰਾਂ ਅਨੁਸਾਰ ਫਰਮ ’ਤੇ ਲਗਭਗ 23 ਤੋਂ 24 ਕਰੋੜ ਦੇ ਆਈ. ਟੀ. ਸੀ. ਘਪਲੇ ’ਚ ਸ਼ਾਮਲ ਹੋਣ ਦਾ ਸ਼ੱਕ ਹੈ। ਹਾਲਾਂਕਿ ਅਧਿਕਾਰੀਆਂ ਨੇ ਅਜੇ ਤੱਕ ਅਧਿਕਾਰਤ ਤੌਰ ’ਤੇ ਰਕਮ ਦੀ ਪੁਸ਼ਟੀ ਨਹੀਂ ਕੀਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਸਬੰਧਤ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਇਸ ਛਾਪੇਮਾਰੀ ਤੋਂ ਬਾਅਦ ਮੰਡੀ ਗੋਬਿੰਦਗੜ੍ਹ ਦਾ ਉਦਯੋਗਿਕ ਅਤੇ ਵਪਾਰਕ ਜਗਤ ਤੇਜ਼ੀ ਨਾਲ ਸਰਗਰਮ ਹੋ ਗਿਆ ਹੈ। ਸਥਾਨਕ ਵਪਾਰੀਆਂ ’ਚ ਡਰ ਅਤੇ ਸੁਚੇਤਤਾ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਇਹ ਕਾਰਵਾਈ ਉਨ੍ਹਾਂ ਲੋਕਾਂ ਲਈ ਇਕ ਸਖ਼ਤ ਸੰਦੇਸ਼ ਮੰਨੀ ਜਾ ਰਹੀ ਹੈ, ਜੋ ਜਾਅਲੀ ਬਿਲਿੰਗ ਅਤੇ ਆਈ. ਟੀ. ਸੀ. ਚੋਰੀ ਰਾਹੀਂ ਟੈਕਸ ਚੋਰੀ ਨੂੰ ਉਤਸ਼ਾਹਿਤ ਕਰਦੇ ਹਨ।

 


author

Anmol Tagra

Content Editor

Related News