ਜਲੰਧਰ ਵਾਸੀਆਂ ਲਈ ਵਧਣਗੀਆਂ ਸਹੂਲਤਾਂ ਤੇ ਪ੍ਰੇਸ਼ਾਨੀਆਂ! ਮੁੱਖ ਸੜਕਾਂ ਨੂੰ ਲੈ ਕੇ ਲਿਆ ਜਾਵੇਗਾ ਵੱਡਾ ਫ਼ੈਸਲਾ

Thursday, Nov 20, 2025 - 02:50 PM (IST)

ਜਲੰਧਰ ਵਾਸੀਆਂ ਲਈ ਵਧਣਗੀਆਂ ਸਹੂਲਤਾਂ ਤੇ ਪ੍ਰੇਸ਼ਾਨੀਆਂ! ਮੁੱਖ ਸੜਕਾਂ ਨੂੰ ਲੈ ਕੇ ਲਿਆ ਜਾਵੇਗਾ ਵੱਡਾ ਫ਼ੈਸਲਾ

ਜਲੰਧਰ (ਖੁਰਾਣਾ)–ਪੰਜਾਬ ਵਿਚ ਜਦੋਂ ਚੌਧਰੀ ਜਗਜੀਤ ਸਿੰਘ (ਹੁਣ ਸਵਰਗਵਾਸੀ) ਲੋਕਲ ਬਾਡੀਜ਼ ਮੰਤਰੀ ਸਨ, ਉਦੋਂ ਉਨ੍ਹਾਂ ਨੇ ਜਲੰਧਰ ਦੇ ਕਾਰੋਬਾਰੀਆਂ ਨੂੰ ਰਾਹਤ ਦਿੰਦੇ ਹੋਏ ਸ਼ਹਿਰ ਦੀਆਂ 14 ਪ੍ਰਮੁੱਖ ਸੜਕਾਂ ਨੂੰ ਕਮਰਸ਼ੀਅਲ ਐਲਾਨਿਆ ਸੀ। ਇਸ ਫ਼ੈਸਲੇ ਨਾਲ ਇਕ ਪਾਸੇ ਜਿੱਥੇ ਕਾਰੋਬਾਰੀਆਂ ਅਤੇ ਪ੍ਰਾਪਰਟੀ ਮਾਲਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਸੀ ਕਿਉਂਕਿ ਕਮਰਸ਼ੀਅਲ ਨਕਸ਼ੇ ਆਸਾਨੀ ਨਾਲ ਪਾਸ ਹੋਣ ਲੱਗੇ ਅਤੇ ਵੱਡੇ-ਵੱਡੇ ਮਾਲ ਅਤੇ ਦੁਕਾਨਾਂ ਖੁੱਲ੍ਹ ਗਈਆਂ, ਉਥੇ ਹੀ ਦੂਜੇ ਪਾਸੇ ਇਸ ਕਦਮ ਨੇ ਸ਼ਹਿਰ ਦੇ ਇਕ ਵੱਡੇ ਵਰਗ ਨੂੰ ਮੁਸ਼ਕਿਲਾਂ ਵਿਚ ਵੀ ਪਾ ਦਿੱਤਾ ਸੀ।

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ 'ਚ 29 ਨਵੰਬਰ ਤੱਕ ਇਹ ਰਸਤੇ ਰਹਿਣਗੇ ਬੰਦ! ਡਾਇਵਰਟ ਹੋਏ ਰਸਤੇ, ਰੂਟ ਪਲਾਨ ਜਾਰੀ

ਕਮਰਸ਼ੀਅਲ ਗਤੀਵਿਧੀਆਂ ਵਧਣ ਨਾਲ ਇਨ੍ਹਾਂ ਇਲਾਕਿਆਂ ਵਿਚ ਭੀੜ ਕਾਫ਼ੀ ਵਧ ਗਈ ਅਤੇ ਟ੍ਰੈਫਿਕ ਦਬਾਅ ਕਾਰਨ ਸਥਾਨਕ ਵਾਸੀਆਂ ਦਾ ਜੀਵਨ ਪ੍ਰਭਾਵਿਤ ਹੋਣ ਲੱਗਾ। ਨਗਰ ਨਿਗਮ ਦੇ ਨਿਯਮਾਂ ਅਨੁਸਾਰ ਕਿਸੇ ਵੀ ਸੜਕ ਨੂੰ ਕਮਰਸ਼ੀਅਲ ਐਲਾਨ ਕਰਦੇ ਸਮੇਂ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਢੁੱਕਵੀਂ ਪਾਰਕਿੰਗ ਸਹੂਲਤ ਉਪਲੱਬਧ ਕਰਵਾਵੇ ਪਰ ਪਿਛਲੀ ਵਾਰ ਨਿਗਮ ਇਸ ਦਿਸ਼ਾ ਵਿਚ ਅਸਫ਼ਲ ਰਿਹਾ। ਨਤੀਜੇ ਵਜੋਂ ਕਮਰਸ਼ੀਅਲ ਐਲਾਨੀਆਂ ਸੜਕਾਂ ’ਤੇ ਪਾਰਕਿੰਗ ਦੀ ਕਿੱਲਤ ਵਧਦੀ ਗਈ ਅਤੇ ਨਾਜਾਇਜ਼ ਨਿਰਮਾਣਾਂ ਦੀ ਭਰਮਾਰ ਦਿਖਾਈ ਦਿੱਤੀ।

ਹੁਣ ਇਕ ਵਾਰ ਫਿਰ ਜਲੰਧਰ ਨਗਰ ਨਿਗਮ ਨੇ ਕੌਂਸਲਰ ਹਾਊਸ ਦੀ ਮੀਟਿੰਗ ਵਿਚ ਸ਼ਹਿਰ ਦੀਆਂ ਕਈ ਸੜਕਾਂ ਨੂੰ ਕਮਰਸ਼ੀਅਲ ਐਲਾਨ ਕਰਨ ਦਾ ਮਤਾ ਰੱਖਿਆ ਹੈ। ਮੰਨਿਆ ਜਾ ਰਿਹਾ ਹੈ ਕਿ ਮਤਾ ਪਾਸ ਹੋਣ ਤੋਂ ਬਾਅਦ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਤਾਂ ਫਾਇਦਾ ਮਿਲੇਗਾ ਪਰ ਉਨ੍ਹਾਂ ਲੋਕਾਂ ਲਈ ਪ੍ਰੇਸ਼ਾਨੀ ਵਧ ਸਕਦੀ ਹੈ, ਜੋ ਸਾਲਾਂ ਤੋਂ ਇਨ੍ਹਾਂ ਸੜਕਾਂ ’ਤੇ ਸ਼ਾਂਤ ਵਾਤਾਵਰਣ ਵਿਚ ਰਹਿਣ ਦੇ ਉਦੇਸ਼ ਨਾਲ ਮਕਾਨ ਬਣਾ ਕੇ ਵਸੇ ਹੋਏ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਨੌਜਵਾਨ ਦੀ ਖ਼ੁਦਕੁਸ਼ੀ ਮਾਮਲੇ 'ਚ ਪੁਲਸ ਦਾ ਵੱਡਾ ਐਕਸ਼ਨ! ਮੰਗੇਤਰ ਤੋਂ ਮਿਲਿਆ ਸੀ ਧੋਖਾ

ਸ਼ਹਿਰ ਦੀਆਂ ਇਨ੍ਹਾਂ ਮੁੱਖ ਸੜਕਾਂ ਨੂੰ ਕਮਰਸ਼ੀਅਲ ਐਲਾਨਣ ਦੀ ਯੋਜਨਾ 
-ਗੁਜਰਾਲ ਨਗਰ ਦੀ ਸੜਕ (ਮਹਾਵੀਰ ਮਾਰਗ ਤੋਂ ਕੈਨਾਲ ਰੋਡ ਤਕ)
-ਚਿਕਚਿਕ ਚੌਕ, ਆਦਰਸ਼ ਨਗਰ ਗੁਰਦੁਆਰਾ ਤੋਂ ਬਸਤੀ ਰੋਡ
-ਕਪੂਰਥਲਾ ਚੌਕ ਤੋਂ ਕਪੂਰਥਲਾ ਰੋਡ
-ਜੇ. ਪੀ. ਨਗਰ, ਆਦਰਸ਼ ਨਗਰ ਗੁਰਦੁਆਰਾ ਤੋਂ ਹਰਬੰਸ ਨਗਰ
-ਆਦਰਸ਼ ਨਗਰ ਗੁਰਦੁਆਰਾ ਤੋਂ ਝੰਡੀਆਂ ਵਾਲਾ ਪੀਰ
-ਨਿਊ ਕਾਲੋਨੀ ਤੋਂ ਜੋਤੀ ਨਗਰ
-ਕੂਲ ਰੋਡ
-ਮਾਸਟਰ ਤਾਰਾ ਸਿੰਘ ਨਗਰ ਰੋਡ

ਇਹ ਵੀ ਪੜ੍ਹੋ: ਪੰਜਾਬ 'ਚ Red Alert! DGP ਯਾਦਵ ਨੇ ਪੁਲਸ ਅਫ਼ਸਰਾਂ ਨੂੰ ਜਾਰੀ ਕੀਤੇ ਸਖ਼ਤ ਹੁਕਮ

ਸ਼ਹਿਰ ’ਚ ਕਮਰਸ਼ੀਅਲ ਗਤੀਵਿਧੀਆਂ ਦੇ ਵਿਸਥਾਰ ਨਾਲ ਜਿੱਥੇ ਵਪਾਰ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਨਿਗਮ ਦੇ ਰੈਵੇਨਿਊ ਵਿਚ ਵਾਧਾ ਹੋਵੇਗਾ, ਉਥੇ ਹੀ ਮਾਹਿਰ ਇਹ ਵੀ ਮੰਨਦੇ ਹਨ ਕਿ ਜੇ ਪਾਰਕਿੰਗ ਅਤੇ ਟ੍ਰੈਫਿਕ ਪ੍ਰਬੰਧਨ ਦੀ ਗੰਭੀਰਤਾ ਨਾਲ ਯੋਜਨਾ ਨਾ ਬਣਾਈ ਗਈ ਤਾਂ ਭਵਿੱਖ ਵਿਚ ਸ਼ਹਿਰ ਨੂੰ ਭਾਰੀ ਅਵਿਵਸਥਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ Weather ਦੀ ਪੜ੍ਹੋ Latest ਅਪਡੇਟ! ਜਾਣੋ 23 ਨਵੰਬਰ ਤੱਕ ਕਿਹੋ-ਜਿਹਾ ਰਹੇਗਾ ਮੌਸਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News