5 ਲੱਖ ਕਰੋੜ ਡਾਲਰ ਦੀ ਹੋਵੇਗੀ ਭਾਰਤੀ ਅਰਥਵਿਵਸਥਾ : ਪ੍ਰਭੂ

Tuesday, Apr 10, 2018 - 12:46 AM (IST)

ਨਵੀਂ ਦਿੱਲੀ  (ਯੂ. ਐੱਨ. ਆਈ.)-ਕੇਂਦਰੀ ਵਣਜ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਆਉਣ ਵਾਲੇ ਸਮੇਂ 'ਚ ਭਾਰਤੀ ਅਰਥਵਿਵਸਥਾ ਦੇ 5 ਲੱਖ ਕਰੋੜ ਡਾਲਰ ਦੇ ਹੋਣ ਦਾ ਅੰਦਾਜ਼ਾ ਪ੍ਰਗਟਾਉਂਦਿਆਂ ਕਿਹਾ ਕਿ ਇਸ ਦੇ ਲਈ ਦੇਸ਼ ਨੂੰ ਗਲੋਬਲਾਈਜ਼ੇਸ਼ਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਕੇ ਇਸ ਦਾ ਫਾਇਦਾ ਚੁੱਕਣਾ ਹੋਵੇਗਾ ਅਤੇ ਨਿਰਮਾਣ ਖੇਤਰ ਨੂੰ ਉਤਸ਼ਾਹ ਦੇਣਾ ਹੋਵੇਗਾ।


ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ. ਆਈ. ਆਈ.) ਦੇ ਸਾਲਾਨਾ ਇਜਲਾਸ 'ਚ ਪ੍ਰਭੂ ਨੇ ਕੌਮਾਂਤਰੀ ਅਰਥਵਿਵਸਥਾ ਦੇ ਮੌਜੂਦਾ ਹਾਲਾਤ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਕੁਝ ਦੇਸ਼ਾਂ ਵੱਲੋਂ ਚੁੱਕੇ ਗਏ ਕਦਮਾਂ ਨਾਲ ਕੌਮਾਂਤਰੀ ਵਪਾਰ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਅਫਰੀਕੀ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਕਿ ਅਜਿਹੇ ਸਮਝੌਤੇ ਕੀਤੇ ਜਾ ਸਕਣ, ਜਿਸ ਨਾਲ ਦੋਵਾਂ ਪੱਖਾਂ ਨੂੰ ਫਾਇਦਾ ਹੋਵੇ ਅਤੇ ਕਾਰੋਬਾਰੀ ਰਿਸ਼ਤੇ ਮਜ਼ਬੂਤ ਹੋਣ।


Related News