Hyundai ਨੇ ਪੇਸ਼ ਕੀਤੀ Creta EV, ਫੁਲ ਚਾਰਜ ''ਚ ਤੈਅ ਕਰੇਗੀ 500KM ਤਕ ਦਾ ਸਫਰ
Saturday, Jan 18, 2025 - 12:31 AM (IST)
ਨਵੀਂ ਦਿੱਲੀ, (ਭਾਸ਼ਾ)- ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੀ ਪਹਿਲੀ ਬੈਟਰੀ ਇਲੈਕਟ੍ਰਿਕ ਕਾਰ ਈ-ਵਿਟਾਰਾ ਲਾਂਚ ਕੀਤੀ। ਕੰਪਨੀ ਦੀ ਇਸ ਨੂੰ 100 ਤੋਂ ਜ਼ਿਆਦਾ ਦੇਸ਼ਾਂ ’ਚ ਬਰਾਮਦ ਕਰਨ ਦੀ ਯੋਜਨਾ ਹੈ। ਇਥੇ ਆਯੋਜਿਤ ਵਾਹਨ ਪ੍ਰਦਰਸ਼ਨੀ ’ਚ ਇਸ ਨੂੰ ਪੇਸ਼ ਕਰਨ ਤੋਂ ਬਾਅਦ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਪ੍ਰਤੀਨਿਧੀ ਨਿਰਦੇਸ਼ਕ ਅਤੇ ਪ੍ਰਧਾਨ ਤੋਸ਼ੀਹਿਰੋ ਸੁਜ਼ੂਕੀ ਨੇ ਕਿਹਾ ਕਿ ਇਲੈਕਟ੍ਰਿਕ ਐੱਸ. ਯੂ. ਵੀ. ਨੂੰ ਯੂਰਪ ਅਤੇ ਜਾਪਾਨ ਸਮੇਤ ਵੱਖ-ਵੱਖ ਖੇਤਰਾਂ ’ਚ ਬਰਾਮਦ ਕੀਤੀ ਜਾਵੇਗੀ।
ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੀ ਮਾਰੂਤੀ ਸੁਜ਼ੂਕੀ ਇੰਡੀਆ ’ਚ ਲੱਗਭਗ 58 ਫ਼ੀਸਦੀ ਹਿੱਸੇਦਾਰੀ ਹੈ। ਕੰਪਨੀ ਇਸ ਮਾਡਲ ਲਈ ਭਾਰਤ ਨੂੰ ਗਲੋਬਲ ਉਤਪਾਦਨ ਕੇਂਦਰ ਬਣਾਉਣ ਦੀ ਯੋਜਨਾ ਵੀ ਬਣਾ ਰਹੀ ਹੈ। ਸੁਜ਼ੂਕੀ ਨੇ ਕਿਹਾ, ‘‘ਅਸੀਂ ਆਉਣ ਵਾਲੇ ਕੁਝ ਮਹੀਨਿਆਂ ’ਚ ਮਾਰੂਤੀ ਸੁਜ਼ੂਕੀ ਦੇ ਗੁਜਰਾਤ ਪਲਾਂਟ ’ਚ ਈ-ਵਿਟਾਰਾ ਦਾ ਉਤਪਾਦਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਾਂ। ਇਥੋਂ ਅਸੀਂ ਯੂਰਪ ਅਤੇ ਜਾਪਾਨ ਸਮੇਤ 100 ਤੋਂ ਜ਼ਿਆਦਾ ਦੇਸ਼ਾਂ ਨੂੰ ਬਰਾਮਦ ਕਰਾਂਗੇ।’’
ਉਨ੍ਹਾਂ ਕਿਹਾ ਕਿ ਭਾਰਤ ’ਚ ਮੋਟਰ ਵਾਹਨ ਵਿਨਿਰਮਾਤਾ ਆਪਣੇ ਸਾਰੇ ਸਰੋਤਾਂ ਦੀ ਵਰਤੋਂ ਕਰ ਕੇ ਇਕ ਬੈਟਰੀ ਇਲੈਕਟ੍ਰਿਕ ਵਾਹਨ (ਬੀ. ਈ. ਵੀ.) ਈਕੋਸਿਸਟਮ ਦਾ ਨਿਰਮਾਣ ਕਰੇਗੀ ਤਾਂ ਜੋ ਗਾਹਕਾਂ ਨੂੰ ਪੂਰਨ ਸੰਤੁਸ਼ਟੀ ਦਾ ਅਹਿਸਾਸ ਕਰਾਇਆ ਜਾ ਸਕੇ। ਸੁਜ਼ੂਕੀ ਨੇ ਕਿਹਾ ਕਿ ਇਸ ਤੋਂ ਇਹ ਯਕੀਨੀ ਹੋਵੇਗਾ ਕਿ ਬੀ. ਈ. ਵੀ. ਦੀ ਚੋਣ ਕਰਦੇ ਸਮੇਂ ਗਾਹਕ ਬਹੁਤ ਸਹਿਜ ਅਤੇ ਆਸਵੰਦ ਮਹਿਸੂਸ ਕਰਨਗੇ।
ਇਸ ਮੌਕੇ ਮਾਰੂਤੀ ਸੁਜ਼ੂਕੀ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਹਿਸਾਸ਼ੀ ਤਾਕੇਉਚੀ ਨੇ ਕਿਹਾ, ‘‘ਅਸੀਂ ਭਾਰਤ ’ਚ ਈ-ਵਿਟਾਰਾ ਦੇ ਵਿਨਿਰਮਾਣ ਲਈ 2,100 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਹੈ, ਜਿਸ ’ਚ ਇਕ ਵੱਖਰਾ ਈ. ਵੀ. ਉਤਪਾਦਨ ‘ਲਾਈਨ’ ਵੀ ਸ਼ਾਮਲ ਹੈ। ਈ-ਵਿਟਾਰਾ ’ਚ 2 ਬੈਟਰੀ ਬਦਲ 49 ਕੇ. ਡਬਲਿਊ. ਐੱਚ. ਅਤੇ 61 ਕੇ. ਡਬਲਿਊ. ਐੱਚ. ਹਨ। ਇਹ ਇਕ ਵਾਰ ਚਾਰਜ ਕਰਨ ’ਤੇ ਲੱਗਭਗ 500 ਕਿਲੋਮੀਟਰ ਤੱਕ ਚੱਲ ਸਕਦੀ ਹੈ।
ਈ-ਵਿਟਾਰਾ ਦੀਆਂ ਖੂਬੀਆਂ
ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਗੱਡੀ ’ਚ ਮਲਟੀ ਕਲਰ ਐਂਬੀਅੰਟ ਲਾਈਟਿੰਗ ਤੋਂ ਇਲਾਵਾ ਗਾਹਕਾਂ ਨੂੰ ਫਰੰਟ ਵੈਂਟੀਲੇਟਿਡ ਸੀਟਜ਼ ਅਤੇ ਪਾਵਰ ਰਾਈਡ ਸੀਟਜ਼ ਦੀ ਸਹੂਲਤ ਮਿਲੇਗੀ। ਜਿੱਥੋਂ ਤੱਕ ਗੱਲ ਇਸ ਇਲੈਕਟ੍ਰਿਕ ਕਾਰ ਦੀ ਡਿਜ਼ਾਈਨਿੰਗ ਦੀ ਹੈ, ਤਾਂ ਕੰਪਨੀ ਨੇ ਇਸ ਗੱਡੀ ਨੂੰ ਨਵੇਂ ਪਲੇਟਫਾਰਮ ਹਾਰਟੈਕਟ ਈ ’ਤੇ ਤਿਆਰ ਕੀਤਾ ਹੈ।
ਇਸ ਕਾਰ ’ਚ ਡਰਾਈਵਿੰਗ ਲਈ ਈਕੋ, ਨਾਰਮਲ ਅਤੇ ਸਪੋਰਟ 3 ਮੋਡ ਮਿਲਣਗੇ। ਈ-ਵਿਟਾਰਾ ’ਚ 10.1 ਇੰਚ ਇਨਫੋਟੇਨਮੈਂਟ ਸਿਸਟਮ, ਵਾਇਰਲੈੱਸ ਐਪਲ ਕਾਰਪਲੇਅ, ਐਂਡ੍ਰਾਇਡ ਆਟੋ, ਪੈਨੋਰਮਿਕ ਸਨਰੂਫ ਅਤੇ ਵਾਇਰਲੈੱਸ ਚਾਰਜਿੰਗ ਵਰਗੀਆਂ ਖੂਬੀਆਂ ਦੇਖਣ ਨੂੰ ਮਿਲਣਗੀਆਂ। ਇਸ ਕਾਰ ’ਚ 360 ਡਿਗਰੀ ਕੈਮਰਾ, ਆਟੋਮੈਟਿਕ ਕਲਾਈਮੇਟ ਕੰਟਰੋਲ ਅਤੇ ਕੁਨੈਕਟਿਡ ਕਾਰ ਟੈਕਨਾਲੋਜੀ ਵਰਗੀਆਂ ਖੂਬੀਆਂ ਵੀ ਦਿੱਤੀਆਂ ਗਈਆਂ ਹਨ।
ਮਾਰੂਤੀ ਸੁਜ਼ੂਕੀ ਵਿਟਾਰਾ ਦੇ ਇਲੈਕਟ੍ਰਿਕ ਅਵਤਾਰ ’ਚ ਗਾਹਕਾਂ ਦੀ ਸੇਫਟੀ ਲਈ 7 ਏਅਰਬੈਗਜ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੰਪਨੀ ਡਰਾਈਵਰ ਸੀਟ ਦੇ ਹੇਠਾਂ ਵੀ ਇਕ ਏਅਰਬੈਗ ਦੇਵੇਗੀ, ਜਿਸ ਨਾਲ ਐਕਸੀਡੈਂਟ ਵੇਲੇ ਦੱਬੇ ਜਾਣ ’ਤੇ ਸੱਟ ਨਾ ਲੱਗੇ। ਇਸ ਤੋਂ ਇਲਾਵਾ ਸੇਫਟੀ ਲਈ ਲੈਵਲ 2 ਏ. ਡੀ. ਏ. ਐੱਸ. ਫੀਚਰਜ਼ ਨੂੰ ਵੀ ਇਸ ਕਾਰ ’ਚ ਸ਼ਾਮਲ ਕੀਤਾ ਗਿਆ ਹੈ।