2.5 ਲੱਖ ਰੁਪਏ ਤਕ ਸਸਤੀ ਹੋਈ ਹੌਂਡਾ ਦੀ ਇਹ ਬਾਈਕ

Tuesday, Apr 10, 2018 - 01:31 PM (IST)

ਜਲੰਧਰ- ਹੌਂਡਾ ਨੇ ਆਪਣੀ CBR1000RR ਅਤੇ CBR1000RR SP ਬਾਈਕਸ ਦੀਆਂ ਕੀਮਤਾਂ ਨੂੰ ਰੀਵਾਇਸ ਕੀਤਾ ਹੈ। CBR1000RR ਦੇ ਸਟੈਂਡਰਡ ਮਾਡਲ ਦੀ ਕੀਮਤ ਨੂੰ 16.79 ਲੱਖ ਰੁਪਏ ਤੋਂ ਘਟਾ ਕੇ 14.78 ਲੱਖ ਰੁਪਏ ਕਰ ਦਿੱਤਾ ਗਿਆ ਹੈ। ਇਸ ਲਿਹਾਜ ਨਾਲ ਦੇਖੀਏ ਤਾਂ ਕੀਮਤ 'ਚ 2.01 ਲੱਖ ਰੁਪਏ ਘੱਟ ਕੀਤੇ ਗਏ ਹਨ। ਉਥੇ ਹੀ CBR1000RR Sp ਦੀ ਕੀਮਤ 21.22 ਲੱਖ ਰੁਪਏ ਤੋਂ ਘਟਾ ਕੇ 18.68 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਲਿਹਾਜ ਨਾਲ ਇਸ ਬਾਈਕ ਦੀ ਕੀਮਤ 'ਚ 2.54 ਲੱਖ ਰੁਪਏ ਦੀ ਕਟੌਤੀ ਹੋਈ ਹੈ। ਇਹ ਨਵੀਂ ਦਿੱਲੀ 'ਚ ਐਕਸ-ਸ਼ੋਅਰੂਮ ਕੀਮਤਾਂ ਹਨ। ਹੌਂਡਾ ਨੇ ਬਾਈਕਸ ਦੀਆਂ ਕੀਮਤਾਂ ਇਸ ਲਈ ਘੱਟ ਕੀਤੀਆਂ ਹਨ ਕਿਉਂਕਿ ਸੀ.ਬੀ.ਯੂ. ਕਸਟਮ ਡਿਊਟੀਜ਼ 25 ਫੀਸਦੀ ਘੱਟ ਹੋਈ ਹੈ। 

2017 'ਚ ਲਾਂਚ ਹੋਈਆਂ ਸਨ ਇਹ ਬਾਈਕਸ
2017 'ਚ ਜਪਾਨੀ ਕੰਪਨੀ ਹੌਂਡਾ ਨੇ ਨਵੀਂ ਜਨਰੇਸ਼ਨ CBR1000RR ਬਾਈਕਸ ਦੀ ਸੀਰੀਜ਼ ਲਾਂਚ ਕੀਤੀ ਸੀ। ਇਨ੍ਹਾਂ ਬਾਈਕਸ 'ਚ 199ਸੀਸੀ ਇਨ ਲਾਈਨ, 4 ਸਿਲੈਂਡਰ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 13,000 ਆਰ.ਪੀ.ਐੱਮ. 'ਤੇ 191.6 ਹਾਰਸਪਾਵਰ ਦੀ ਤਾਕਤ ਅਤੇ 11,000 ਆਰ.ਪੀ.ਐੱਮ. 'ਤੇ 114 ਨਿਊਟਨ ਮੀਟਰ ਟਾਰਕ ਪੈਦਾ ਕਰਦਾ ਹੈ। 

ਫੀਚਰਸ
ਇਸ ਵਿਚ ਏ.ਬੀ.ਐੱਸ., ਰਾਈਡ ਬਾਈ ਵਾਇਰ ਤਕਨੀਕ, 9 ਲੈਵਲ ਟ੍ਰੈਕਸ਼ਨ ਕੰਟਰੋਲ, ਸਿਲੈਕਟੇਬਲ ਇੰਜਣ ਬ੍ਰੇਕਿੰਗ, ਇਲੈਕਟ੍ਰੋਨਿਕ ਸਟੀਅਰਿੰਗ ਡੈਂਪਰ ਅਤੇ ਪਾਵਰ ਸਿਲੈਕਟਰ ਆਦਿ ਫੀਚਰਸ ਦਿੱਤੇ ਗਏ ਹਨ। ਦੋਵੇਂ ਹੀ ਬਾਈਕਸ ਕਾਫੀ ਹਾਈਟੈੱਕ ਹਨ ਅਤੇ ਇਨ੍ਹਾਂ 'ਚ ਟੀ.ਐੱਫ.ਟੀ. ਸਕਰੀਨਸ ਦਿੱਤੀਆਂ ਗਈਆਂ ਹਨ। ਹੌਂਡਾ ਤੋਂ ਇਲਾਵਾ ਸੁਜ਼ੂਕੀ, ਯਾਮਾਹਾ, ਬੀ.ਐੱਮ.ਡਬਲਯੂ., ਡੁਕਾਟੀ, ਇੰਡੀਅਨ ਅਤੇ ਹਾਰਲੇ ਡੈਵਿਡਸਨ ਨੇ ਵੀ ਆਪਣੀਆਂ ਬਾਈਕਸ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਹੈ। ਕਾਵਾਸਾਕੀ ਅਤੇ ਅਪ੍ਰੀਲੀਆ ਨੇ ਅਜੇ ਅਪਡੇਟਿਡ ਕੀਮਤਾਂ ਬਾਰੇ ਖੁਲਾਸਾ ਨਹੀਂ ਕੀਤਾ ਹੈ।


Related News