HMSI ਨੇ ਉਤਪਾਦਨ ਕੀਤਾ ਸ਼ੁਰੂ, ਡਿਸਟ੍ਰੀਬਿਊਟਰਜ਼ ਲਈ ਕੀਤਾ ਵਿੱਤੀ ਮਦਦ ਦਾ ਐਲਾਨ

Sunday, May 30, 2021 - 10:45 AM (IST)

HMSI ਨੇ ਉਤਪਾਦਨ ਕੀਤਾ ਸ਼ੁਰੂ, ਡਿਸਟ੍ਰੀਬਿਊਟਰਜ਼ ਲਈ ਕੀਤਾ ਵਿੱਤੀ ਮਦਦ ਦਾ ਐਲਾਨ

ਨਵੀਂ ਦਿੱਲੀ (ਭਾਸ਼ਾ) – ਹੌਂਡਾ ਮੋਟਰਸਾਈਕਲ ਐਂਡ ਸਕੂਟਰਜ਼ ਇੰਡੀਆ (ਐੱਚ. ਐੱਮ. ਐੱਸ. ਆਈ.) ਨੇ ਕਿਹਾ ਕਿ ਉਸ ਨੇ ਭਾਰਤ ’ਚ ਆਪਣੇ ਨਿਰਮਾਣ ਪਲਾਂਟਾਂ ’ਚ ਉਤਪਾਦਨ ਬਹਾਲ ਕਰ ਦਿੱਤਾ ਹੈ। ਪ੍ਰਮੁੱਖ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਦੇ ਦੇਸ਼ ’ਚ ਤਿੰਨ ਉਤਪਾਦਨ ਪਲਾਂਟ ਹਨ, ਜਿਨ੍ਹਾਂ ’ਚ ਮਾਨੇਸਰ (ਹਰਿਆਣਾ), ਤਾਪੁਕਾਰਾ (ਰਾਜਸਥਾਨ) ਅਤੇ ਵਿਥਲਾਪੁਰ (ਗੁਜਰਾਤ) ਦੇ ਪਲਾਂਟ ਸ਼ਾਮਲ ਹਨ। ਕੰਪਨੀ ਨੇ ਪੂਰਨ ਲਾਕਡਾਊਨ ਤੋਂ ਪ੍ਰਭਾਵਿਤ ਹੋਏ ਆਪਣੇ ਅਧਿਕਾਰਤ ਡਿਸਟ੍ਰੀਬਿਊਟਰਜ਼ ਲਈ ਵਿੱਤੀ ਮਦਦ ਦਾ ਐਲਾਨ ਵੀ ਕੀਤਾ। ਪਹਿਲ ਦੇ ਤਹਿਤ ਕੰਪਨੀ 30 ਦਿਨ ਜਾਂ ਉਸ ਤੋਂ ਜ਼ਿਆਦਾ ਸਮਾਂ ਤੋਂ ਸੰਪੂਰਨ ਲਾਕਡਾਊਨ ਦਾ ਸਾਹਮਣਾ ਕਰ ਰਹੇ ਆਪਣੇ ਡਿਸਟ੍ਰੀਬਿਊਟਰਜ਼ ਦੀ ਇਨਵੈਂਟਰੀ ਦੇ ਪੂਰੇ ਵਿਆਜ ਦਾ ਖਰਚਾ ਉਠਾਏਗੀ।

ਇਹ ਵੀ ਪੜ੍ਹੋ :  ਦੁਬਈ ਦੀ ਪਹਿਲੀ ਕ੍ਰਿਪਟੋਕਰੰਸੀ Dubai Coin ਲਾਂਚ, ਇਕ ਦਿਨ ਵਿਚ ਦਿੱਤਾ 1000% ਰਿਟਰਨ

ਕੰਪਨੀ ਦੇ ਪ੍ਰਧਾਨ ਅਤੇ ਸੀ. ਈ. ਓ. ਅਤਸੁਥੀ ਓਗਾਤਾ ਨੇ ਕਿਹਾ ਕਿ ਅਸੀਂ ਸਬੰਧਤ ਸੂਬਾ ਸਰਕਾਰਾਂ ਦੀਆਂ ਸਾਰੀਆਂ ਕੋਵਿਡ-19 ਪਾਲਣਾ ਅਤੇ ਲਾਕਡਾਊਨ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਹੌਲੀ-ਹੌਲੀ ਉਤਪਾਦਨ ਦਾ ਕੰਮ ਬਹਾਲ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਦੇਸ਼ ’ਚ ਚੀਜ਼ਾਂ ਦੇ ਠੀਕ ਹੋਣ ਦੇ ਸੰਕੇਤ ਦਿਖਾਈ ਦੇ ਰਹੇ ਹਨ, ਅਸੀਂ ਸਥਿਤੀ ਦੀ ਕਰੀਬ ਤੋਂ ਨਿਗਰਾਨੀ ਕਰਦੇ ਰਹਾਂਗੇ ਅਤੇ ਆਪਣੇ ਸਾਰੇ ਹਿੱਤਧਾਰਕਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਸਰਵਉੱਚ ਪਹਿਲ ਦਿੰਦੇ ਹੋਏ ਅੱਗੇ ਵਧ ਰਹੇ ਹਾਂ।

ਕੰਪਨੀ ਦੇ ਡਾਇਰੈਕਟਰ (ਵਿਕਰੀ ਅਤੇ ਮਾਰਕੀਟਿੰਗ) ਵਾਈ ਐੱਸ. ਗੁਲੇਰੀਆ ਨੇ ਡਿਸਟ੍ਰੀਬਿਊਟਰਜ਼ ਭਾਈਚਾਰੇ ਨੂੰ ਦਿੱਤੀ ਜਾਣ ਵਾਲੀ ਮਦਦ ਨੂੰ ਲੈ ਕੇ ਕਿਹਾ ਕਿ ਮੁਸ਼ਕਲ ਦੇ ਇਸ ਸਮੇਂ ’ਚ ਕੰਪਨੀ ਅਤਿ-ਸਰਗਰਮੀ ਨਾਲ ਆਪਣੇ ਡਿਸਟ੍ਰੀਬਿਊਟਰਾਂ ਨੂੰ ਵਿੱਤੀ ਮਦਦ ਦੇ ਰਹੀ ਹੈ। ਗੁਲੇਰੀਆ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੰਪਨੀ ਦੇ 30 ਦਿਨ ਜਾਂ ਉਸ ਤੋਂ ਜ਼ਿਆਦਾ ਸਮੇਂ ਤੋਂ ਸੰਪੂਰਨ ਲਾਕਡਾਊਨ ਦਾ ਸਾਹਮਣਾ ਕਰ ਰਹੇ ਆਪਣੇ ਡਿਸਟ੍ਰੀਬਿਊਟਰਾਂ ਦੀ ਇਨਵੈਂਟਰੀ ਦੇ ਪੂਰੇ ਵਿਆਜ ਦਾ ਖਰਚਾ ਉਠਾਉਣ ਨਾਲ ਉਨ੍ਹਾਂ ਦੀਆਂ ਭਵਿੱਖ ’ਚ ਕਾਰੋਬਾਰ ਜਾਰੀ ਰੱਖਣ ਨਾਲ ਜੁੜੀਆਂ ਚਿੰਤਾਵਾਂ ਘੱਟ ਕਰਨ ’ਚ ਮਦਦ ਮਿਲੇਗੀ।

ਇਹ ਵੀ ਪੜ੍ਹੋ : 5 ਲੱਖ ਰੁਪਏ ਜਿੱਤਣ ਦਾ ਮੌਕਾ, 25 ਜੂਨ ਤੋਂ ਪਹਿਲਾਂ ਭਾਰਤ ਸਰਕਾਰ ਨੂੰ ਜਮਾਂ ਕਰਵਾਓ ਇਹ ਮਾਡਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News