ਅਪ੍ਰੈਲ 2022 'ਚ GST ਮਾਲੀਆ ਕੁਲੈਕਸ਼ਨ ਨੇ ਤੋੜੇ ਰਿਕਾਰਡ, ਪਹੁੰਚਿਆ 1.67 ਲੱਖ ਕਰੋੜ ਦੇ ਪਾਰ
Monday, May 02, 2022 - 11:30 AM (IST)
ਨਵੀਂ ਦਿੱਲੀ - ਇਸ ਸਾਲ ਅਪ੍ਰੈਲ 'ਚ ਦੇਸ਼ ਦਾ ਕੁੱਲ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਮਾਲੀਆ ਕੁਲੈਕਸ਼ਨ ਪਿਛਲੇ ਮਹੀਨੇ ਦੇ 1,42,095 ਕਰੋੜ ਰੁਪਏ ਤੋਂ 25 ਹਜ਼ਾਰ ਕਰੋੜ ਰੁਪਏ ਵਧ ਕੇ ਰਿਕਾਰਡ 1,67,540 ਕਰੋੜ ਰੁਪਏ ਹੋ ਗਿਆ। ਵਿੱਤ ਮੰਤਰਾਲੇ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਅਪ੍ਰੈਲ 2022 'ਚ ਕੁੱਲ 1,67,540 ਕਰੋੜ ਰੁਪਏ ਦਾ ਜੀਐੱਸਟੀ ਮਾਲੀਆ ਇਕੱਠਾ ਹੋਇਆ, ਜੋ ਮਾਰਚ 2022 ਦੇ 1,42,095 ਕਰੋੜ ਰੁਪਏ ਤੋਂ 25,000 ਕਰੋੜ ਰੁਪਏ ਜ਼ਿਆਦਾ ਹੈ। ਜੀਐਸਟੀ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਇਹ ਸਭ ਤੋਂ ਵੱਧ ਜੀਐਸਟੀ ਮਾਲੀਆ ਹੈ।
ਇਹ ਵੀ ਪੜ੍ਹੋ: ED ਦੀ ਵੱਡੀ ਕਾਰਵਾਈ: Xiaomi ਦੀ 5,551 ਹਜ਼ਾਰ ਕਰੋੜ ਦੀ ਸੰਪਤੀ ਕੀਤੀ ਜ਼ਬਤ
ਅਪ੍ਰੈਲ, 2022 ਦੇ ਮਹੀਨੇ ਲਈ ਕੁੱਲ ਜੀਐਸਟੀ ਮਾਲੀਆ 1,67,540 ਕਰੋੜ ਰੁਪਏ ਹੈ ਜਿਸ ਵਿੱਚੋਂ ਸੀਜੀਐਸਟੀ 33,159 ਕਰੋੜ ਰੁਪਏ, ਐਸਜੀਐਸਟੀ 41,793 ਕਰੋੜ ਰੁਪਏ, ਵਸਤੂਆਂ ਦੇ ਆਯਾਤ 'ਤੇ ਇਕੱਠੇ ਕੀਤੇ 36,705 ਕਰੋੜ ਰੁਪਏ ਸਮੇਤ ਆਈਜੀਐਸਟੀ 81,939 ਕਰੋੜ ਰੁਪਏ ਹੈ ਅਤੇ ਵਸਤੂਆਂ ਦੇ ਆਯਾਤ 'ਤੇ ਇਕੱਠੇ ਕੀਤੇ 857 ਕਰੋੜ ਰੁਪਏ ਸਮੇਤ ਸੈੱਸ 10,649 ਕਰੋੜ ਰੁਪਏ ਹੈ। ਸਰਕਾਰ ਨੇ IGST ਤੋਂ 33,423 ਕਰੋੜ ਰੁਪਏ ਸੀ.ਜੀ.ਐੱਸ.ਟੀ. ਅਤੇ 26962 ਕਰੋੜ ਰੁਪਏ ਐੱਸ.ਜੀ.ਐੱਸ.ਟੀ. ਨਿਯਮਤ ਕੀਤੇ ਹਨ। ਨਿਪਟਾਰੇ ਤੋਂ ਬਾਅਦ ਅਪ੍ਰੈਲ 2022 ਵਿੱਚ ਕੇਂਦਰ ਅਤੇ ਰਾਜਾਂ ਦਾ ਕੁੱਲ ਮਾਲੀਆ CGST ਲਈ 66,582 ਕਰੋੜ ਰੁਪਏ ਅਤੇ SGST ਲਈ 68,755 ਕਰੋੜ ਰੁਪਏ ਹੈ। ਅਪ੍ਰੈਲ 2022 ਦਾ ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਜੀਐਸਟੀ ਮਾਲੀਏ ਨਾਲੋਂ 20 ਪ੍ਰਤੀਸ਼ਤ ਵੱਧ ਹੈ।
ਜੀਐਸਟੀ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਇਸ ਸਾਲ ਅਪ੍ਰੈਲ ਵਿੱਚ ਪਹਿਲੀ ਵਾਰ ਕੁੱਲ ਜੀਐਸਟੀ ਮਾਲੀਆ ਕੁਲੈਕਸ਼ਨ 1.5 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਮਾਰਚ 2022 ਵਿੱਚ ਕੁੱਲ 7.7 ਕਰੋੜ ਈ-ਵੇਅ ਬਿੱਲ ਜਨਰੇਟ ਹੋਏ, ਜੋ ਫਰਵਰੀ 2022 ਵਿੱਚ ਜਨਰੇਟ ਕੀਤੇ ਗਏ 68 ਕਰੋੜ ਈ-ਵੇਅ ਬਿੱਲਾਂ ਨਾਲੋਂ 13 ਫੀਸਦੀ ਵੱਧ ਹਨ। ਇਹ ਦੇਸ਼ ਵਿੱਚ ਵਪਾਰਕ ਗਤੀਵਿਧੀ ਦੀ ਤੇਜ਼ ਰਫ਼ਤਾਰ ਨੂੰ ਦਰਸਾਉਂਦਾ ਹੈ। ਇਸ ਸਾਲ ਅਪ੍ਰੈਲ ਦੌਰਾਨ, ਜੀਐਸਟੀਆਰ-3ਬੀ ਵਿੱਚ 1.06 ਕਰੋੜ ਜੀਐਸਟੀ ਰਿਟਰਨ ਫਾਈਲ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 97 ਲੱਖ ਮਾਰਚ ਵਿੱਚ ਫਾਈਲ ਕੀਤੇ ਗਏ ਸਨ। ਅਪ੍ਰੈਲ 2021 ਦੌਰਾਨ ਕੁੱਲ 92 ਲੱਖ ਰਿਟਰਨ ਦਾਖ਼ਲ ਕੀਤੇ ਗਏ ਸਨ।
ਇਹ ਵੀ ਪੜ੍ਹੋ: Hero Electric ਕੰਪਨੀ ਨਹੀਂ ਵੇਚ ਸਕੀ ਅਪ੍ਰੈਲ ਮਹੀਨੇ ਵਿਚ ਇਕ ਵੀ ਵਾਹਨ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।