ਸਬਜ਼ੀਆਂ ਦੀ ਕੀਮਤ ''ਚ ਉਛਾਲ, ਬਾਰਿਸ਼ ਕਾਰਨ ਵਧੀ ਮਹਿੰਗਾਈ

Sunday, Jul 02, 2017 - 05:10 AM (IST)

ਸਬਜ਼ੀਆਂ ਦੀ ਕੀਮਤ ''ਚ ਉਛਾਲ, ਬਾਰਿਸ਼ ਕਾਰਨ ਵਧੀ ਮਹਿੰਗਾਈ

ਨਵੀਂ ਦਿੱਲੀ — ਜੀ.ਐੱਸ.ਟੀ ਲਾਗੂ ਹੋਣ ਤੋਂ ਬਾਅਦ ਜਿੱਥੇ ਆਮ ਲੋਕ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਘੱਟ ਹੋਣ ਦੀ ਉਮੀਦ ਲਗਾ ਕੇ ਬੈਠੇ ਸਨ, ਉੱਥੇ ਹੀ ਇਸ ਸ਼ੋਰ 'ਚ ਸਬਜ਼ੀਆਂ ਦੀ ਕੀਮਤ 'ਚ ਉਛਾਲ ਆਉਣਾ ਸ਼ੁਰੂ ਹੋ ਗਿਆ ਹੈ। ਇਸ ਨਾਲ ਆਮ ਜਨਤਾ ਨੂੰ ਪਰੇਸ਼ਾਨੀ ਹੋ ਰਹੀ ਹੈ। ਟਮਾਟਰ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਉੱਥੇ ਹੀ ਬਾਰਿਸ਼ ਨੇ ਕਾਰਨ ਹੋਰ ਸਬਜ਼ੀਆਂ ਦੀਆਂ ਕੀਮਤਾਂ 'ਚ ਵੀ ਉਛਾਲ ਆਉਣਾ ਸ਼ੁਰੂ ਹੋ ਗਿਆ ਹੈ। ਟਮਾਟਰ ਦੀ ਕੀਮਤ ਤਾਂ 100 ਰੁਪਏ ਦੇ ਨੇੜੇ ਪਹੁੰਚ ਚੁੱਕੀ ਹੈ। 
ਦਿੱਲੀ 'ਚ ਜ਼ਿਆਦਾਤਰ ਖੁੱਲ੍ਹੇ ਬਾਜ਼ਾਰ 'ਚ ਟਮਾਟਰ ਦੀ ਕੀਮਤ 80 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਹੈ। ਚਿੰਤਾਜਨਕ ਗੱਲ ਇਹ ਹੈ ਕਿ ਆਉਣ ਵਾਲੇ ਦਿਨ੍ਹਾਂ 'ਚ ਇਹ 100 ਰੁਪਏ ਤੱਕ ਪਹੁੰਚ ਸਕਦੀ ਹੈ ਕਿਉਂਕਿ ਬਾਰਿਸ਼ ਕਾਰਨ ਦੂਸਰੇ ਸ਼ਹਿਰਾਂ ਤੋਂ ਆਉਣ ਵਾਲੇ ਸਬਜ਼ੀਆਂ ਦੇ ਟਰੱਕ ਪਹੁੰਚਣ 'ਚ ਦੇਰੀ ਹੋ ਰਹੀ ਹੈ, ਜਿਸ ਕਾਰਨ ਟਮਾਟਰ ਖਰਾਬ ਹੋ ਰਿਹਾ ਹੈ। 
ਆਸਮਾਨ ਤੋਂ ਹੋਈ ਪਾਣੀ ਦੀ ਬਾਰਿਸ਼ ਨਾਲ ਗਰਮੀ ਤੋਂ ਤਾਂ ਲੋਕਾਂ ਨੂੰ ਰਾਹਤ ਮਿਲ ਗਈ ਹੈ, ਪਰ ਸਬਜ਼ੀਆਂ ਦੇ ਦਾਮ ਆਸਮਾਨ ਛੂਹ ਰਹੇ ਹਨ। ਖੇਤੀ ਵਾਲੇ ਇਲਾਕਿਆਂ 'ਚ ਬਾਰਿਸ਼ ਨਾਲ ਟਮਾਟਰ ਦੀ ਫਸਲ ਨੂੰ ਵੀ ਨੁਕਸਾਨ ਪਹੁੰਚਿਆ ਹੈ। ਨਾਲ ਹੀ ਹੋਰ ਸਬਜ਼ੀਆਂ ਦੀ ਆਮਦ 'ਚ ਵੀ ਕਮੀ ਆਈ ਹੈ। ਬਾਰਿਸ਼ ਨਾਲ ਕਈ ਜ਼ਰੂਰੀ ਸਬਜ਼ੀਆਂ ਦੀ ਆਮਦ 50 ਫੀਸਦੀ ਤੱਕ ਪ੍ਰਭਾਵਿਤ ਹੋਈ ਹੈ।


Related News