ਦਸੰਬਰ 2022 ''ਚ 1.4 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ GST ਕਲੈਕਸ਼ਨ
Sunday, Jan 01, 2023 - 05:53 PM (IST)
ਬਿਜ਼ਨੈੱਸ ਡੈਸਕ- ਅੱਜ ਦਸੰਬਰ 2022 ਦਾ ਜੀ.ਐੱਸ.ਟੀ ਦਾ ਅੰਕੜਾ ਆ ਗਿਆ ਹੈ ਅਤੇ ਇਸ ਵਿੱਚ ਲਗਾਤਾਰ ਦਸਵੇਂ ਮਹੀਨੇ 1.4 ਲੱਖ ਕਰੋੜ ਰੁਪਏ ਤੋਂ ਵੱਧ ਦਾ ਜੀ.ਐੱਸ.ਟੀ ਮਾਲੀਆ ਪ੍ਰਾਪਤ ਹੋਇਆ ਹੈ। ਪਿਛਲੇ ਸਾਲ ਦਸੰਬਰ ਮਹੀਨੇ ਵਿੱਚ 1,49,507 ਕਰੋੜ ਰੁਪਏ ਦਾ ਜੀ.ਐੱਸ.ਟੀ ਕਲੈਕਸ਼ਨ ਦਰਜ ਕੀਤਾ ਗਿਆ ਸੀ। ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਸਰਕਾਰ ਨੂੰ ਜੀ.ਐੱਸ.ਟੀ ਕੁਲੈਕਸ਼ਨ ਤੋਂ ਸ਼ਾਨਦਾਰ ਕਮਾਈ ਹੋ ਰਹੀ ਹੈ ਅਤੇ ਸਰਕਾਰ ਨੂੰ ਇਸ ਮਾਮਲੇ ਵਿੱਚ ਕਾਫੀ ਰੈਵੇਨਿਊ ਵੀ ਮਿਲ ਰਿਹਾ ਹੈ।
ਜੀ.ਐੱਸ.ਟੀ ਦਾ ਕੁੱਲ ਅੰਕੜਾ
ਦਸੰਬਰ 2022 ਵਿੱਚ ਕੁੱਲ ਜੀ.ਐੱਸ.ਟੀ ਸੰਗ੍ਰਹਿ 1,49,507 ਕਰੋੜ ਰੁਪਏ ਰਿਹਾ ਹੈ ਅਤੇ ਇਸ ਵਿੱਚ ਸੀ.ਜੀ.ਐੱਸ.ਟੀ ਦਾ ਹਿੱਸਾ 26,711 ਕਰੋੜ ਰੁਪਏ ਰਿਹਾ ਹੈ। ਐੱਸ.ਜੀ.ਐੱਸ.ਟੀ ਦਾ ਹਿੱਸਾ 33,357 ਕਰੋੜ ਰੁਪਏ ਰਿਹਾ ਅਤੇ ਆਈ.ਜੀ.ਐੱਸ.ਟੀ ਦਾ ਸੰਗ੍ਰਹਿ 78,434 ਕਰੋੜ ਰੁਪਏ ਰਿਹਾ। ਇਸ ਆਈ.ਜੀ.ਐੱਸ.ਟੀ ਵਿੱਚ ਗੁੱਡਸ ਦੀ ਦਰਾਮਦ ਤੋਂ ਰਕਮ (40,263) ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਸੈੱਸ ਦਾ ਹਿੱਸਾ 11,005 ਕਰੋੜ ਰੁਪਏ ਰਿਹਾ ਹੈ ਅਤੇ ਇਸ 'ਚ 850 ਕਰੋੜ ਰੁਪਏ ਵਸਤੂਆਂ ਦੀ ਦਰਾਮਦ ਤੋਂ ਪ੍ਰਾਪਤ ਹੋਏ ਹਨ।
ਜਾਣੋ ਸੈਟਲਮੈਂਟ ਤੋਂ ਬਾਅਦ ਕਿਵੇਂ ਰਿਹਾ ਰੈਵੇਨਿਊ
ਸਰਕਾਰ ਨੇ ਨਿਯਮਤ ਸੈਟਲਮੈਂਟ ਵਜੋਂ 36,669 ਕਰੋੜ ਰੁਪਏ ਦੇ ਸੀ.ਜੀ.ਐੱਸ.ਟੀ ਅਤੇ 31,094 ਕਰੋੜ ਰੁਪਏ ਦੇ ਐੱਸ.ਜੀ.ਐੱਸ.ਟੀ ਹਿੱਸੇ ਦਾ ਸੈਟਲਮੈਂਟ ਕੀਤਾ ਹੈ। ਦਸੰਬਰ 2022 ਵਿੱਚ ਰਾਜਾਂ ਅਤੇ ਕੇਂਦਰ ਨੂੰ ਰੇਗੂਲਰ ਸੈਟਲਮੈਂਟ ਤੋਂ ਬਾਅਦ ਸੀ. ਜੀ.ਐੱਸ.ਟੀ ਵਜੋਂ 63,380 ਕਰੋੜ ਰੁਪਏ ਅਤੇ ਐੱਸ.ਜੀ.ਐੱਸ.ਟੀ ਦੇ ਰੂਪ ਵਿੱਚ 64,451 ਕਰੋੜ ਰੁਪਏ ਪ੍ਰਾਪਤ ਹੋਏ ਹਨ।
ਸਾਲਾਨਾ ਆਧਾਰ 'ਤੇ ਸ਼ਾਨਦਾਰ ਰੈਵੇਨਿਊ ਵਾਧਾ
ਦਸੰਬਰ 2022 ਵਿੱਚ ਸਰਕਾਰ ਨੂੰ ਜੋ ਰੈਵੇਨਿਊ ਆਇਆ ਹੈ ਉਹ ਪਿਛਲੇ ਸਾਲ ਯਾਨੀ ਦਸੰਬਰ 2021 ਦੇ ਮੁਕਾਬਲੇ 15 ਫੀਸਦੀ ਵੱਧ ਆਇਆ ਹੈ। ਦਸੰਬਰ 2022 ਦੇ ਦੌਰਾਨ ਗੁਡਸ ਦੀ ਦਰਾਮਦ ਤੋਂ ਰਾਜਸਵ ਸਾਲ-ਦਰ-ਸਾਲ 8 ਫੀਸਦੀ ਵਧਿਆ ਹੈ ਅਤੇ ਘਰੇਲੂ ਲੈਣ-ਦੇਣ (ਜਿਸ ਵਿੱਚ ਸੇਵਾਵਾਂ ਦਾ ਆਯਾਤ ਸ਼ਾਮਲ ਹੈ) 18 ਫੀਸਦੀ ਵੱਧ ਹੈ।