ਜਲੰਧਰ ਦੇ ਜਵੈਲਰ ਨਾਲ 35 ਲੱਖ ਰੁਪਏ ਦੀ ਠੱਗੀ! ਲੁਧਿਆਣਾ ਦੇ ਜੋੜੇ ਖ਼ਿਲਾਫ਼ ਮਾਮਲਾ ਦਰਜ
Thursday, Apr 30, 2026 - 12:30 PM (IST)
ਲੁਧਿਆਣਾ (ਅਨਿਲ): ਥਾਣਾ ਪੀ.ਏ.ਯੂ. ਦੀ ਪੁਲਸ ਨੇ ਜਵੈਲਰਜ਼ ਦੀ ਦੁਕਾਨ ਤੋਂ ਸਾਜ਼ਿਸ਼ ਤਹਿਤ 35 ਲੱਖ ਦੇ ਗਹਿਣੇ ਖਰੀਦ ਕੇ ਦੁਕਾਨਦਾਰ ਨੂੰ ਪੈਸੇ ਨਾ ਦੇਣ ਵਾਲੇ ਮੁਲਜ਼ਮ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਅਨਮੋਲ ਨਾਰੰਗ ਵਾਸੀ ਸ਼ਹੀਦ ਊਧਮ ਸਿੰਘ ਨਗਰ ਜਲੰਧਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਜਵੈਲਰ ਦੀ ਦੁਕਾਨ ਤੋਂ ਸ਼ਾਲਿਨੀ ਗਰੋਵਰ ਅਤੇ ਉਸ ਦੇ ਪਤੀ ਰੋਹਿਤ ਗਰੋਵਰ ਵਾਸੀ ਅਸ਼ਲ ਐਨਕਲੇਵ, ਭਾਮੀਆਂ ਖੁਰਦ ਨੇ 35,16,844 ਰੁਪਏ ਦੇ ਗਹਿਣੇ ਬਣਵਾ ਕੇ ਲੈ ਲਏ, ਜਿਸ ਤੋਂ ਬਾਅਦ ਉਕਤ ਪਤੀ-ਪਤਨੀ ਵੱਲੋਂ ਧੋਖਾਧੜੀ ਕਰਦੇ ਹੋਏ ਉਸ ਦੀ ਰਕਮ ਨਹੀਂ ਦਿੱਤੀ ਗਈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਮਗਰੋਂ ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
