ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: 25 ਲੱਖ ਰੁਪਏ ਦਿਓ ਤੇ ਰਾਤ 3 ਵਜੇ ਤੱਕ ਖੋਲ੍ਹੋ ਬਾਰ ਤੇ ਰੈਸਟੋਰੈਂਟ
Tuesday, Apr 28, 2026 - 05:27 AM (IST)
ਅੰਮ੍ਰਿਤਸਰ (ਇੰਦਰਜੀਤ) : ਆਬਕਾਰੀ ਵਿਭਾਗ ਨੇ ਬਾਰ ਅਤੇ ਰੈਸਟੋਰੈਂਟ ਮਾਲਕਾਂ ਲਈ ਇਕ ਵੱਡੀ ਰਾਹਤ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਤਹਿਤ ਹੁਣ ਨਿਰਧਾਰਿਤ ਫ਼ੀਸ ਭਰ ਕੇ ਬਾਰ ਦੇਰ ਰਾਤ ਤੱਕ ਖੋਲ੍ਹੇ ਜਾ ਸਕਣਗੇ। ਸਹਾਇਕ ਕਮਿਸ਼ਨਰ ਦਿਲਬਾਗ ਸਿੰਘ ਚੀਮਾ ਦੀ ਅਗਵਾਈ ਹੇਠ ਆਬਕਾਰੀ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਦੇਰ ਰਾਤ ਤੱਕ ਬਾਰ ਖੁੱਲ੍ਹੇ ਰੱਖਣ ਦੀ ਇਜਾਜ਼ਤ ਲੈਣ ਲਈ ਪ੍ਰਤੀ ਸਾਲ 25 ਲੱਖ ਰੁਪਏ ਵਾਧੂ ਅਦਾ ਕਰਨੇ ਪੈਣਗੇ। ਇਸ ਮੌਕੇ ਜ਼ਿਲਾ ਆਬਕਾਰੀ ਅਧਿਕਾਰੀ ਲਲਿਤ ਕੁਮਾਰ ਅਤੇ ਇੰਸਪੈਕਟਰ ਧਰਵਿੰਦਰ ਪਾਲ ਸ਼ਰਮਾ ਵੀ ਮੌਜੂਦ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਪੁਰਾਣੇ ਨਿਯਮਾਂ ਅਨੁਸਾਰ ਨਗਰ ਨਿਗਮ ਖੇਤਰਾਂ ਵਿਚ ਬਾਰਾਂ ਨੂੰ ਰਾਤ 1 ਵਜੇ ਤੱਕ ਅਤੇ ਨਗਰ ਨਿਗਮ ਦੀ ਸੀਮਾ ਤੋਂ 5 ਕਿਲੋਮੀਟਰ ਦੇ ਘੇਰੇ ਅੰਦਰ ਸਥਿਤ ਬਾਰਾਂ ਨੂੰ ਰਾਤ 12 ਵਜੇ ਤੱਕ ਖੁੱਲ੍ਹੇ ਰਹਿਣ ਦੀ ਇਜਾਜ਼ਤ ਸੀ। ਹੁਣ ਜੇਕਰ ਕੋਈ ਬਾਰ ਮਾਲਕ ਸਾਲਾਨਾ 25 ਲੱਖ ਰੁਪਏ ਦਾ ਵਾਧੂ ਟੈਕਸ ਅਦਾ ਕਰਦਾ ਹੈ, ਤਾਂ ਨਗਰ ਨਿਗਮ ਖੇਤਰ ਅਤੇ 5 ਕਿਲੋਮੀਟਰ ਦੇ ਘੇਰੇ ਵਿਚ ਆਉਂਦੇ ਬਾਰਾਂ ਨੂੰ ਸਵੇਰੇ 3 ਵਜੇ ਤੱਕ ਖੁੱਲ੍ਹੇ ਰਹਿਣ ਦੀ ਆਗਿਆ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ: ਜੇਲ੍ਹ ਦਾ ਤਾਲਾ ਤੋੜ ਕੇ ਫਰਾਰ ਹੋਇਆ ਕਤਲ ਕੇਸ ਦਾ ਮੁਲਜ਼ਮ ਲੁਧਿਆਣਾ ਤੋਂ ਗ੍ਰਿਫ਼ਤਾਰ, ਸਾਥੀ ਵੀ ਕਾਬੂ
ਛੋਟੇ ਕਸਬਿਆਂ ਲਈ ਵੀ 2 ਕਿਲੋਮੀਟਰ ਤੱਕ ਮਿਲੇਗੀ ਛੋਟ
ਜ਼ਿਲਾ ਆਬਕਾਰੀ ਅਧਿਕਾਰੀ ਲਲਿਤ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਇਹ ਯੋਜਨਾ ਸਿਰਫ਼ ਵੱਡੇ ਸ਼ਹਿਰਾਂ ਤੱਕ ਸੀਮਤ ਨਹੀਂ ਹੈ। ਜੇਕਰ ਨਗਰ ਨਿਗਮ ਤੋਂ ਇਲਾਵਾ ਛੋਟੇ ਕਸਬਿਆਂ (ਜੋ ਕਿਸੇ ਕਮੇਟੀ ਦੇ ਅਧੀਨ ਆਉਂਦੇ ਹਨ) ਦੇ ਬਾਰ ਮਾਲਕ ਵੀ ਦੇਰ ਰਾਤ ਤੱਕ ਬਾਰ ਖੋਲ੍ਹਣ ਦੀ ਇਜਾਜ਼ਤ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਵੀ 25 ਲੱਖ ਰੁਪਏ ਦਾ ਵਾਧੂ ਟੈਕਸ ਅਦਾ ਕਰਨਾ ਪਵੇਗਾ। ਵਿਭਾਗ ਨੇ ਮੀਟਿੰਗ ਦੌਰਾਨ ਬਾਰ ਮਾਲਕਾਂ ਨੂੰ ਇਸ ਨਵੀਂ ਨੀਤੀ ਬਾਰੇ ਵਿਸਥਾਰ ਨਾਲ ਜਾਣੂ ਕਰਵਾ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
