ZEE ਮਾਮਲੇ ''ਚ ਸਰਕਾਰ ਦੀ ਵੱਡੀ ਕਾਰਵਾਈ, ਫੰਡ ਡਾਇਵਰਸ਼ਨ ''ਤੇ SEBI ਤੋਂ ਮੰਗੇ ਵੇਰਵੇ

Saturday, Feb 24, 2024 - 01:08 PM (IST)

ਬਿਜ਼ਨੈੱਸ ਡੈਸਕ : ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਲਿਮਟਿਡ (ZEEL) ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੋਨੀ ਗਰੁੱਪ ਨਾਲ ਰਲੇਵੇਂ ਦੀ ਯੋਜਨਾ ਰੱਦ ਕਰਨ ਅਤੇ ਸੇਬੀ ਦੀ ਸਖ਼ਤੀ ਤੋਂ ਬਾਅਦ ਹੁਣ ਕੰਪਨੀ 'ਤੇ ਸਰਕਾਰ ਦੀ ਨਿਗਰਾਨੀ ਵਧ ਗਈ ਹੈ। ਇਕ ਰਿਪੋਰਟ ਦੇ ਅਨੁਸਾਰ, ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ (ਐੱਮਸੀਏ) ਨੇ ਫੰਡ ਡਾਇਵਰਸ਼ਨ ਬਾਰੇ ਭਾਰਤੀ ਪ੍ਰਤੀਭੂਤੀ ਅਤੇ ਐਕਸਚੇਂਜ ਬੋਰਡ (ਸੇਬੀ) ਤੋਂ ਵੇਰਵੇ ਮੰਗੇ ਹਨ। 

ਇਹ ਵੀ ਪੜ੍ਹੋ - ਹੁਣ ਅਣਚਾਹੀਆਂ ਕਾਲਾਂ ਤੋਂ ਮਿਲੇਗੀ ਰਾਹਤ, ਸਰਕਾਰ ਚੁੱਕ ਰਹੀ ਹੈ ਇਹ ਖ਼ਾਸ ਕਦਮ

ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਮੀਡੀਆ ਰਿਪੋਰਟ ਵਿੱਚ ਸੇਬੀ ਨੇ 2,000 ਕਰੋੜ ਰੁਪਏ (241 ਮਿਲੀਅਨ ਡਾਲਰ) ਤੋਂ ਵੱਧ ਦੀਆਂ ਬੇਨਿਯਮੀਆਂ ਦਾ ਪਤਾ ਲਗਾਇਆ ਹੈ। ਅਜਿਹੇ 'ਚ ਇਸ ਦੇ ਵੇਰਵੇ ਮੰਗੇ ਗਏ ਹਨ। ਮੰਤਰਾਲਾ ਜ਼ੀ ਐਂਟਰਟੇਨਮੈਂਟ ਦੇ ਮੁੱਖ ਅਧਿਕਾਰੀਆਂ ਦੁਆਰਾ ਫੰਡ ਡਾਇਵਰਸ਼ਨ 'ਤੇ ਨਜ਼ਰ ਰੱਖ ਰਿਹਾ ਹੈ। ਅਧਿਕਾਰੀ ਮੁਤਾਬਕ ਜੇਕਰ ਲੋੜ ਪਈ ਤਾਂ ਜ਼ੀ ਐਂਟਰਟੇਨਮੈਂਟ ਦੇ ਸੀਈਓ ਪੁਨੀਤ ਗੋਇਨਕਾ ਨੂੰ ਵੀ ਜਾਂਚ 'ਚ ਸ਼ਾਮਲ ਹੋਣ ਲਈ ਬੁਲਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ - ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ ਦੀ ਤਾਰੀਖ਼ ਹੋਈ ਤੈਅ, ਮਹਿਮਾਨ ਵਜੋਂ ਆਉਣਗੇ ਕਈ ਦਿੱਗਜ਼ ਕਾਰੋਬਾਰੀ

ਦੱਸ ਦੇਈਏ ਕਿ ਕਾਰਪੋਰੇਟ ਮਾਮਲਿਆਂ ਦਾ ਮੰਤਰਾਲਾ ਸਾਲ 2019 ਤੋਂ ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਦੀ ਕਾਰਪੋਰੇਟ ਗਵਰਨੈਂਸ ਉਲੰਘਣਾਵਾਂ ਦੀ ਜਾਂਚ ਕਰ ਰਿਹਾ ਹੈ। ਮੰਤਰਾਲਾ ਦੀ ਜਾਂਚ ਐਸੇਲ ਗਰੁੱਪ ਦੀਆਂ ਸਬੰਧਤ ਧਿਰਾਂ ਦੇ ਕਰਜ਼ਿਆਂ ਦੇ ਨਿਪਟਾਰੇ ਲਈ ਯੈੱਸ ਬੈਂਕ ਦੁਆਰਾ 200 ਕਰੋੜ ਰੁਪਏ ਦੀ ਐੱਫ.ਡੀ. ਨਾਲ ਸਬੰਧਤ ਮਾਮਲੇ ਵਿਚ ਹੋ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਨਵੰਬਰ 2019 ਵਿੱਚ ਜ਼ੀ ਐਂਟਰਟੇਨਮੈਂਟ ਦੇ ਸੁਤੰਤਰ ਨਿਰਦੇਸ਼ਕਾਂ ਸੁਨੀਲ ਕੁਮਾਰ ਅਤੇ ਨਿਹਾਰਿਕਾ ਵੋਹਰਾ ਨੇ ਬੋਰਡ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਦੌਰਾਨ ਕਈ ਗੰਭੀਰ ਦੋਸ਼ ਵੀ ਲਾਏ ਗਏ।

ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News