ਸ਼ੂ ਕਾਰੋਬਾਰੀ ਪ੍ਰਿੰਕਲ 'ਤੇ ਹੋਈ ਫਾਇਰਿੰਗ ਮਾਮਲੇ 'ਚ ਵੱਡੀ ਅਪਡੇਟ, ਨਾਨੂੰ ਨੇ ਦਿੱਤਾ ਸੀ ਸਾਰਿਆਂ ਨੂੰ ਅਸਲਾ
Tuesday, Nov 12, 2024 - 06:07 AM (IST)
ਲੁਧਿਆਣਾ (ਤਰੁਣ)- 8 ਨਵੰਬਰ ਨੂੰ ਦੇਰ ਸ਼ਾਮ ਸੀ.ਐੱਮ.ਸੀ. ਚੌਕ, ਖੁੱਡ ਮੁਹੱਲਾ ਕੋਲ ਪ੍ਰਿੰਕਲ ਸ਼ੂ ਸਟੋਰ ’ਤੇ ਹੋਈ ਫਾਇਰਿੰਗ ਦੇ ਮਾਮਲੇ ’ਚ ਪੁਲਸ ਨੇ ਵਾਰਦਾਤ ’ਚ ਸ਼ਾਮਲ ਤੀਜੇ ਮੁਲਜ਼ਮ ਆਕਾਸ਼ ਨੂੰ ਬੀਤੇ ਦਿਨ ਕਾਬੂ ਕਰ ਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ।
ਰਿਮਾਂਡ ਦੌਰਾਨ ਪਤਾ ਲੱਗਾ ਕਿ ਆਕਾਸ਼ ਸਮੇਤ ਸਾਰੇ ਹਮਲਾਵਰਾਂ ਨੂੰ ਰਿਸ਼ਭ ਬੈਨੀਪਾਲ ਉਰਫ ਨਾਨੂ ਨੇ ਹੀ ਅਸਲਾ ਦਿੱਤਾ ਸੀ। ਸੀ.ਆਈ.ਏ. ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਕੁਝ ਦੇਰ ਪਹਿਲਾਂ ਨਾਨੂ ਨੇ ਸਾਰੇ ਹਮਲਾਵਰਾਂ ਨੂੰ ਅਸਲਾ ਦਿੰਦੇ ਹੋਏ ਵਾਰਦਾਤ ਨੂੰ ਕਿਵੇਂ ਅੰਜਾਮ ਦੇਣਾ ਹੈ, ਬਾਰੇ ਨਿਰਦੇਸ਼ ਦਿੱਤੇ ਸਨ।
ਇਹ ਵੀ ਪੜ੍ਹੋ- ਭਲਾਈ ਦਾ ਤਾਂ ਜ਼ਮਾਨਾ ਹੀ ਨਹੀਂ ਰਿਹਾ ! ਜਿਨ੍ਹਾਂ ਦੀ ਕੀਤੀ ਮਦਦ, ਉਹੀ ਕਰ ਗਏ ਕਾਂਡ
3 ਦਿਨ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਸੀ.ਆਈ.ਏ. ਪੁਲਸ ਹੋਰਨਾਂ ਮੁਲਜ਼ਮਾਂ ਦੀ ਭਾਲ ’ਚ ਜੁਟੀ ਹੋਈ ਹੈ। ਥਾਣਾ ਡਵੀਜ਼ਨ ਨੰ. 3 ਦੀ ਪੁਲਸ ਵੀ.ਆਈ.ਪੀ. ਡਿਊਟੀਜ਼ ’ਚ ਵਿਅਸਤ ਹੈ। ਦੂਜੇ ਪਾਸੇ ਕੇਸ ’ਚ ਨਾਮਜ਼ਦ ਵਕੀਲ ਗਗਨਪ੍ਰੀਤ ਦੇ ਪੱਖ ’ਚ ਬਾਰ ਕੌਂਸਲ ਖੜ੍ਹੀ ਹੋਈ ਹੈ, ਜਿਨ੍ਹਾਂ ਨੇ ਗਗਨਪ੍ਰੀਤ ਨੂੰ ਬੇਕਸੂਰ ਦੱਸਦੇ ਹੋਏ ਕੇਸ ’ਚੋਂ ਨਾਂ ਹਟਾਉਣ ਦੀ ਅਪੀਲ ਕੀਤੀ ਹੈ।
ਸੂਤਰਾਂ ਮੁਤਾਬਕ ਵਕੀਲ ਗਗਨਪ੍ਰੀਤ ਅਤੇ ਹਨੀ ਸੇਠੀ ਆਪਣੇ ਬਚਾਅ ਪੱਖ ’ਚ ਪੁਲਸ ਨੂੰ ਸਾਰੀ ਜਾਣਕਾਰੀ ਮੁਹੱਈਆ ਕਰਵਾ ਰਹੇ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਜਲਦ ਹੀ ਦੋਵਾਂ ਨੂੰ ਦਰਜ ਕੇਸ ’ਚੋਂ ਰਾਹਤ ਮਿਲ ਸਕਦੀ ਹੈ। ਇਸ ਸਬੰਧੀ ਥਾਣਾ ਡਵੀਜ਼ਨ ਨੰ. 3 ਦੇ ਮੁਖੀ ਅੰਮ੍ਰਿਤਪਾਲ ਸ਼ਰਮਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਉਹ ਵੀ.ਆਈ.ਪੀ. ਡਿਊਟੀ ’ਚ ਵਿਅਸਤ ਹਨ। ਸੀ.ਆਈ.ਏ. ਦੀ ਪੁਲਸ ਮੁਲਜ਼ਮ ਆਕਾਸ਼ ਤੋਂ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ- ਕਈ ਦਿਨਾਂ ਤੋਂ ਲਾਵਾਰਸ ਖੜ੍ਹਾ ਸੀ ਮੋਟਰਸਾਈਕਲ, ਜਦੋਂ ਪੁਲਸ ਨੇ ਕੀਤੀ ਜਾਂਚ ਤਾਂ ਉੱਡ ਗਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e