ਬੀਐੱਸਐੱਫ ਦੀ ਵੱਡੀ ਕਾਰਵਾਈ, ਇੱਕੋ ਦਿਨ ''ਚ ਚਾਰ ਡਰੋਨ ਕੀਤੇ ਜ਼ਬਤ

Wednesday, Nov 20, 2024 - 08:33 PM (IST)

ਬੀਐੱਸਐੱਫ ਦੀ ਵੱਡੀ ਕਾਰਵਾਈ, ਇੱਕੋ ਦਿਨ ''ਚ ਚਾਰ ਡਰੋਨ ਕੀਤੇ ਜ਼ਬਤ

ਅੰਮ੍ਰਿਤਸਰ (ਨੀਰਜ ਸ਼ਰਮਾ) : ਭਾਰਤ-ਪਾਕਿਸਤਾਨ ਸਰਹੱਦ ’ਤੇ ਡਰੋਨਾਂ ਰਾਹੀਂ ਹੈਰੋਇਨ ਦੀ ਤਸਕਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਜਾਣਕਾਰੀ ਅਨੁਸਾਰ ਬੀਐੱਸਐੱਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਇੱਕ ਹੀ ਦਿਨ 'ਚ ਚਾਰ ਡਰੋਨ ਜ਼ਬਤ ਕੀਤੇ ਹਨ ਅਤੇ ਇਸ ਇਸ ਦੇ ਨਾਲ ਹੀ ਸਰਹੱਦੀ ਪਿੰਡ ਧਨੌਆ ਕਾਲਾ, ਕੱਕੜ, ਹਵੇਲੀਆ, ਰਾਜਾ ਲਾਲ ਦੇ ਇਲਾਕਿਆਂ ਵਿੱਚ 3 ਕਰੋੜ ਰੁਪਏ ਦੀ ਹੈਰੋਇਨ ਵੀ ਜ਼ਬਤ ਕੀਤੀ ਗਈ ਹੈ। ਹਾਲਾਂਕਿ ਇਹ ਡਰੋਨ ਕਿਸ ਨੇ ਮੰਗਵਾਏ ਸਨ ਅਤੇ ਕਿੱਥੋਂ ਆਏ ਸਨ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। 

ਇਕ ਦਿਨ 'ਚ ਇੰਨੇ ਡਰੋਨ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ ਕਿਉਂਕਿ ਪੁਲਸ ਦਾਅਵਾ ਕਰ ਰਹੀ ਹੈ ਕਿ ਨਸ਼ੇ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਇਸ ਦੇ ਉਲਟ ਸਰਹੱਦ 'ਤੇ ਸਥਿਤੀ ਕੁਝ ਹੋਰ ਹੀ ਦਿਖਾਈ ਦੇ ਰਹੀ ਹੈ।


author

Baljit Singh

Content Editor

Related News