ਹਾਰਦਿਕ ਪੰਡਯਾ ''ਤੇ ਲੱਗਾ ਬੈਨ, ਪੰਜਾਬ ਦੇ ਸਕੂਲਾਂ ''ਤੇ ਵੱਡੀ ਕਾਰਵਾਈ ਦੀ ਤਿਆਰੀ ਤੋਂ ਲੈ ਕੇ ਦੇਸ਼-ਵਿਦੇਸ਼ ਦੀਆਂ ਟੌਪ-10 ਖਬਰਾਂ

Thursday, Nov 21, 2024 - 05:04 PM (IST)

ਜਲੰਧਰ - ਪੰਜ ਦਰਿਆਵਾਂ ਦੀ ਧਰਤੀ ਪੰਜਾਬ 'ਤੇ ਦਿਨੋਂ-ਦਿਨ ਪਾਣੀ ਦਾ ਸੰਕਟ ਵੱਧਦਾ ਜਾ ਰਿਹਾ ਹੈ। ਪੰਜਾਬ ਦੇ ਡੈਮਾਂ ਵਿਚਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ। ਇਸ ਨਾਲ ਨਾ ਸਗੋਂ ਪਾਣੀ ਦਾ ਸੰਕਟ ਵਧੇਗਾ ਸਗੋਂ ਬਿਜਲੀ ਦਾ ਉਤਪਾਦਨ ਵੀ ਘਟੇਗਾ। ਉੱਥੇ ਹੀ ਜੇਕਰ ਕੌਮਾਂਤਰੀ ਪੱਧਰ ਦੀ ਗੱਲ ਕਰੀਏ ਤਾਂ ਰੂਸ ਨੇ ਵੀਰਵਾਰ ਨੂੰ ਯੂਕਰੇਨ ਉੱਤੇ ਹਮਲੇ ਦੌਰਾਨ ਇੱਕ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਲਾਂਚ ਕੀਤੀ ਹੈ। ਇਸ ਦੀ ਜਾਣਕਾਰੀ ਦਿੰਦਿਆਂ ਕੀਵ ਦੀ ਹਵਾਈ ਸੈਨਾ ਨੇ ਕਿਹਾ ਹਜ਼ਾਰਾਂ ਕਿਲੋਮੀਟਰ ਦੀ ਰੇਂਜ ਵਾਲੇ ਅਜਿਹੇ ਸ਼ਕਤੀਸ਼ਾਲੀ, ਪਰਮਾਣੂ-ਸਮਰੱਥ ਹਥਿਆਰਾਂ ਦੀ ਜੰਗ ਵਿੱਚ ਪਹਿਲੀ ਵਾਰ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ  ਟੌਪ-10 ਖਬਰਾਂ ’ਤੇ

1. ਪੰਜਾਬ ਲਈ ਵੱਡੇ ਖ਼ਤਰੇ ਦੀ ਘੰਟੀ, ਡੈਮਾਂ 'ਚ ਘਟਿਆ ਪਾਣੀ, BBMB ਨੇ ਜਾਰੀ ਕੀਤੀ ਚਿਤਾਵਨੀ
ਰੂਪਨਗਰ/ਚੰਡੀਗੜ੍ਹ- ਪੰਜ ਦਰਿਆਵਾਂ ਦੀ ਧਰਤੀ ਪੰਜਾਬ 'ਤੇ ਦਿਨੋਂ-ਦਿਨ ਪਾਣੀ ਦਾ ਸੰਕਟ ਵੱਧਦਾ ਜਾ ਰਿਹਾ ਹੈ। ਪੰਜਾਬ ਦੇ ਡੈਮਾਂ ਵਿਚਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ। ਇਸ ਨਾਲ ਨਾ ਸਗੋਂ ਪਾਣੀ ਦਾ ਸੰਕਟ ਵਧੇਗਾ ਸਗੋਂ ਬਿਜਲੀ ਦਾ ਉਤਪਾਦਨ ਵੀ ਘਟੇਗਾ। ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ. ਬੀ. ਐੱਮ. ਬੀ) ਨੇ ਚਿਤਾਵਨੀ ਜਾਰੀ ਕੀਤੀ ਹੈ, ਜੋਕਿ ਬੇਹੱਦ ਹੈਰਾਨ ਕਰ ਦੇਣ ਵਾਲੀ ਹੈ। ਇਸ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਡੈਮਾਂ ਵਿੱਚ ਪਾਣੀ 10 ਤੋਂ 15 ਫ਼ੀਸਦੀ ਘੱਟ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਪੰਜਾਬ ਲਈ ਵੱਡੇ ਖ਼ਤਰੇ ਦੀ ਘੰਟੀ, ਡੈਮਾਂ 'ਚ ਘਟਿਆ ਪਾਣੀ, BBMB ਨੇ ਜਾਰੀ ਕੀਤੀ ਚਿਤਾਵਨੀ  

2. CM ਮਾਨ ਨੇ ਸਟੇਜ ਤੋਂ ਹੀ ਦੇ ਦਿੱਤੀਆਂ DC ਨੂੰ ਹਦਾਇਤਾਂ, ਹੋ ਗਿਆ ਵੱਡਾ ਐਲਾਨ (ਵੀਡੀਓ)
ਡੇਰਾਬੱਸੀ (ਵੈੱਬ ਡੈਸਕ): ਜੈਨ ਸਮਾਜ ਵੱਲੋਂ ਡੇਰਾਬੱਸੀ ਦੇ ਪਿੰਡ ਮੁਬਾਰਕਪੁਰ ਵਿਚ 'ਜੈਨ ਭਾਗਵਤੀ ਦੀਕਸ਼ਾ ਮਹੋਤਸਵ' ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ ਜੈਨ ਸਮਾਜ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਹਸਪਤਾਲ ਬਣਾਉਣ ਲਈ 500 ਗਜ਼ ਜਗ੍ਹਾ ਦੀ ਮੰਗ ਕੀਤੀ ਗਈ, ਜਿਸ 'ਤੇ CM ਮਾਨ ਨੇ ਕਿਹਾ ਕਿ ਇੱਥੇ ਸਿਰਫ਼ 500 ਗਜ਼ ਹੀ ਨਹੀਂ, ਸਗੋਂ ਉਸ ਤੋਂ ਵੀ ਵੱਡਾ ਹਸਪਤਾਲ ਬਣਾਇਆ ਜਾਵੇਗਾ।
ਹੋਰ ਜਾਣਕਾਰੀ ਲਈ ਕਲਿਕ ਕਰੋ।-CM ਮਾਨ ਨੇ ਸਟੇਜ ਤੋਂ ਹੀ ਦੇ ਦਿੱਤੀਆਂ DC ਨੂੰ ਹਦਾਇਤਾਂ, ਹੋ ਗਿਆ ਵੱਡਾ ਐਲਾਨ (ਵੀਡੀਓ)

3. ਪੰਜਾਬ ਦੇ ਸਕੂਲਾਂ 'ਤੇ ਵੱਡੀ ਕਾਰਵਾਈ ਦੀ ਤਿਆਰੀ, ਵਿਭਾਗ ਵਲੋਂ ਸਖ਼ਤ ਹੁਕਮ ਜਾਰੀ
ਲੁਧਿਆਣਾ (ਵਿੱਕੀ) : ਮਾਨਸਾ ’ਚ ਬੀਤੇ ਦਿਨੀਂ ਵਿਦਿਆਰਥੀਆਂ ਨਾਲ ਭਰੀ ਸਕੂਲ ਵੈਨ ਅਤੇ ਕਾਰ ਦੀ ਟੱਕਰ ’ਚ ਕਈ ਵਿਦਿਆਰਥੀਆਂ ਦੇ ਜ਼ਖਮੀ ਹੋਣ ਤੋਂ ਬਾਅਦ ਪ੍ਰਸ਼ਾਸਨ ਦੀ ਨੀਂਦ ਫਿਰ ਖੁੱਲ੍ਹ ਗਈ ਹੈ। ਆਮ ਕਰ ਕੇ ਕਿਸੇ ਵੀ ਹਾਦਸੇ ਤੋਂ ਬਾਅਦ ਜਾਗਣ ਵਾਲੇ ਟ੍ਰਾਂਸਪੋਰਟ ਵਿਭਾਗ ਨੇ ਉਕਤ ਘਟਨਾ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਪੱਤਰ ਜਾਰੀ ਕਰਕੇ ਅਜਿਹੇ ਸਕੂਲਾਂ ਦੇ ਨਾਂ ਮੰਗੇ ਹਨ, ਜਿਨ੍ਹਾਂ ਨੇ ਹੁਣ ਤੱਕ ਸਕੂਲ ਲਈ ਚੱਲਣ ਵਾਲੀਆਂ ਬੱਸਾਂ ਦੀ ਡਿਟੇਲ ਪ੍ਰੋਫਾਰਮੇ ਸਮੇਤ ਭਰਕੇ ਰੀਜਨਲ ਟ੍ਰਾਂਸਪੋਰਟ ਅਫਸਰ ਕੋਲ ਜਮ੍ਹਾ ਨਹੀਂ ਕਰਵਾਈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਪੰਜਾਬ ਦੇ ਸਕੂਲਾਂ 'ਤੇ ਵੱਡੀ ਕਾਰਵਾਈ ਦੀ ਤਿਆਰੀ, ਵਿਭਾਗ ਵਲੋਂ ਸਖ਼ਤ ਹੁਕਮ ਜਾਰੀ

6. ਪੰਜਾਬ ਦਾ ਇਹ ਹਾਈਵੇਅ ਪੂਰੀ ਤਰ੍ਹਾਂ ਹੋਇਆ ਬੰਦ, ਸੂਬੇ ਤੋਂ ਬਾਹਰ ਜਾਣਾ ਲਈ ਨਾ ਜਾਣਾ ਇਸ ਰੋਡ 'ਤੇ
ਘਨੌਰ (ਅਲੀ) : ਘਨੌਰ ਤੋਂ ਅੰਬਾਲਾ ਜਾਣ ਵਾਲੀ ਸੜਕ ’ਤੇ ਬਣੇ ਪੁਲ ਦੀਆਂ ਅਪਰੋਚਾਂ ਦਾ ਕੰਮ ਸ਼ੁਰੂ ਹੋਣ ਕਰਕੇ ਇਥੋਂ ਲੰਘਣ ਵਾਲੀ ਟ੍ਰੈਫਿਕ ਦਾ ਰਾਹ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਬੰਧਤ ਵਿਭਾਗ ਦੇ ਜੇ. ਈ. ਮਹਿਲ ਸਿੰਘ ਨੇ ਲਿਖਤੀ ਤੌਰ ’ਤੇ ਦੱਸਿਆ ਕਿ ਉਪਰੋਕਤ ਵਿਸ਼ੇ ਸਬੰਧੀ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਘਨੌਰ ਤੋਂ ਅੰਬਾਲਾ ਸਿਟੀ ਵਾਇਆ ਕਪੂਰੀ ਲੋਹਸਿੰਬਲੀ ਰੋਡ ’ਤੇ ਹਾਈ ਲੈਵਲ ਬਰਿੱਜ 5 ਸਪੈਨ ਦੀ ਉਸਾਰੀ ਦਾ ਕੰਮ ਪ੍ਰਗਤੀ ਅਧੀਨ ਹੈ। ਇਸ ਪੁਲ ਦੀਆਂ ਅਪਰੋਚਾਂ ਦਾ ਕੰਮ ਬਕਾਇਆ ਰਹਿੰਦਾ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਪੰਜਾਬ ਦਾ ਇਹ ਹਾਈਵੇਅ ਪੂਰੀ ਤਰ੍ਹਾਂ ਹੋਇਆ ਬੰਦ, ਸੂਬੇ ਤੋਂ ਬਾਹਰ ਜਾਣਾ ਲਈ ਨਾ ਜਾਣਾ ਇਸ ਰੋਡ 'ਤੇ

5. ਦਿੱਲੀ ਵਿਧਾਨ ਸਭਾ ਚੋਣਾਂ: 'ਆਪ' ਨੇ ਐਲਾਨ 'ਤੇ ਉਮੀਦਵਾਰ, ਆ ਗਈ ਪੂਰੀ LIST
ਨਵੀਂ ਦਿੱਲੀ : ਦਿੱਲੀ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਚੋਣਾਂ ਨੂੰ ਲੈ ਕੇ ਹੋਈ ਕਾਨਫਰੰਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੇ 11 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 6 ਅਜਿਹੇ ਉਮੀਦਵਾਰਾਂ ਦੇ ਨਾਂ ਸ਼ਾਮਲ ਹਨ, ਜੋ ਹਾਲ ਹੀ ਵਿੱਚ ਕਾਂਗਰਸ ਜਾਂ ਭਾਜਪਾ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਹਨ। ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਵਿੱਚ ਅਜੇ ਤਿੰਨ ਮਹੀਨੇ ਦਾ ਸਮਾਂ ਬਾਕੀ ਹੈ। ਚੋਣ ਕਮਿਸ਼ਨ ਵਲੋਂ ਅਜੇ ਤੱਕ ਚੋਣ ਪ੍ਰੋਗਰਾਮਾਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਐਲਾਨ ਨਹੀਂ ਕੀਤਾ ਗਿਆ, ਜਦਕਿ 'ਆਪ' ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਵੀ ਕਰ ਦਿੱਤੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-  ਦਿੱਲੀ ਵਿਧਾਨ ਸਭਾ ਚੋਣਾਂ: 'ਆਪ' ਨੇ ਐਲਾਨ 'ਤੇ ਉਮੀਦਵਾਰ, ਆ ਗਈ ਪੂਰੀ LIST

6. ਪਿਓ-ਪੁੱਤਰ ਨੇ ਸਾਈਡ ਨਾ ਦੇਣ 'ਤੇ ਸਕੂਲ ਵੈਨ 'ਤੇ ਚਲਾਈਆਂ ਤਾਬੜਤੋੜ ਗੋਲੀਆਂ
ਹਰਿਆਣਾ - ਸਿਰਸਾ ਦੇ ਰਾਣੀਆ ਇਲਾਕੇ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਪਿਓ-ਪੁੱਤਰ ਵਲੋਂ ਸਕੂਲ ਵੈਨ 'ਤੇ ਤਾਬੜਤੋੜ ਗੋਲੀਆਂ ਚੱਲਾ ਦਿੱਤੀਆਂ ਗਈਆਂ। ਟਰੈਕਟਰ ਨੂੰ ਸਾਈਡ ਨਾ ਦੇਣ 'ਤੇ ਪਿਓ-ਪੁੱਤਰ ਵਲੋਂ ਇਹ ਫਾਇਰਿੰਗ ਕੀਤੀ ਗਈ ਹੈ। ਰਾਊਂਡ ਫਾਇਰਿੰਗ ਦੌਰਾਨ 1 ਬੱਚੇ ਸਣੇ 4 ਲੋਕ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- BREAKING : ਪਿਓ-ਪੁੱਤਰ ਨੇ ਸਾਈਡ ਨਾ ਦੇਣ 'ਤੇ ਸਕੂਲ ਵੈਨ 'ਤੇ ਚਲਾਈਆਂ ਤਾਬੜਤੋੜ ਗੋਲੀਆਂ

7. ਰੂਸ ਮਚਾਵੇਗਾ ਯੂਕਰੇਨ 'ਚ ਤਬਾਹੀ, ਦਾਗ 'ਤਾ ਸਭ ਤੋਂ ਤਾਕਤਵਰ ਹਥਿਆਰ
ਕੀਵ : ਰੂਸ ਨੇ ਵੀਰਵਾਰ ਨੂੰ ਯੂਕਰੇਨ ਉੱਤੇ ਹਮਲੇ ਦੌਰਾਨ ਇੱਕ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਲਾਂਚ ਕੀਤੀ ਹੈ। ਇਸ ਦੀ ਜਾਣਕਾਰੀ ਦਿੰਦਿਆਂ ਕੀਵ ਦੀ ਹਵਾਈ ਸੈਨਾ ਨੇ ਕਿਹਾ ਹਜ਼ਾਰਾਂ ਕਿਲੋਮੀਟਰ ਦੀ ਰੇਂਜ ਵਾਲੇ ਅਜਿਹੇ ਸ਼ਕਤੀਸ਼ਾਲੀ, ਪਰਮਾਣੂ-ਸਮਰੱਥ ਹਥਿਆਰਾਂ ਦੀ ਜੰਗ ਵਿੱਚ ਪਹਿਲੀ ਵਾਰ ਵਰਤੋਂ ਕੀਤੀ ਗਈ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਰੂਸ ਮਚਾਵੇਗਾ ਯੂਕਰੇਨ 'ਚ ਤਬਾਹੀ, ਦਾਗ 'ਤਾ ਸਭ ਤੋਂ ਤਾਕਤਵਰ ਹਥਿਆਰ

8. ਗੌਤਮ ਅਡਾਨੀ ਸਮੇਤ 7 ਹੋਰ ਵਿਅਕਤੀਆਂ 'ਤੇ ਰਿਸ਼ਵਤਖੋਰੀ ਤੇ ਧੋਖਾਧੜੀ ਦਾ ਦੋਸ਼, ਗ੍ਰਿਫਤਾਰੀ ਵਾਰੰਟ ਜਾਰੀ
ਨਵੀਂ ਦਿੱਲੀ : ਅਡਾਨੀ ਗਰੁੱਪ ਦੇ ਚੇਅਰਮੈਨ ਅਤੇ ਦੇਸ਼ ਦੇ ਦੂਜੇ ਸਭ ਤੋਂ ਅਮੀਰ ਉਦਯੋਗਪਤੀ ਗੌਤਮ ਅਡਾਨੀ ਵੱਡੀ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਅਡਾਨੀ ਅਤੇ ਸੱਤ ਹੋਰਾਂ 'ਤੇ ਅਮਰੀਕਾ 'ਚ ਅਰਬਾਂ ਡਾਲਰ ਦੀ ਰਿਸ਼ਵਤਖੋਰੀ ਅਤੇ ਧੋਖਾਧੜੀ ਦਾ ਦੋਸ਼ ਹੈ। ਇਸ ਮਾਮਲੇ ਦੀ ਸੁਣਵਾਈ ਅਮਰੀਕੀ ਅਦਾਲਤ ਵਿੱਚ ਹੋਈ। ਅਡਾਨੀ ਅਤੇ ਉਸ ਦੇ ਭਤੀਜੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਇਸ ਮਾਮਲੇ ਵਿੱਚ ਨਾਮ ਆਉਣ ਤੋਂ ਬਾਅਦ ਅਡਾਨੀ ਸਮੂਹ ਨੇ ਅਮਰੀਕਾ ਵਿੱਚ 600 ਮਿਲੀਅਨ ਡਾਲਰ ਦੇ ਬਾਂਡ ਰੱਦ ਕਰ ਦਿੱਤੇ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਗੌਤਮ ਅਡਾਨੀ ਸਮੇਤ 7 ਹੋਰ ਵਿਅਕਤੀਆਂ 'ਤੇ ਰਿਸ਼ਵਤਖੋਰੀ ਤੇ ਧੋਖਾਧੜੀ ਦਾ ਦੋਸ਼, ਗ੍ਰਿਫਤਾਰੀ ਵਾਰੰਟ ਜਾਰੀ

9. ਹਾਰਦਿਕ ਪੰਡਯਾ 'ਤੇ ਲੱਗਾ ਬੈਨ, ਇਹ ਖਿਡਾਰੀ ਲਵੇਗਾ ਜਗ੍ਹਾ
ਸਪੋਰਟਸ ਡੈਸਕ- Hardik Pandya Banned: IPL 2025 ਦੀ ਚਰਚਾ ਹੁਣੇ ਤੋਂ ਹੀ ਹੋਣੀ ਸ਼ੁਰੂ ਹੋ ਗਈ ਹੈ। ਆਈਪੀਐਲ 2025 ਲਈ ਮੈਗਾ ਨਿਲਾਮੀ 24-25 ਨਵੰਬਰ ਨੂੰ ਹੋਣ ਵਾਲੀ ਹੈ ਪਰ ਇਸ ਨਿਲਾਮੀ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਇਕ ਨਵੀਂ ਮੁਸੀਬਤ ਵਿੱਚ ਫੱਸ ਗਏ ਹਨ। ਮੈਗਾ ਨਿਲਾਮੀ ਤੋਂ ਪਹਿਲਾਂ ਹੀ ਹਾਰਦਿਕ ਪੰਡਯਾ 'ਤੇ ਆਉਣ ਵਾਲੇ ਆਈਪੀਐੱਲ ਸੀਜ਼ਨ ਦੇ ਪਹਿਲੇ ਮੈਚ ਲਈ ਪਾਬੰਦੀ ਲਗਾਈ ਗਈ ਹੈ। ਹਰ ਕੋਈ ਇਸ ਗੱਲ ਤੋਂ ਹੈਰਾਨ ਹੈ ਕਿ ਆਈਪੀਐਲ ਅਜੇ ਸ਼ੁਰੂ ਵੀ ਨਹੀਂ ਹੋਇਆ ਅਤੇ ਨਾ ਹੀ ਨਿਲਾਮੀ ਹੋਈ ਹੈ, ਫਿਰ ਹਾਰਦਿਕ 'ਤੇ ਇਕ ਮੈਚ ਲਈ ਪਾਬੰਦੀ ਕਿਉਂ ਲਗਾਈ ਗਈ ਹੈ ਅਤੇ ਉਹ ਵੀ ਪਹਿਲਾਂ ਤੋਂ? ਹਾਰਦਿਕ ਮੁੰਬਈ ਇੰਡੀਅਨਜ਼ ਦਾ ਪਹਿਲਾ ਮੈਚ ਕਿਉਂ ਨਹੀਂ ਖੇਡ ਸਕਣਗੇ? ਦੇ ਬਾਰੇ ਆਓ ਵਿਸਥਾਰ ਨਾਲ ਜਾਣਦੇ ਹਾਂ...
ਹੋਰ ਜਾਣਕਾਰੀ ਲਈ ਕਲਿਕ ਕਰੋ।- ਗੌਤਮ ਅਡਾਨੀ ਸਮੇਤ 7 ਹੋਰ ਵਿਅਕਤੀਆਂ 'ਤੇ ਰਿਸ਼ਵਤਖੋਰੀ ਤੇ ਧੋਖਾਧੜੀ ਦਾ ਦੋਸ਼, ਗ੍ਰਿਫਤਾਰੀ ਵਾਰੰਟ ਜਾਰੀ

10. ਅਨੁਸ਼ਕਾ ਸ਼ਰਮਾ ਨੂੰ ਤਲਾਕ ਦੇਣਗੇ ਕੋਹਲੀ! ਖੁੱਲ੍ਹ ਗਿਆ ਰਾਜ
ਮੁੰਬਈ- ਵਿਰਾਟ ਕੋਹਲੀ ਦੇ ਇਕ ਟਵੀਟ ਨੇ ਅਨੁਸ਼ਕਾ ਸ਼ਰਮਾ ਅਤੇ ਕੋਹਲੀ ਦੇ ਤਲਾਕ ਦੀਆਂ ਖ਼ਬਰਾਂ ਨੂੰ ਹਰ ਪਾਸੇ ਹਵਾ ਦੇ ਦਿੱਤੀ ਹੈ। ਵੱਖ- ਵੱਖ ਮੀਡੀਆ ਅਦਾਰਿਆਂ ਵੱਲੋਂ ਖ਼ਬਰਾਂ ਚਲਾਈਆਂ ਗਈਆਂ ਕਿ ਵਿਰਾਟ ਅਨੁਸ਼ਕਾ ਨੂੰ ਤਲਾਕ ਦੇ ਸਕਦੇ ਹਨ। ਦੋਵਾਂ ਦੀ ਜੋੜੀ ਨੂੰ ਪ੍ਰਸ਼ੰਸ਼ਕਾਂ ਵੱਲੋਂ ਪਿਆਰ ਮਿਲਦਾ ਰਿਹਾ ਹੈ। ਫਿਰ ਉਹ ਪ੍ਰਸ਼ੰਸ਼ਕ ਕ੍ਰਿਕਟ ਦੇ ਹੋਣ ਜਾਂ ਫਿਰ ਬਾਲੀਵੁੱਡ ਦੇ। ਹਰ ਇਕ ਨੇ ਦੋਵਾਂ ਦੀ ਇਸ ਜੋੜੀ ਨੂੰ ਪ੍ਰਫੈਕਟ ਦੱਸਿਆ ਹੈ ਪਰ ਜਦੋਂ ਦੋਵਾਂ ਦੇ ਤਲਾਕ ਦੀ ਖ਼ਬਰ ਮੀਡੀਆ 'ਚ ਉੱਡੀ ਤਾਂ ਪ੍ਰਸ਼ੰਸ਼ਕ ਕਾਫ਼ੀ ਹੱਦ ਤੱਕ ਨਿਰਾਸ਼ ਹੋਏ। ਤੁਹਾਨੂੰ ਜੇਕਰ ਲੱਗਦਾ ਹੈ ਕਿ ਉਹ ਤਲਾਕ ਲੈਣ ਲੱਗੇ ਹਨ ਤਾਂ ਆਓ ਤੁਹਾਨੂੰ ਸਭ ਤੋਂ ਪਹਿਲਾਂ ਦੱਸਦੇ ਹਾਂ ਕਿ ਵਿਰਾਟ ਕੋਹਲੀ ਦੀ ਉਸ ਪੋਸਟ ਬਾਰੇ, ਜਿਸ ਕਾਰਨ ਤਲਾਕ ਦੀਆਂ ਖ਼ਬਰਾਂ ਮੀਡੀਆ ਦਾ ਸ਼ਿੰਗਾਰ ਦਾ ਬਣ ਗਈਆਂ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਅਨੁਸ਼ਕਾ ਸ਼ਰਮਾ ਨੂੰ ਤਲਾਕ ਦੇਣਗੇ ਕੋਹਲੀ! ਖੁੱਲ੍ਹ ਗਿਆ ਰਾਜ


 


Sunaina

Content Editor

Related News