ਗੁਰਪ੍ਰੀਤ ਸਿੰਘ ਹਰੀ ਨੌਂ ਕਤਲ ਮਾਮਲੇ 'ਚ ਪੁਲਸ ਨੂੰ ਵੱਡੀ ਕਾਮਯਾਬੀ, 2 ਮੁੱਖ ਗੁਰਗੇ ਗ੍ਰਿਫ਼ਤਾਰ

Sunday, Nov 10, 2024 - 11:33 AM (IST)

ਗੁਰਪ੍ਰੀਤ ਸਿੰਘ ਹਰੀ ਨੌਂ ਕਤਲ ਮਾਮਲੇ 'ਚ ਪੁਲਸ ਨੂੰ ਵੱਡੀ ਕਾਮਯਾਬੀ, 2 ਮੁੱਖ ਗੁਰਗੇ ਗ੍ਰਿਫ਼ਤਾਰ

ਮੋਹਾਲੀ : ਇਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਐੱਸ. ਐੱਸ. ਓ. ਸੀ. ਮੋਹਾਲੀ ਵਲੋਂ ਏ. ਜੀ. ਟੀ. ਐੱਫ. ਅਤੇ ਫਰੀਦਕੋਟ ਪੁਲਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਫਰੀਦਕੋਟ ਵਿਖੇ ਹੋਏ ਗੁਰਪ੍ਰੀਤ ਸਿੰਘ ਹਰੀ ਨੌਂ ਦੇ ਕਤਲ ਮਾਮਲੇ 'ਚ ਸ਼ਾਮਲ ਕੈਨੇਡਾ ਆਧਾਰਿਤ ਅਰਸ਼ ਡੱਲਾ ਦੇ 2 ਮੁੱਖ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਵਾਲੇ ਹੋ ਜਾਣ ਸਾਵਧਾਨ! ਵੱਡੀ ਮੁਸੀਬਤ ਤੋਂ ਖ਼ੁਦ ਦਾ ਰੱਖਣ ਧਿਆਨ

ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ 7 ਨਵੰਬਰ, 2024 ਨੂੰ ਅਰਸ਼ ਡੱਲਾ ਦੇ ਨਿਰਦੇਸ਼ਾਂ 'ਤੇ ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਜਸਵੰਤ ਸਿੰਘ ਗਿੱਲ ਦਾ ਕਤਲ ਵੀ ਕੀਤਾ ਸੀ। ਦੋਵੇਂ ਸ਼ੱਕੀ ਅਪਰਾਧ ਕਰਨ ਤੋਂ ਬਾਅਦ ਪੰਜਾਬ ਵਾਪਸ ਆ ਗਏ, ਜਿੱਥੇ ਉਨ੍ਹਾਂ ਨੂੰ ਖਰੜ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ : ਡੰਮੀ ਸਕੂਲਾਂ 'ਚ ਬੱਚੇ ਪੜ੍ਹਾਉਣ ਵਾਲੇ ਹੋ ਜਾਣ Alert, ਆ ਗਈ ਵੱਡੀ ਖ਼ਬਰ
|ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਸੂਬੇ 'ਚ ਇਕ ਹੋਰ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਤੋਂ ਰੋਕ ਲਿਆ ਗਿਆ ਹੈ। ਮੁਲਜ਼ਮਾਂ ਤੋਂ ਅਤਿ-ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਹਨ। ਪੁਲਸ ਵਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News