ਵੱਡੀ ਖ਼ਬਰ: ਪੰਜਾਬ 'ਚ ਜੈਪੁਰ-ਅਜਮੇਰ ਟਰੇਨ ਹੇਠਾਂ ਲੱਗੀ ਅੱਗ
Sunday, Nov 10, 2024 - 03:16 PM (IST)
ਗੋਰਾਇਆ (ਮਨੀਸ਼ ਬਾਵਾ)-ਗੋਰਾਇਆ-ਫਗਵਾੜਾ ਦੇ ਦਰਮਿਆਨ ਉਸ ਵੇਲੇ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਜੈਪੁਰ ਅਜਮੇਰ ਟਰੇਨ ਨੰਬਰ 19611ਅਪ ਲੁਧਿਆਣਾ ਤੋਂ ਜਲੰਧਰ ਜਾ ਰਹੀ ਸੀ ਤਾਂ ਉਸ ਦੇ ਐੱਸ.4 ਕੋਚ ਦੀ ਬਰੇਕ ਜਾਮ ਹੋਣ ਕਾਰਨ ਕੋਚ ਹੇਠਾਂ ਅੱਗ ਲੱਗ ਗਈ। ਇਸ ਦੀ ਜਾਣਕਾਰੀ ਸਟੇਸ਼ਨ ਮਾਸਟਰ ਮੌਲੀ ਸੰਦੀਪ ਕੁਮਾਰ ਨੇ ਐੱਸ. ਪੀ. ਐੱਲ. 81 ਦੇ ਪੁਆਇੰਟਸਮੈਨ ਦੀਪਕ ਰਾਏ ਨੂੰ ਦਿੱਤੀ ਅਤੇ ਦੀਪਕ ਨੂੰ ਰੈੱਡ ਸਿਗਨਲ ਵਿਖਾਉਣ ਲਈ ਕਿਹਾ।
ਇਹ ਵੀ ਪੜ੍ਹੋ- ਕਪਿਲ ਸ਼ਰਮਾ ਦੇ ਸ਼ੋਅ 'ਚ ਸਿੱਧੂ ਦੀ ਵਾਪਸੀ, ਵੀਡੀਓ ਸਾਂਝੀ ਕਰ ਲਿਖਿਆ The Home Run
ਜਿਸ ਨੇ ਰੈੱਡ ਸਿਗਨਲ ਵਿਖਾਉਣ ਤੋਂ ਬਾਅਦ ਜਦੋਂ ਟਰੇਨ ਗੇਟ 'ਤੇ ਰੋਕੀ ਤਾਂ ਕੋਚ ਵਿੱਚੋਂ ਫਾਇਰ ਸਿਲੰਡਰ ਦੀ ਮਦਦ ਨਾਲ ਟਰੇਨ ਹੇਠਾਂ ਲੱਗੀ ਅੱਗ ਨੂੰ ਬੁਝਾਇਆ ਗਿਆ। ਇਹ ਵੀ ਪਤਾ ਲੱਗਾ ਕਿ ਕਰੀਬ ਚਾਰ ਸਿਲੰਡਰਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਐੱਸ.4 ਕੋਚ ਵਿਚ ਸਵਾਰੀਆਂ ਵੀ ਮੌਜੂਦ ਸਨ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਾਫ਼ੀ ਦੇਰ ਟਰੇਨ ਇਥੇ ਰੁਕਣ ਤੋਂ ਬਾਅਦ ਅੱਗੇ ਰਵਾਨਾ ਹੋਈ।
ਇਹ ਵੀ ਪੜ੍ਹੋ- ਪੰਜਾਬ 'ਚ 12 ਨਵੰਬਰ ਦੀ ਛੁੱਟੀ ਨੂੰ ਲੈ ਕੇ ਜਾਣੋ ਵੱਡੀ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8