ਗਿੱਦੜਬਾਹਾ ਵਿਚ ''ਆਪ'' ਦੇ ਡਿੰਪੀ ਢਿੱਲੋਂ ਦੀ ਵੱਡੀ ਜਿੱਤ, ਅੰਮ੍ਰਿਤਾ ਵੜਿੰਗ ਤੇ ਮਨਪ੍ਰੀਤ ਬਾਦਲ ਹਾਰੇ

Saturday, Nov 23, 2024 - 02:36 PM (IST)

ਗਿੱਦੜਬਾਹਾ (ਕੁਲਦੀਪ ਰਿਣੀ, ਮੁਨੀਸ਼)- ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ।  ਇਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ 21801 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ ਹਨ। ਡਿੰਪੀ ਢਿੱਲੋਂ ਨੂੰ 71198 ਵੋਟਾਂ ਹਾਸਲ ਹੋਈਆਂ ਜਦਕਿ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦੂਜੇ ਨੰਬਰ 'ਤੇ ਰਹੇ ਜਿਨ੍ਹਾਂ ਨੂੰ 49397 ਵੋਟਾਂ ਮਿਲੀਆਂ ਅਤੇ ਉਨ੍ਹਾਂ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 

ਇਸ ਹਲਕੇ ਵਿਚ ਸਭ ਤੋਂ ਪਤਲੀ ਹਾਲਤ ਮਨਪ੍ਰੀਤ ਸਿੰਘ ਬਾਦਲ ਦੀ ਰਹੀ ਹੈ। ਜਿਨ੍ਹਾਂ ਨੂੰ ਮਹਿਜ਼ 12174 ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਦੱਸਣਯੋਗ ਹੈ ਕਿ ਸਭ ਤੋਂ ਪਹਿਲਾਂ ਬੈਲੇਟ ਪੇਪਰ ਦੀ ਗਿਣਤੀ ਕੀਤੀ ਗਈ। ਜਿਸ ਵਿਚ ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਅੱਗੇ ਰਹੇ। ਜਿਸ ਤੋਂ ਬਾਅਦ ਡਿੰਪੀ ਢਿੱਲੋਂ ਲਗਾਤਾਰ ਅੱਗੇ ਹੀ ਚੱਲਦੇ ਰਹੇ। ਇਥੇ ਕੁੱਲ 16 ਰਾਊਂਡ ਵਿਚ ਗਿਣਤੀ ਪੂਰੀ ਹੋਈ। ਸਾਰੇ ਰੁਝਾਨਾਂ ਵਿਚ ਡਿੰਪੀ ਢਿੱਲੋਂ ਹੀ ਅੱਗੇ ਚੱਲਦੇ ਰਹੇ। 

ਇਹ ਵੀ ਪੜ੍ਹੋ- ਜਲੰਧਰ ਦੇ ਮੋਹਿਤ ਦੁੱਗ ਨੇ ਅਮਰੀਕਾ 'ਚ ਕਰਵਾਈ ਬੱਲੇ-ਬੱਲੇ, ਜਿੱਤਿਆ ਸਿਲਵਰ ਮੈਡਲ

ਗਿੱਦੜਬਾਹਾ ਵਿਚ ਹੋਇਆ ਸਭ ਤੋਂ ਵੱਧ ਵੋਟਿੰਗ
20 ਨਵੰਬਰ ਨੂੰ ਚਾਰ ਸੀਟਾਂ 'ਤੇ ਕੁੱਲ 63.91 ਫੀਸਦੀ ਵੋਟਿੰਗ ਹੋਈ। ਸਭ ਤੋਂ ਵੱਧ ਵੋਟਿੰਗ ਗਿੱਦੜਬਾਹਾ ਵਿਚ 81.90 ਫੀਸਦੀ ਹੋਈ ਚੱਬੇਵਾਲ ਵਿਚ ਸਭ ਤੋਂ ਘੱਟ 53.43 ਫੀਸਦੀ ਵੋਟਿੰਗ ਹੋਈ। ਇਥੇ ਪੁਰਸ਼ਾਂ ਦੀ ਮੁਕਾਬਲੇ ਔਰਤਾਂ ਨੇ ਵੱਧ ਵੋਟ ਕੀਤੀ। ਇਥੇ 42,591 ਔਰਤਾਂ ਅਤੇ 42,585 ਮਰਦਾਂ ਨੇ ਵੋਟਿੰਗ ਕੀਤੀ। ਡੇਰਾ ਬਾਬਾ ਨਾਨਕ ਵਿਚ 64.01 ਫੀਸਦੀ ਅਤੇ ਬਰਨਾਲਾ ਵਿਚ 56.34 ਫੀਸਦੀ ਵੋਟਿੰਗ ਹੋਈ ਹੈ। 

ਚੌਥੇ ਨੰਬਰ 'ਤੇ ਰਿਹਾ ਨੋਟਾ ਦਾ ਬਟਨ
ਗਿੱਦੜਬਾਹਾ ਤੋਂ ਕੁਲ 14 ਉਮੀਦਵਾਰ ਮੈਦਾਨ ਵਿਚ ਸਨ। ਜਿਨ੍ਹਾਂ ਵਿਚ ਤਿੰਨ ਤਾਂ ਮੁੱਖ ਰਿਵਾਇਤੀ ਪਾਰਟੀਆਂ ਦੇ ਸਨ ਅਤੇ ਦੋ ਸਥਾਨਕ ਪਾਰਟੀਆਂ ਦੇ ਉਮੀਦਵਾਰ ਹਨ ਜਦਕਿ ਬਾਕੀ ਆਜ਼ਾਦ ਤੌਰ 'ਤੇ ਆਪਣੀ ਕਿਸਮਤ ਅਜ਼ਮਾ ਰਹੇ ਸਨ। ਇਸ ਸਭ ਦੇ ਬਾਵਜੂਦ ਰਿਵਾਇਤੀ ਪਾਰਟੀ ਪਹਿਲੇ ਤਿੰਨ ਨੰਬਰਾਂ 'ਤੇ ਰਹੀਆਂ ਜਦਕਿ ਚੌਥੇ ਨੰਬਰ ਨੋਟਾ ਨੇ ਕਬਜ਼ਾ ਕਰ ਲਿਆ। 

ਇਹ ਵੀ ਪੜ੍ਹੋ- ਪੁੱਤ ਨੂੰ ਕਮਰੇ 'ਚ ਚਾਹ ਦੇਣ ਗਏ ਤਾਂ ਅੰਦਰਲਾ ਹਾਲ ਵੇਖ ਉੱਡੇ ਮਾਪਿਆਂ ਦੇ ਹੋਸ਼, ਹੋਇਆ ਉਹ ਜੋ ਸੋਚਿਆ ਨਾ ਸੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


shivani attri

Content Editor

Related News