ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਭਾਜਪਾ ਆਗੂ ਹਨੀ ਕੁਮਾਰ ਦੇ ਮਾਮਲੇ ''ਚ ਪੁਲਸ ਦੀ ਵੱਡੀ ਕਾਰਵਾਈ

Sunday, Nov 24, 2024 - 01:00 PM (IST)

ਕਪੂਰਥਲਾ (ਭੂਸ਼ਣ)-ਬੀਤੇ ਦਿਨੀਂ ਯੁਵਾ ਮੋਰਚਾ ਭਾਜਪਾ ਦੇ ਸੁਲਤਾਨਪੁਰ ਲੋਧੀ ਪ੍ਰਧਾਨ ਹਨੀ ਕੁਮਾਰ ਨੰਨੂ ਦਾ ਕੁਝ ਨੌਜਵਾਨ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਜਿਸ ਦੇ ਤਹਿਤ ਪੁਲਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਮੁਲਜਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ।  ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਕੱਦਮਾ ਨੰਬਰ 212 ਮਿਤੀ 22-11-2024 ਅ /ਧ 103,109,115(2), 118(2), 191(3), 190 ਬੀ. ਐੱਨ. ਐੱਸ. ਥਾਣਾ ਸੁਲਤਾਨਪੁਰ ਲੋਧੀ ਵਿਖੇ ਅਮਨਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਦੇ ਬਿਆਨ ਤਹਿਤ ਕਾਰਤਿਕ ਉਰਫ਼ ਕਾਈ ਪੁੱਤਰ ਰਾਜ ਕੁਮਾਰ, ਗੌਤਮ ਪੁੱਤਰ ਵਿਨੋਦ ਅਤੇ ਨਵੀਨ ਪੁੱਤਰ ਗੋਗਾ ਵਾਸੀ ਮੁਹੱਲਾ ਸੈਦਾ ਸੁਲਤਾਨਪੁਰ ਲੋਧੀ, ਗਗਨ ਉਰਫ਼ ਬਾਬਾ ਪੁੱਤਰ ਮਲਕੀਤ ਸਿੰਘ ਵਾਸੀ ਮੁਹੱਲਾ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ ਅਤੇ ਕਰਨ ਪੁੱਤਰ ਮੰਗਤ ਰਾਮ ਮੁਹੱਲਾ ਪੰਡੋਰੀ ਹੱਟ ਸਾਹਿਬ ਰੋਡ ਸੁਲਤਾਨਪੁਰ ਲੋਧੀ ਦਰਜ ਰਜਿਸਟਰ ਹੋਇਆ ਸੀ। 

ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬੰਦ ਰਹੇਗੀ ਬਿਜਲੀ, ਝੱਲਣੀ ਪਵੇਗੀ ਪਰੇਸ਼ਾਨੀ

PunjabKesari

ਉਕਤ ਮੁਲਜਮਾਂ ਵੱਲੋਂ 21 ਨਵੰਬਰ ਨੂੰ ਰਾਤ ਦੇ ਸਮੇਂ ਤੇਜ਼ਧਾਰ ਹਥਿਆਰਾਂ ਸਮੇਤ ਹਨੀ ਕੁਮਾਰ ਉਰਫ਼ ਨੰਨੂ ਪੁੱਤਰ ਸੁਰਜੀਤਪਾਲ ਵਾਸੀ ਮੁਹੱਲਾ ਸੈਦਾ ਸੁਲਤਾਨਪੁਰ ਲੋਧੀ ਦਾ ਸੱਟਾ ਮਾਰ ਕੇ ਕਤਲ ਕਰ ਦਿੱਤਾ ਸੀ। ਅਜੈ ਕੁਮਾਰ ਪੁੱਤਰ ਨਿਰਮਲਪਾਲ ਵਾਸੀ ਮੁਹੱਲਾ ਸੈਦਾ ਸੁਲਤਾਨਪੁਰ ਲੋਧੀ ਅਤੇ ਅਮਨਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮੁਹਲਾ ਪੰਡੋਰੀ ਸੁਲਤਾਨਪੁਰ ਲੋਧੀ ਨੂੰ ਜ਼ਖ਼ਮੀ ਕਰ ਦਿੱਤਾ ਸੀ।  ਉਨ੍ਹਾਂ ਦੱਸਿਆ ਕਿ 23 ਨਵੰਬਰ ਨੂੰ ਮੁਕੱਦਮੇ ਦੇ ਉਕਤ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਬਣਾ ਕੇ ਨਾਕਾਬੰਦੀ ਕਰਵਾਈ ਗਈ ਸੀ। ਐੱਸ. ਆਈ. ਸਰਬਜੀਤ ਸਿੰਘ ਇੰਚਾਰਜ ਚੌਂਕੀ ਮੋਠਾਂਵਾਲਾ ਨੇ ਸਮੇਤ ਪੁਲਸ ਪਾਰਟੀ ਟੀ-ਪੁਆਇੰਟ ਮੋਠਾਂਵਾਲਾ ਨਾਕਾਬੰਦੀ ਕਰਕੇ ਵ੍ਹੀਕਲਾਂ ਦੀ ਚੈਕਿੰਗ ਕਰ ਰਹੇ ਸਨ ਕਿ ਦੌਰਾਨੇ ਚੈਕਿੰਗ ਕਾਰ ਸਵਿੱਫਟ ਰੰਗ ਬਰਾਊਨ ਪੀ. ਬੀ 41 ਡੀ 8998 ਕੁਲਾਰਾਂ ਸਾਈਡ ਤੋਂ ਆਈ। ਕਾਰ ਚਾਲਕ ਪੁਲਸ ਪਾਰਟੀ ਨੂੰ ਵੇਖ ਕੇ ਕਾਰ ਨੂੰ ਪਿੱਛੇ ਮੋੜਨ ਲੱਗੇ ਤਾਂ ਪੁਲਸ ਪਾਰਟੀ ਵੱਲੋਂ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਘੇਰ ਕੇ ਕਾਬੂ ਕੀਤਾ, ਜਿਸ ਵਿੱਚ 4 ਨੌਜਵਾਨ ਮਾਰੂ ਹਥਿਆਰਾਂ ਸਮੇਤ ਸਵਾਰ ਸਨ, ਜੋ ਮੁਕੱਦਮਾ ਉਕਤ ਵਿੱਚ ਲੋੜੀਂਦੇ ਸਨ, ਜਿਸ 'ਤੇ ਐੱਸ. ਆਈ. ਸਰਬਜੀਤ ਸਿੰਘ ਵੱਲੋਂ ਮੁਕੱਦਮਾ ਉਕਤ ਦੇ ਤਫਤੀਸ਼ੀ ਅਫ਼ਸਰ ਐੱਸ. ਆਈ. ਰਜਿੰਦਰ ਸਿੰਘ ਵਧੀਕ ਮੁੱਖ ਅਫ਼ਸਰ ਥਾਣਾ ਸੁਲਤਾਨਪੁਰ ਲੋਧੀ ਨੂੰ ਇਤਲਾਹ ਦੇ ਕੇ ਮੌਕੇ 'ਤੇ ਬੁਲਾਇਆ ਅਤੇ ਮੁਲਜ਼ਮਾਂ ਦੀ ਵਾਰੀ-ਵਾਰੀ ਪੁੱਛਗਿੱਛ ਕੀਤੀ ਗਈ। 

ਇਹ ਵੀ ਪੜ੍ਹੋ- ਮੱਥਾ ਟੇਕ ਘਰ ਪਰਤੇ ਨੌਜਵਾਨ ਨੂੰ ਦੋਸਤਾਂ ਨੇ ਬੁਲਾ ਲਿਆ ਬਾਹਰ, ਫਿਰ ਮਾਪਿਆਂ ਨੂੰ ਆਏ ਫੋਨ ਨੇ ਉਡਾ 'ਤੇ ਹੋਸ਼

ਇਸ ਦੌਰਾਨ ਕਾਰਤਿਕ ਉਰਫ਼ ਕਾਈ ਪੁੱਤਰ ਰਾਜ ਕੁਮਾਰ ਵਾਸੀ ਮੁਹੱਲਾ ਸੈਦਾ ਸੁਲਤਾਨਪੁਰ ਲੋਧੀ, ਗਗਨ ਉਰਫ਼ ਬਾਬਾ ਪੁੱਤਰ ਮਲਕੀਤ ਸਿੰਘ ਵਾਸੀ ਬਾਬਾ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ, ਨਵੀਨ ਪੁੱਤਰ ਗੋਗਾ ਵਾਸੀ ਮੁਹੱਲਾ ਸੈਦਾ ਸੁਲਤਾਨਪੁਰ ਲੋਧੀ, ਆਸਿਫ਼ ਲਹੋਰਾ ਉਰਫ਼ ਲੱਲਾ ਪੁੱਤਰ ਸੁਭਾਸ ਚੰਦਰ ਵਾਸੀ ਮੁਹੱਲਾ ਸੈਦਾ ਸੁਲਤਾਨਪੁਰ ਲੋਧੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਪਾਸੋਂ 1 ਗਰਾਰੀ ਗੰਡਾਸੀ,1 ਕਿਰਚ, 2 ਦਾਤਰ, 1 ਕਾਰ ਸਵਿੱਫਟ ਰੰਗ ਬਰਾਉਨ ਪੀ. ਬੀ. 41 ਡੀ. 8998 ਬਰਾਮਦ ਕੀਤੀ ਗਈ। 

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 22 ਨਵੰਬਰ ਨੂੰ ਮੁਕੱਦਮਾ ਨੰਬਰ 198 ਮਿਤੀ 26-10-2024 ਅ/ਧ 115(2), 118(1), 118(2), 191(3) 190 ਬੀ. ਐੱਨ. ਐੱਸ. ਥਾਣਾ ਸੁਲਤਾਨਪੁਰ ਲੋਧੀ ਦੇ 2 ਮੁਲਜਮ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ ਵਿਚ ਕਸ਼ਿਸ ਹੰਸ ਪੁੱਤਰ ਪਵਨ ਕੁਮਾਰ ਉਰਫ਼ ਪੰਮਾ ਵਾਸੀ ਚੌਂਕ ਚੇਲਿਆ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਅਤੇ ਰਿਤਿਕ ਉਰਫ਼ ਕੀਤਾ ਪੁੱਤਰ ਹਰਦੇਵ ਉਰਫ਼ ਮੁੰਨਾ ਵਾਸੀ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਹਨ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਵੱਲੋਂ ਪੂਰੀ ਮੁਸ਼ਤੈਦੀ ਤਹਿਤ ਜਲਦੀ ਕਾਰਵਾਈ ਕਰਦੇ ਹੋਏ ਇਸ ਮਾਮਲੇ ਨੂੰ ਸੁਲਝਾਇਆ ਗਿਆ ਹੈ।

ਉਥੇ ਹੀ ਬੀਤੇ ਦਿਨ ਭਾਜਪਾ ਯੁਵਾ ਮੋਰਚਾ ਦੇ ਬਲਾਕ ਪ੍ਰਧਾਨ ਹਨੀ ਕੁਮਾਰ ਦੀ ਮ੍ਰਿਤਕ ਦੇਹ ਦਾ ਦੁਪਹਿਰ ਬਾਅਦ ਸ਼ਮਸ਼ਾਨਘਾਟ ਸੁਲਤਾਨਪੁਰ ਲੋਧੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਿਸ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ’ਤੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਹਨੀ ਕੁਮਾਰ ਦੀ ਮ੍ਰਿਤਕ ਦੇਹ ਦਾ  ਇਸ ਮੌਕੇ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਪੰਜਾਬ ਦੇ ਸਕੱਤਰ ਭਰਤ ਮਹਾਜਨ, ਯੁਵਾ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਅਭਾਸ ਛਤਰ, ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਆਸ਼ੂ ਪੁਰੀ, ਸਾਬਕਾ ਸੂਬਾ ਸਕੱਤਰ ਉਮੇਸ਼ ਸ਼ਾਰਦਾ, ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਾਮ ਸੁੰਦਰ ਅਗਰਵਾਲ, ਭਾਰਤੀ ਜਨਤਾ ਪਾਰਟੀ ਦੇ ਵਿਧਾਨ ਸਭਾ ਹਲਕਾ ਇੰਚਾਰਜ ਰਾਕੇਸ਼ ਕੁਮਾਰ ਨੀਟੂ, ਮੰਡਲ ਪ੍ਰਧਾਨ ਡਾ: ਰਾਕੇਸ਼ ਪੁਰੀ, ਮੰਡਲ ਜਨਰਲ ਸਕੱਤਰ ਚਤਰ ਸਿੰਘ ਜੋਸ਼ਨ, ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਸੰਨੀ ਬੈਂਸ, ਜ਼ਿਲ੍ਹਾ ਐਸ.ਸੀ ਵਿੰਗ ਪ੍ਰਧਾਨ ਰੋਸ਼ਨ ਸੱਭਰਵਾਲ, ਰਜਿੰਦਰ ਅਰੋੜਾ, ਮਿੰਟੂ ਜੈਨ, ਜ਼ਿਲ੍ਹਾ ਪ੍ਰਧਾਨ ਰਾਜੀਵ ਬਾਵਾ, ਜ਼ਿਲ੍ਹਾ ਮੀਤ ਪ੍ਰਧਾਨ ਤੀਰਥ ਸਿੰਘ, ਯੁਵਾ ਮੋਰਚਾ ਦੇ ਮੀਤ ਪ੍ਰਧਾਨ ਸਾਹਿਲ, ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ- ਜਲੰਧਰ ਦੇ ਮੋਹਿਤ ਦੁੱਗ ਨੇ ਅਮਰੀਕਾ 'ਚ ਕਰਵਾਈ ਬੱਲੇ-ਬੱਲੇ, ਜਿੱਤਿਆ ਸਿਲਵਰ ਮੈਡਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


shivani attri

Content Editor

Related News