ਪੰਜਾਬ ਦੇ ਸਕੂਲਾਂ ''ਤੇ ਵੱਡੀ ਕਾਰਵਾਈ ਦੀ ਤਿਆਰੀ, ਵਿਭਾਗ ਵਲੋਂ ਸਖ਼ਤ ਹੁਕਮ ਜਾਰੀ
Thursday, Nov 21, 2024 - 01:04 PM (IST)
ਲੁਧਿਆਣਾ (ਵਿੱਕੀ) : ਮਾਨਸਾ ’ਚ ਬੀਤੇ ਦਿਨੀਂ ਵਿਦਿਆਰਥੀਆਂ ਨਾਲ ਭਰੀ ਸਕੂਲ ਵੈਨ ਅਤੇ ਕਾਰ ਦੀ ਟੱਕਰ ’ਚ ਕਈ ਵਿਦਿਆਰਥੀਆਂ ਦੇ ਜ਼ਖਮੀ ਹੋਣ ਤੋਂ ਬਾਅਦ ਪ੍ਰਸ਼ਾਸਨ ਦੀ ਨੀਂਦ ਫਿਰ ਖੁੱਲ੍ਹ ਗਈ ਹੈ। ਆਮ ਕਰ ਕੇ ਕਿਸੇ ਵੀ ਹਾਦਸੇ ਤੋਂ ਬਾਅਦ ਜਾਗਣ ਵਾਲੇ ਟ੍ਰਾਂਸਪੋਰਟ ਵਿਭਾਗ ਨੇ ਉਕਤ ਘਟਨਾ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਪੱਤਰ ਜਾਰੀ ਕਰਕੇ ਅਜਿਹੇ ਸਕੂਲਾਂ ਦੇ ਨਾਂ ਮੰਗੇ ਹਨ, ਜਿਨ੍ਹਾਂ ਨੇ ਹੁਣ ਤੱਕ ਸਕੂਲ ਲਈ ਚੱਲਣ ਵਾਲੀਆਂ ਬੱਸਾਂ ਦੀ ਡਿਟੇਲ ਪ੍ਰੋਫਾਰਮੇ ਸਮੇਤ ਭਰਕੇ ਰੀਜਨਲ ਟ੍ਰਾਂਸਪੋਰਟ ਅਫਸਰ ਕੋਲ ਜਮ੍ਹਾ ਨਹੀਂ ਕਰਵਾਈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਖ਼ੁਸ਼ਖ਼ਬਰੀ, ਅਨਾਜ ਮਿਲਣ ਨੂੰ ਲੈ ਕੇ ਆਇਆ ਵੱਡਾ ਫ਼ੈਸਲਾ
ਧਿਆਨਦੇਣਯੋਗ ਹੈ ਕਿ ਅਪ੍ਰੈਲ ਮਹੀਨੇ ਵਿਚ ਵੀ ਆਰ. ਟੀ. ਓ. ਵੱਲੋਂ ਡੀ. ਈ. ਓ. ਦੇ ਜ਼ਰੀਏ ਸਾਰੇ ਸਕੂਲਾਂ ਲਈ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਪ੍ਰੋਫਾਰਮਾ ਤਿਆਰ ਕਰਵਾ ਕੇ ਉਸ ਨੂੰ ਸਕੂਲਾਂ ਤੋਂ ਭਰਵਾਉਣ ਲਈ ਕਿਹਾ ਸੀ। ਇਸ ਮਾਮਲੇ ’ਚ ਤਤਕਾਲੀ ਡੀ. ਸੀ. ਸਾਕਸ਼ੀ ਸਾਹਨੀ ਨੇ ਵੀ ਗੁਰੂ ਨਾਨਕ ਭਵਨ ’ਚ ਸਾਰੇ ਸਕੂਲ ਪ੍ਰਿੰਸੀਪਲਾਂ ਨਾਲ ਮੀਟਿੰਗ ਕਰਕੇ ਸੇਫ ਸਕੂਲ ਵਾਹਨ ਸਕੀਮ ਦੇ ਨਿਯਮ ਸਕੂਲ ਲਈ ਚੱਲਣ ਵਾਲੀਆਂ ਬੱਸਾਂ ਅਤੇ ਵੈਨਾਂ ’ਤੇ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਸਨ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਹਾਈਵੇਅ ਪੂਰੀ ਤਰ੍ਹਾਂ ਹੋਇਆ ਬੰਦ, ਸੂਬੇ ਤੋਂ ਬਾਹਰ ਜਾਣ ਲਈ ਨਾ ਜਾਣਾ ਇਸ ਰੋਡ 'ਤੇ
ਡੀ. ਸੀ. ਦੀ ਘੁਰਕੀ ਤੋਂ ਬਾਅਦ ਟ੍ਰੈਫਿਕ ਪੁਲਸ ਅਤੇ ਆਰ. ਟੀ. ਓ. ਦੀਆਂ ਟੀਮਾਂ ਵੱਲੋਂ ਸਕੂਲਾਂ ’ਚ ਪੁੱਜ ਕੇ ਬੱਸਾਂ ਦੀ ਚੈਕਿੰਗ ਦੀ ਖਾਨਾਪੂਰਤੀ ਵੀ ਕੀਤੀ ਪਰ ਉਸ ਤੋਂ ਬਾਅਦ ਕਾਰਵਾਈ ਫਿਰ ਠੰਡੇ ਬਸਤੇ ’ਚ ਪਾ ਦਿੱਤੀ ਗਈ। ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਵੀ ਕਿਸੇ ਸਕੂਲੀ ਵੈਨ ਜਾਂ ਬੱਸਾਂ ਦੀ ਚੈਕਿੰਗ ਲਈ ਕੋਈ ਮੁਹਿੰਮ ਵੀ ਨਹੀਂ ਚਲਾਈ ਗਈ ਪਰ ਹੁਣ ਜਿਉਂ ਹੀ ਸਰਦੀ ਦਾ ਮੌਸਮ ਸ਼ੁਰੂ ਹੋਣ ਤੋਂ ਬਾਅਦ ਧੁੰਦ ਪੈਣ ਲੱਗੀ ਹੈ ਤਾਂ ਸਵੇਰੇ ਸਕੂਲ ਜਾਣ ਵਾਲੇ ਵਾਹਨ ਚਾਲਕਾਂ ਦੇ ਸਾਹਮਣੇ ਵੀ ਦੁਰਘਟਨਾ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਕੰਬਿਆ ਪੰਜਾਬ ਦਾ ਇਹ ਪਿੰਡ, 150 ਤੋਂ ਵੱਧ ਚੱਲੀਆਂ ਗੋਲੀਆਂ
ਅਜਿਹੇ ’ਚ ਕਈ ਸਕੂਲਾਂ ਨੇ ਤਾਂ ਪਿਛਲੇ ਦਿਨੀਂ ਆਪਣੇ ਬੱਸ ਚਾਲਕਾਂ ਨੂੰ ਮੌਸਮ ਦੇ ਮੱਦੇਨਜ਼ਰ ਧਿਆਨ ਨਾਲ ਡ੍ਰਾਈਵਿੰਗ ਕਰਨ ਲਈ ਸੁਝਾਅ ਦਿੱਤੇ ਹਨ, ਜਦਕਿ ਕਈਆਂ ਨੇ ਤਾਂ ਇਸ ਦਿਸ਼ਾ ’ਚ ਕਦਮ ਤੱਕ ਨਹੀਂ ਵਧਾਏ। ਹੁਣ ਮੰਗਲਵਾਰ ਨੂੰ ਮਾਨਸਾ ਦੀ ਘਟਨਾ ਸਾਹਮਣੇ ਆਉਂਦੇ ਹੀ ਆਰ. ਟੀ. ਓ. ਨੇ ਫਿਰ ਡੀ. ਈ. ਓ. ਨੂੰ ਪੱਤਰ ਕੱਢ ਦਿੱਤਾ ਹੈ। ਆਰ. ਟੀ. ਓ. ਦੇ ਪੱਤਰ ਤੋਂ ਬਾਅਦ ਡੀ. ਈ. ਓ. ਨੇ ਵੀ ਸਾਰੇ ਬਲਾਕ, ਨੋਡਲ ਅਧਿਕਾਰੀਆਂ ਨੂੰ ਆਪਣੇ ਬਲਾਕ ਦੇ ਅਧੀਨ ਆਉਂਦੇ ਨਿੱਜੀ ਸਕੂਲਾਂ ਦੀ ਸੂਚਨਾ ਸਵੈ-ਘੋਸ਼ਣਾ ਪੱਤਰ ਅਤੇ ਪ੍ਰੋਫਾਰਮਾ ਭਰਵਾ ਕੇ ਡੀ. ਈ. ਓ. ਆਫਿਸ ’ਚ ਜਮ੍ਹਾ ਕਰਵਾਉਣ ਲਈ ਕਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਨੌਜਵਾਨਾਂ ਲਈ ਅਹਿਮ ਖ਼ਬਰ, 25 ਨਵੰਬਰ ਦੀ ਖਿੱਚ ਲਓ ਤਿਆਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e